ICC Cricket World Cup 2023: ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਹੁਣ ਤੱਕ 6 ਮੈਚ ਖੇਡੇ ਜਾ ਚੁੱਕੇ ਹਨ। ਅੱਜ ਯਾਨੀ ਮੰਗਲਵਾਰ 10 ਅਕਤੂਬਰ ਨੂੰ ਦੋ ਮੈਚ ਖੇਡੇ ਜਾਣੇ ਹਨ। ਪਹਿਲਾ ਮੈਚ ਬੰਗਲਾਦੇਸ਼ ਅਤੇ ਇੰਗਲੈਂਡ ਵਿਚਾਲੇ ਧਰਮਸ਼ਾਲਾ 'ਚ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਉਥੇ ਹੀ ਦੂਜਾ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਦੁਪਹਿਰ 2 ਵਜੇ ਹੈਦਰਾਬਾਦ 'ਚ ਖੇਡਿਆ ਜਾਵੇਗਾ।
ਜਿਵੇਂ-ਜਿਵੇਂ ਵਿਸ਼ਵ ਕੱਪ ਅੱਗੇ ਵੱਧਦਾ ਜਾ ਰਿਹਾ ਹੈ, ਉਸਦਾ ਰੋਮਾਂਚ ਵੀ ਉਸੇ ਤਰ੍ਹਾਂ ਵੱਧਦਾ ਜਾ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਆਈਸੀਸੀ ਵਨਡੇ ਵਿਸ਼ਵ ਕੱਪ ਵਿੱਚ ਹੁਣ ਤੱਕ ਪੁਆਇੰਟ ਟੇਬਲ ਯਾਨੀ ਅੰਕ ਸੂਚੀ ਦੀ ਸਥਿਤੀ ਕੀ ਹੈ। ਅੰਕ ਸੂਚੀ ਵਿੱਚ ਹੁਣ ਤੱਕ ਟਾਪ-4 ਵਿੱਚ ਨਿਊਜ਼ੀਲੈਂਡ, ਦੱਖਣੀ ਅਫਰੀਕਾ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵ ਮੌਜੂਦ ਹਨ। ਨਿਊਜ਼ੀਲੈਂਡ ਦੀ ਟੀਮ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤਣ ਤੋਂ ਬਾਅਦ 4 ਅੰਕਾਂ ਅਤੇ +1.958 ਦੀ ਨੈੱਟ ਰਨ ਰੇਟ ਨਾਲ ਨੰਬਰ-1 'ਤੇ ਬਣੀ ਹੋਈ ਹੈ।
ਪੰਜਵੇਂ ਨੰਬਰ 'ਤੇ ਮੌਜੂਦ ਇੰਡੀਆ ਟੀਮ
ਦੂਜੇ ਸਥਾਨ 'ਤੇ ਦੱਖਣੀ ਅਫ਼ਰੀਕਾ ਦੀ ਟੀਮ ਹੈ, ਜਿਸ ਨੇ ਸ਼੍ਰੀਲੰਕਾ ਖਿਲਾਫ ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਵੱਧ ਸਕੋਰ ਬਣਾ ਕੇ ਮੈਚ ਜਿੱਤਿਆ ਸੀ, ਅਤੇ 2 ਅੰਕਾਂ ਦੇ ਨਾਲ +2.040 ਦੀ ਸ਼ਾਨਦਾਰ ਨੈੱਟ ਰਨ ਰੇਟ ਵੀ ਹਾਸਲ ਕੀਤੀ ਸੀ। ਤੀਜੇ ਸਥਾਨ 'ਤੇ ਪਾਕਿਸਤਾਨ ਦੀ ਟੀਮ ਹੈ, ਜਿਸ ਨੇ ਨੀਦਰਲੈਂਡ ਖਿਲਾਫ ਪਹਿਲਾ ਮੈਚ ਜਿੱਤ ਕੇ 2 ਅੰਕ ਹਾਸਲ ਕੀਤੇ ਸਨ, ਹੁਣ ਪਾਕਿਸਤਾਨ ਦਾ ਦੂਜਾ ਮੈਚ ਸ਼੍ਰੀਲੰਕਾ ਨਾਲ ਹੋਣਾ ਹੈ। ਬੰਗਲਾਦੇਸ਼ ਦੀ ਟੀਮ ਇਸ ਸੂਚੀ 'ਚ ਚੌਥੇ ਸਥਾਨ 'ਤੇ ਹੈ, ਜਿਸ ਨੇ ਆਪਣੇ ਪਹਿਲੇ ਮੈਚ 'ਚ ਅਫਗਾਨਿਸਤਾਨ ਨੂੰ ਹਰਾ ਕੇ 2 ਅੰਕ ਹਾਸਲ ਕੀਤੇ ਸਨ। ਅੱਜ ਬੰਗਲਾਦੇਸ਼ ਦਾ ਦੂਜਾ ਮੈਚ ਇੰਗਲੈਂਡ ਨਾਲ ਹੋਵੇਗਾ।
ਵਿਸ਼ਵ ਕੱਪ ਦੀ ਅੰਕ ਸੂਚੀ ਵਿੱਚ ਭਾਰਤ ਫਿਲਹਾਲ ਪੰਜਵੇਂ ਸਥਾਨ 'ਤੇ ਮੌਜੂਦ ਹੈ, ਉਸਨੇ ਆਪਣੇ ਪਹਿਲੇ ਮੈਚ ਵਿੱਚ ਆਸਟਰੇਲੀਆ ਨੂੰ ਹਰਾਇਆ ਅਤੇ 2 ਅੰਕ ਅਤੇ +0.883 ਦੀ ਨੈੱਟ ਰਨ ਰੇਟ ਪ੍ਰਾਪਤ ਕੀਤੀ ਸੀ। ਇਸ ਦੇ ਨਾਲ ਹੀ ਭਾਰਤ ਤੋਂ ਬਾਅਦ ਆਸਟ੍ਰੇਲੀਆ ਛੇਵੇਂ ਸਥਾਨ 'ਤੇ ਹੈ, ਜਿਸ ਦਾ ਅੰਕ ਸੂਚੀ 'ਚ ਅਜੇ ਤੱਕ ਖਾਤਾ ਨਹੀਂ ਖੁੱਲ੍ਹਿਆ ਹੈ ਪਰ ਨੈੱਟ ਰਨ ਰੇਟ ਦੂਜੀਆਂ ਟੀਮਾਂ ਦੇ ਮੁਕਾਬਲੇ ਬਿਹਤਰ ਹੈ।
ਇਨ੍ਹਾਂ ਤੋਂ ਬਾਅਦ ਸੱਤਵੇਂ, ਅੱਠਵੇਂ ਅਤੇ ਨੌਵੇਂ ਸਥਾਨ 'ਤੇ ਜ਼ੀਰੋ ਅੰਕਾਂ ਨਾਲ ਕ੍ਰਮਵਾਰ ਅਫਗਾਨਿਸਤਾਨ, ਨੀਦਰਲੈਂਡ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਮੌਜੂਦ ਹਨ। ਜਦਕਿ ਆਖਰੀ ਯਾਨੀ ਦਸਵੇਂ ਸਥਾਨ 'ਤੇ ਇਸ ਵਿਸ਼ਵ ਕੱਪ ਜਿੱਤਣ ਨੂੰ ਜਿੱਤਣ ਲਈ ਮਜ਼ਬੂਤ ਦਾਅਵੇਦਾਰ ਮੌਜੂਦਾ ਚੈਂਪੀਅਨ ਟੀਮ ਇੰਗਲੈਂਡ ਹੈ, ਜਿਨ੍ਹਾਂ ਨੇ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਖਿਲਾਫ ਬੁਰੀ ਤਰ੍ਹਾਂ ਨਾਲ ਹਾਰਿਆ ਸੀ, ਇਸ ਲਈ ਉਸ ਦੀ ਨੈੱਟ ਰਨ ਰੇਟ ਸਭ ਤੋਂ ਖਰਾਬ ਹੋ ਗਿਆ।