IND vs WI, T20I Series: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ T20 ਸੀਰੀਜ਼ ਬੁੱਧਵਾਰ ਨੂੰ ਸ਼ੁਰੂ ਹੋਣ ਵਾਲੀ ਹੈ। ਤਿੰਨੋਂ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡੇ ਜਾਣਗੇ। ਵਨਡੇ ਸੀਰੀਜ਼ 'ਚ ਮਹਿਮਾਨ ਟੀਮ ਨੂੰ ਹਰਾਉਣ ਤੋਂ ਬਾਅਦ ਟੀਮ ਇੰਡੀਆ ਦੀਆਂ ਨਜ਼ਰਾਂ ਟੀ-20 ਫਾਰਮੈਟ 'ਚ ਵੀ ਜਿੱਤ ਹਾਸਲ ਕਰਨ 'ਤੇ ਹੋਣਗੀਆਂ।

Continues below advertisement


ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਬੋਰਡ (BCCI) ਨੇ ਵਿਕਟਕੀਪਰ ਰਿਸ਼ਭ ਪੰਤ ਨੂੰ ਉਪ ਕਪਤਾਨ ਨਿਯੁਕਤ ਕੀਤਾ ਹੈ। ਪੰਤ ਸਟਾਰ ਬੱਲੇਬਾਜ਼ ਕੇਐੱਲ ਰਾਹੁਲ ਦੀ ਥਾਂ ਲਵੇਗਾ, ਜੋ ਹੈਮਸਟ੍ਰਿੰਗ ਦੇ ਖਿਚਾਅ ਕਾਰਨ ਤੀਜੇ ਵਨਡੇ ਅਤੇ ਆਗਾਮੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਸੀ।