AUS vs IND T20I: ਵਿਸ਼ਵ ਕੱਪ 2023 ਖਤਮ ਹੋਣ ਤੋਂ ਬਾਅਦ ਕ੍ਰਿਕਟ ਦਾ ਫੀਵਰ ਖਤਮ ਨਹੀਂ ਹੋਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵੀਰਵਾਰ 23 ਨਵੰਬਰ ਤੋਂ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਜਦਕਿ ਸੀਰੀਜ਼ ਦਾ ਆਖਰੀ ਮੈਚ 03 ਦਸੰਬਰ ਦਿਨ ਐਤਵਾਰ ਨੂੰ ਖੇਡਿਆ ਜਾਵੇਗਾ। ਸੀਰੀਜ਼ ਲਈ ਆਸਟ੍ਰੇਲੀਆ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੀ ਟੀਮ ਦਾ ਐਲਾਨ ਹੋਣਾ ਬਾਕੀ ਹੈ। ਆਸਟ੍ਰੇਲੀਆ ਦੀ ਕਪਤਾਨੀ ਮੈਥਿਊ ਵੇਡ ਕਰਨਗੇ।


ਬੀਸੀਸੀਆਈ ਜਲਦੀ ਹੀ ਟੀਮ ਦਾ ਐਲਾਨ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ ਰੁਤੁਰਾਜ ਗਾਇਕਵਾੜ ਜਾਂ ਸੂਰਿਆਕੁਮਾਰ ਯਾਦਵ ਭਾਰਤ ਦੀ ਕਮਾਨ ਸੰਭਾਲ ਸਕਦੇ ਹਨ। ਰੈਗੂਲਰ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਮੇਤ ਟੀਮ ਦੇ ਕਈ ਸੀਨੀਅਰ ਖਿਡਾਰੀ ਆਰਾਮ ਕਰ ਸਕਦੇ ਹਨ। ਅਜਿਹੇ 'ਚ ਆਸਟ੍ਰੇਲੀਆ ਖਿਲਾਫ ਨੌਜਵਾਨ ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਜਾ ਸਕਦਾ ਹੈ।


ਭਾਰਤੀ ਟੀਮ ਵਿੱਚ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਯਸ਼ਸਵੀ ਜੈਸਵਾਲ, ਰਿੰਕੂ ਸਿੰਘ, ਤਿਲਕ ਵਰਮਾ ਅਤੇ ਰਿਆਨ ਪਰਾਗ ਵਰਗੇ ਬੱਲੇਬਾਜ਼ਾਂ ਨੂੰ ਮੌਕਾ ਮਿਲ ਸਕਦਾ ਹੈ। ਜਦਕਿ ਸੰਜੂ ਸੈਮਸਨ ਵਿਕਟਕੀਪਰ ਵਜੋਂ ਵਾਪਸੀ ਕਰ ਸਕਦੇ ਹਨ ਅਤੇ ਜਿਤੇਸ਼ ਸ਼ਰਮਾ ਬੈਕਅੱਪ ਵਿਕਟਕੀਪਰ ਹੋ ਸਕਦੇ ਹਨ। ਗੇਂਦਬਾਜ਼ੀ 'ਚ ਮੁਕੇਸ਼ ਕੁਮਾਰ, ਅਰਸ਼ਦੀਪ ਸਿੰਘ ਅਤੇ ਰਵੀ ਬਿਸ਼ਨੋਈ ਵਰਗੇ ਗੇਂਦਬਾਜ਼ ਸ਼ਾਮਲ ਹੋ ਸਕਦੇ ਹਨ।


ਇਹ ਵੀ ਪੜ੍ਹੋ: IND vs AUS Final: ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟੀਮ ਇੰਡੀਆ ਦਾ ਵਧਾਇਆ ਹੌਸਲਾ, ਜਡੇਜਾ ਨੇ ਇਨ੍ਹਾਂ ਸ਼ਬਦਾਂ ਨਾਲ ਕੀਤਾ ਧੰਨਵਾਦ


ਕਿੱਥੇ ਦੇਖ ਸਕਦੇ ਹੋ ਲਾਈਵ?


ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਸਪੋਰਟਸ 18 ਨੈੱਟਵਰਕ ਰਾਹੀਂ ਭਾਰਤ 'ਚ ਟੀਵੀ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਮੈਚਾਂ ਦੀ ਲਾਈਵ ਸਟ੍ਰੀਮਿੰਗ JioCinema ਐਪ 'ਤੇ ਕੀਤੀ ਜਾਵੇਗੀ।


ਟੀ-20 ਸੀਰੀਜ਼ ਲਈ ਆਸਟ੍ਰੇਲੀਆ ਦੀ ਟੀਮ


ਮੈਥਿਊ ਵੇਡ (ਕਪਤਾਨ), ਮੈਥਿਊ ਸ਼ਾਰਟ, ਟਿਮ ਡੇਵਿਡ, ਸਟੀਵ ਸਮਿਥ, ਟ੍ਰੈਵਿਸ ਹੈੱਡ, ਡੇਵਿਡ ਵਾਰਨਰ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਸੀਨ ਏਬੌਟ, ਜੋਸ਼ ਇੰਗਲਿਸ, ਤਨਵੀਰ ਸੰਘਾ, ਨਾਥਨ ਐਲਿਸ, ਜੇਸਨ ਬੇਹਰੇਨਡੋਰਫ, ਸਪੈਂਸਰ ਜਾਨਸਨ, ਐਡਮ ਜ਼ੈਂਪਾ।


ਭਾਰਤ ਦੀ ਸੰਭਾਵਿਤ ਟੀਮ


ਸੂਰਿਆਕੁਮਾਰ ਯਾਦਵ, ਰੁਤੁਰਾਜ ਗਾਇਕਵਾੜ, ਸੰਜੂ ਸੈਮਸਨ (ਵਿਕੇਟਕੀਪਰ), ਰਵੀ ਬਿਸ਼ਨੋਈ, ਯਸ਼ਸਵੀ ਜੈਸਵਾਲ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਪ੍ਰਸਿਧ ਕ੍ਰਿਸ਼ਣਾ, ਤਿਲਕ ਵਰਮਾ, ਜਿਤੇਸ਼ ਸ਼ਰਮਾ (ਵਿਕੇਟਕੀਪਰ), ਅਰਸ਼ਦੀਪ ਸਿੰਘ, ਰਿੰਕੂ ਸਿੰਘ, ਰਿਆਨ ਪਰਾਗ, ਰਵੀ ਬਿਸ਼ਨੋਈ, ਯੁਜਵੇਂਦਰ ਚਹਿਲ , ਮੁਕੇਸ਼ ਕੁਮਾਰ।


ਇਹ ਵੀ ਪੜ੍ਹੋ: Rahul Dravid: ਕੋਚ ਵਜੋਂ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਹੋਇਆ ਪੂਰਾ, ਪਰ ਕੀ ਫਿਰ ਮਿਲੇਗਾ ਮੌਕਾ?