World Test Championship 2025 Final Date Revealed: ਆਈਸੀਸੀ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਦੇ ਫਾਈਨਲ ਮੈਚ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਫਾਈਨਲ ਮੈਚ ਇੰਗਲੈਂਡ ਦੇ ਇਤਿਹਾਸਕ ਮੈਦਾਨ ਲਾਰਡਸ ਵਿੱਚ 11-15 ਜੂਨ ਨੂੰ ਖੇਡਿਆ ਜਾਵੇਗਾ। ਲੋੜ ਪੈਣ 'ਤੇ 16 ਜੂਨ ਨੂੰ ਰਾਖਵਾਂ ਦਿਨ ਰੱਖਿਆ ਗਿਆ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਇਹ ਤੀਜਾ ਫਾਈਨਲ ਮੈਚ ਹੋਵੇਗਾ ਅਤੇ ਲਾਰਡਜ਼ ਪਹਿਲੀ ਵਾਰ ਖਿਤਾਬੀ ਮੁਕਾਬਲੇ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।



ਆਈਸੀਸੀ ਦੇ ਸੀਈਓ ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ, "ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਬਹੁਤ ਘੱਟ ਸਮੇਂ ਵਿੱਚ ਕ੍ਰਿਕਟ ਜਗਤ ਦੇ ਸਭ ਤੋਂ ਰੋਮਾਂਚਕ ਮੁਕਾਬਲਿਆਂ ਵਿੱਚੋਂ ਇੱਕ ਬਣ ਗਿਆ ਹੈ। ਇਸ ਲਈ  2025 ਦੇ ਫਾਈਨਲ  ਦੀ ਤਰੀਕ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ।" ਇਹ ਦੁਨੀਆ ਵਿੱਚ ਟੈਸਟ ਕ੍ਰਿਕਟ ਦੀ ਵੱਧਦੀ ਅਪੀਲ ਦੀ ਪਛਾਣ ਹੈ ਜਿਸ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਇਸ ਦਾ ਦੀਵਾਨਾ ਬਣਾ ਦਿੱਤਾ ਹੈ, ਟਿਕਟਾਂ ਦੀ ਮੰਗ ਵੀ ਕਾਫੀ ਵੱਧ ਹੋਏਗੀ, ਇਸ ਲਈ ਮੈਂ ਲੋਕਾਂ ਨੂੰ ਅਗਲੇ ਸਾਲ ਦੇ ਮੈਚ ਲਈ ਟਿਕਟਾਂ ਬੁੱਕ ਕਰਨ ਦੀ ਬੇਨਤੀ ਕਰ ਰਿਹਾ ਹਾਂ।"



ਭਾਰਤ ਨੂੰ ਮਿਲੀ ਹੈ 2 ਵਾਰ ਹਾਰ


ਡਬਲਯੂਟੀਸੀ ਦਾ ਪਹਿਲਾ ਫਾਈਨਲ 2021 ਵਿੱਚ ਸਾਊਥੈਂਪਟਨ ਵਿੱਚ ਖੇਡਿਆ ਗਿਆ ਸੀ, ਜਦੋਂ ਕਿ 2023 ਦਾ ਖਿਤਾਬ ਮੁਕਾਬਲਾ ਓਵਲ ਮੈਦਾਨ ਵਿੱਚ ਹੋਇਆ ਸੀ। ਹੁਣ ਤੱਕ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੇ ਕ੍ਰਮਵਾਰ 2021 ਅਤੇ 2023 ਵਿੱਚ ਇਹ ਖਿਤਾਬ ਜਿੱਤਿਆ ਹੈ। ਦੋਵੇਂ ਵਾਰ ਭਾਰਤ ਨੂੰ ਫਾਈਨਲ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।



ਟੀਮ ਇੰਡੀਆ ਨੂੰ ਪਹਿਲੀ ਵਾਰ ਨਿਊਜ਼ੀਲੈਂਡ ਅਤੇ ਫਿਰ 2023 'ਚ ਉਸਨੂੰ ਆਸਟ੍ਰੇਲੀਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ 2025 ਦਾ ਫਾਈਨਲ ਕਿਹੜੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਫਿਲਹਾਲ ਭਾਰਤ ਅਤੇ ਆਸਟ੍ਰੇਲੀਆ ਅੰਕ ਸੂਚੀ 'ਚ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਹਨ। ਅਗਲੇ ਕੁਝ ਮਹੀਨਿਆਂ ਵਿੱਚ ਸਾਰੀਆਂ ਟੀਮਾਂ ਬਹੁਤ ਸਾਰੇ ਟੈਸਟ ਮੈਚ ਖੇਡਣ ਜਾ ਰਹੀਆਂ ਹਨ, ਜਿਸ ਤੋਂ ਬਾਅਦ ਸਥਿਤੀ ਤੈਅ ਹੋਵੇਗੀ ਕਿ ਕਿਹੜੀਆਂ ਟੀਮਾਂ ਖਿਤਾਬੀ ਟੱਕਰ ਖੇਡਣਗੀਆਂ।





ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।