ICC Cricket World Cup Prize Money: ਵਿਸ਼ਵ ਕੱਪ 2023 'ਚ ਕੁੱਲ 10 ਮਿਲੀਅਨ ਡਾਲਰ ਯਾਨੀ 83 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾਅ 'ਤੇ ਲੱਗੀ ਹੋਈ ਹੈ। ਇਸ ਇਨਾਮੀ ਰਾਸ਼ੀ ਦਾ ਸਭ ਤੋਂ ਵੱਡਾ ਹਿੱਸਾ 19 ਨਵੰਬਰ ਨੂੰ ਵਿਸ਼ਵ ਚੈਂਪੀਅਨ ਬਣਨ ਵਾਲੀ ਟੀਮ ਦੇ ਖਾਤੇ ਵਿੱਚ ਜਾਵੇਗਾ। ਉਪ ਜੇਤੂ ਟੀਮ ਵੀ ਆਪਣੇ ਨਾਲ ਵੱਡੀ ਇਨਾਮੀ ਰਾਸ਼ੀ ਲੈ ਕੇ ਜਾਣ ਵਾਲੀ ਹੈ। ਇਸ ਦੇ ਨਾਲ ਹੀ ਇਸ ਵਿਸ਼ਵ ਕੱਪ ਦੇ ਲੀਗ ਪੜਾਅ ਤੋਂ ਬਾਅਦ ਬਾਹਰ ਹੋ ਚੁੱਕੀਆਂ ਟੀਮਾਂ ਅਤੇ ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ ਵੀ ਚੰਗੀ ਰਕਮ ਮਿਲਣੀ ਹੈ। 83 ਕਰੋੜ ਦੀ ਇਸ ਇਨਾਮੀ ਰਾਸ਼ੀ ਵਿੱਚ ਕਿਸ ਦੇ ਹਿੱਸੇ ਕਿੰਨੀ ਰਕਮ ਆਏਗੀ, ਇੱਥੇ ਪੜ੍ਹੋ...


ਵਿਸ਼ਵ ਕੱਪ 2023 ਦੀ ਚੈਂਪੀਅਨ ਟੀਮ ਨੂੰ 4 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਭਾਰਤੀ ਕਰੰਸੀ 'ਚ ਦੇਖਿਆ ਜਾਵੇ ਤਾਂ ਇਹ ਰਕਮ 33 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਹ ਵੱਡੀ ਰਕਮ ਭਾਰਤ ਜਾਂ ਆਸਟ੍ਰੇਲੀਆ ਦੇ ਹਿੱਸੇ ਜਾਵੇਗੀ।


ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਹਾਰਨ ਵਾਲੀ ਟੀਮ ਯਾਨੀ ਇਸ ਟੂਰਨਾਮੈਂਟ ਦੀ ਉਪ ਜੇਤੂ ਟੀਮ ਨੂੰ 2 ਮਿਲੀਅਨ ਡਾਲਰ ਯਾਨੀ 16.65 ਕਰੋੜ ਰੁਪਏ ਦਿੱਤੇ ਜਾਣਗੇ। ਸੈਮੀਫਾਈਨਲ ਮੈਚਾਂ ਵਿੱਚ ਹਾਰਨ ਵਾਲੀਆਂ ਦੋ ਟੀਮਾਂ ਦੇ ਖਾਤੇ ਵਿੱਚ ਕੁੱਲ 1.6 ਮਿਲੀਅਨ ਡਾਲਰ ਜਾਣਗੇ। ਇੱਥੇ ਹਰ ਟੀਮ ਦਾ ਹਿੱਸਾ 8 ਲੱਖ ਡਾਲਰ (6.65 ਕਰੋੜ ਰੁਪਏ) ਹੋਵੇਗਾ। ਇਹ ਰਕਮ ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਨੂੰ ਜਾਵੇਗੀ। ਦੋਵੇਂ ਟੀਮਾਂ ਸੈਮੀਫਾਈਨਲ ਮੈਚ ਹਾਰ ਗਈਆਂ ਸੀ।


ਲੀਗ ਪੜਾਅ ਤੋਂ ਬਾਅਦ ਛੇ ਟੀਮਾਂ ਵਿਸ਼ਵ ਕੱਪ ਤੋਂ ਬਾਹਰ ਹੋਈਆਂ ਹਨ, ਉਸ ਹਰ ਟੀਮ ਨੂੰ ਇੱਕ-ਇੱਕ ਲੱਖ ਡਾਲਰ (83 ਲੱਖ ਰੁਪਏ) ਮਿਲਣਗੇ। ਪਾਕਿਸਤਾਨ, ਅਫਗਾਨਿਸਤਾਨ, ਇੰਗਲੈਂਡ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਨੀਦਰਲੈਂਡ ਨੂੰ ਇਹ ਰਾਸ਼ੀ ਮਿਲੇਗੀ। ਭਾਵ ਇਨ੍ਹਾਂ 6 ਟੀਮਾਂ ਨੂੰ ਕੁੱਲ 5 ਕਰੋੜ ਰੁਪਏ ਮਿਲਣਗੇ।


ਲੀਗ ਗੇੜ ਵਿੱਚ ਹਰ ਮੈਚ ਜਿੱਤਣ ਵਾਲੀਆਂ ਟੀਮਾਂ ਲਈ ਚੰਗੀ ਇਨਾਮੀ ਰਾਸ਼ੀ ਤੈਅ ਕੀਤੀ ਗਈ ਸੀ। ਇੱਥੇ ਹਰ ਮੈਚ ਦੀ ਜੇਤੂ ਟੀਮ ਲਈ 40 ਹਜ਼ਾਰ ਡਾਲਰ ਯਾਨੀ 33 ਲੱਖ ਰੁਪਏ ਹਨ। ਇਸ ਤਰ੍ਹਾਂ ਲੀਗ ਪੜਾਅ ਦੇ 45 ਮੈਚਾਂ ਦੀ ਕੁੱਲ ਇਨਾਮੀ ਰਾਸ਼ੀ 1.8 ਮਿਲੀਅਨ ਡਾਲਰ ਯਾਨੀ 15 ਕਰੋੜ ਰੁਪਏ ਹੋਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।