ICC Cricket World Cup: Disney+ Hotstar ਨੇ ਦੇਸ਼ ਭਰ ਦੇ ਆਪਣੇ ਮੋਬਾਈਲ ਯੂਜ਼ਰਸ ਨੂੰ ਵੱਡਾ ਤੋਹਫਾ ਦੇਣ ਦਾ ਫੈਸਲਾ ਕਰਦਿਆਂ ਹੋਇਆਂ ਏਸ਼ੀਆ ਕੱਪ ਅਤੇ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਦੇ ਮੈਚ ਮੁਫਤ ਦਿਖਾਉਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕੰਪਨੀ ਵਲੋਂ ਜਾਰੀ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਇਹ ਫੈਸਲਾ Disney+ Hotstar ਵਲੋਂ ਸਾਰੇ ਭਾਰਤੀ ਪ੍ਰਸ਼ੰਸਕਾਂ ਲਈ ਕ੍ਰਿਕਟ ਨੂੰ ਆਸਾਨੀ ਨਾਲ ਦੇਖਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਅਧਿਕਾਰਤ ਐਪ Disney+ Hotstar ਨੂੰ ਮੋਬਾਈਲ ਫੋਨ ਉਪਭੋਗਤਾਵਾਂ ਲਈ ਹੋਰ ਆਸਾਨ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲਾ ਇਸ ਕਰਕੇ ਲਿਆ ਗਿਆ ਹੈ ਤਾਂ ਕਿ ਕ੍ਰਿਕੇਟ ਫੈਂਸ ਮੈਚ ਦੀ ਲਾਈਵ ਸਟ੍ਰੀਮਿੰਗ ਬਿਨਾਂ ਕਿਸੇ ਰੁਕਾਵਟ ਤੋਂ ਮਜ਼ਾ ਲੈ ਸਕਣ।
ਇਹ ਵੀ ਪੜ੍ਹੋ: WTC Final: ਲਾਈਵ ਮੈਚ ਦੌਰਾਨ ਫੈਨ ਨੇ ਸ਼ੁਭਮਨ ਗਿੱਲ ਨੂੰ ਵਿਆਹ ਲਈ ਕੀਤਾ ਪ੍ਰੋਪਜ਼, ਦੇਖੋ ਵਾਇਰਲ ਫੋਟੋ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਿਲਾਇੰਸ ਇੰਡਸਟ੍ਰੀਜ ਲਿਮਿਟਿਡ ਦੀ ਜੀਓ ਸਿਨੇਮਾ ਨੇ ਇੰਡੀਅਨ ਪ੍ਰੀਮੀਅਰ ਲੀਗ ਦਾ ਫ੍ਰੀ ਲਾਈਵ ਪ੍ਰਸਾਰਣ ਕੀਤਾ ਸੀ। ਉੱਥੇ ਹੀ ਦੁਨੀਆ ਭਰ ਦੇ ਕ੍ਰਿਕੇਟ ਦੇ ਚਹੇਤਿਆਂ ਦਾ ਇੱਕ ਵੱਡਾ ਹੂਜੂਮ ਦੇਖਣ ਨੂੰ ਮਿਲਿਆ ਸੀ। ਹੁਣ ਡਿਜ਼ਨੀ ਪਲੱਸ ਹੋਟਸਟਾਰ ਨੇ ਵੀ ਕ੍ਰਿਕੇਟ ਦੀ ਚਹੇਤਿਆਂ ਨੂੰ ਤੋਹਫਾ ਦਿੰਦਿਆਂ ਹੋਇਆਂ ਕ੍ਰਿਕੇਟ ਵਰਲਡ ਕੱਪ 2023 ਅਤੇ ਏਸ਼ੀਆ ਕੱਪ ਦਾ ਫ੍ਰੀ ਵਿੱਚ ਲਾਈਵ ਸਟ੍ਰੀਮਿੰਗ ਦਾ ਐਲਾਨ ਕੀਤਾ ਹੈ।
ਕਿਉਂ ਲਿਆ ਗਿਆ ਇਹ ਫ਼ੈਸਲਾ?
Disney+ Hotstar ਦੇ ਮੁਖ਼ੀ ਸਾਜਿਥ ਸ਼ਿਵਨੰਦਨ ਨੇ Exchange4Media ਨੂੰ ਦੱਸਿਆ, “Disney+ Hotstar ਭਾਰਤ ਵਿੱਚ ਤੇਜ਼ੀ ਨਾਲ ਵਿਕਸਿਤ ਹੋ ਰਹੇ OTT ਇੰਡਸਟਰੀ ਵਿੱਚ ਸਭ ਤੋਂ ਅੱਗੇ ਰਿਹਾ ਹੈ। ਦਰਸ਼ਕਾਂ ਦੇ ਅਨੁਭਵ ਨੂੰ ਹੋਰ ਸੌਖਾ ਬਣਾਉਣ ਲਈ ਅਸੀਂ ਜਿਹੜੇ ਵੱਖ-ਵੱਖ ਇਨੋਵੇਸ਼ਨ ਪੇਸ਼ ਕੀਤੇ ਹਨ, ਉਸ ਨਾਲ ਸਾਨੂੰ ਆਪਣੇ ਯੂਜ਼ਰਸ ਨੂੰ ਖ਼ੁਸ਼ ਕਰਨ ਵਿੱਚ ਮਦਦ ਮਿਲੀ ਹੈ।
ਇਹ ਵੀ ਪੜ੍ਹੋ: ਹਰਭਜਨ ਸਿੰਘ ਨੇ ਪਾਕਿਸਤਾਨੀ ਫੈਨ ਨੂੰ ਕੁਝ ਇਸ ਅੰਦਾਜ਼ 'ਚ ਦਿੱਤਾ ਆਟੋਗ੍ਰਾਫ਼, ਵੀਡੀਓ ਹੋ ਰਿਹਾ ਵਾਇਰਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।