Virat Kohli Century IND vs AUS: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ਟੈਸਟ ਮੈਚ ਸਾਰੇ ਭਾਰਤੀ ਪ੍ਰਸ਼ੰਸਕਾਂ ਲਈ ਬਹੁਤ ਖਾਸ ਬਣ ਗਿਆ ਹੈ। ਦਰਅਸਲ ਇਸ ਟੈਸਟ ਮੈਚ ਦੇ ਚੌਥੇ ਦਿਨ ਆਖਿਰਕਾਰ ਵਿਰਾਟ ਕੋਹਲੀ ਨੇ ਆਪਣੇ 28ਵੇਂ ਟੈਸਟ ਸੈਂਕੜੇ ਦਾ ਇੰਤਜ਼ਾਰ ਖਤਮ ਕਰ ਦਿੱਤਾ। ਕੋਹਲੀ ਨੇ ਇਹ ਸੈਂਕੜਾ 241 ਗੇਂਦਾਂ 'ਚ ਪੂਰਾ ਕਰਨ ਦੇ ਨਾਲ ਹੀ ਹੁਣ ਸਭ ਤੋਂ ਜ਼ਿਆਦਾ ਟੈਸਟ ਸੈਂਕੜਿਆਂ ਦੇ ਮਾਮਲੇ 'ਚ ਹਾਸਿਮ ਅਮਲਾ ਅਤੇ ਸਾਬਕਾ ਆਸਟ੍ਰੇਲੀਆਈ ਕਪਤਾਨ ਮਾਈਕਲ ਕਲਾਰਕ ਦੀ ਬਰਾਬਰੀ ਕਰ ਲਈ ਹੈ। ਇਸ ਦੇ ਨਾਲ ਹੀ ਇਹ ਵਿਰਾਟ ਕੋਹਲੀ ਦਾ ਅੰਤਰਰਾਸ਼ਟਰੀ ਕ੍ਰਿਕਟ 'ਚ 75ਵਾਂ ਸੈਂਕੜਾ ਵੀ ਹੈ।


ਸਾਲ 2022 'ਚ ਵਿਰਾਟ ਕੋਹਲੀ ਨੇ ਏਸ਼ੀਆ ਕੱਪ 'ਚ ਅਫਗਾਨਿਸਤਾਨ ਖਿਲਾਫ ਸੈਂਕੜਾ ਖੇਡ ਕੇ ਲਗਭਗ 2 ਸਾਲ ਬਾਅਦ ਆਪਣੇ ਅੰਤਰਰਾਸ਼ਟਰੀ ਸੈਂਕੜਿਆਂ ਦਾ ਸੋਕਾ ਖਤਮ ਕਰ ਦਿੱਤਾ। ਇਸ ਤੋਂ ਬਾਅਦ ਕੋਹਲੀ ਨੇ ਪਿਛਲੇ ਸਾਲ ਦੇ ਅੰਤ 'ਚ ਖੇਡੀ ਗਈ ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਬੰਗਲਾਦੇਸ਼ ਖਿਲਾਫ ਵਨਡੇ ਫਾਰਮੈਟ 'ਚ ਸ਼ਾਨਦਾਰ ਸੈਂਕੜਾ ਲਗਾਇਆ। ਕੋਹਲੀ ਦਾ ਆਸਟ੍ਰੇਲੀਆ ਖਿਲਾਫ ਟੈਸਟ ਕ੍ਰਿਕਟ 'ਚ ਇਹ 8ਵਾਂ ਸੈਂਕੜਾ ਹੈ।


ਟੈਸਟ ਕ੍ਰਿਕਟ 'ਚ ਵਿਰਾਟ ਕੋਹਲੀ ਨੇ ਸਾਲ 2019 'ਚ ਬੰਗਲਾਦੇਸ਼ ਦੇ ਖਿਲਾਫ ਈਡਨ ਗਾਰਡਨ ਮੈਦਾਨ 'ਤੇ ਆਪਣੀ ਆਖਰੀ ਸੈਂਕੜੇ ਵਾਲੀ ਪਾਰੀ ਖੇਡੀ ਸੀ, ਜਿਸ 'ਚ ਉਨ੍ਹਾਂ ਨੇ 136 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਤੋਂ ਬਾਅਦ ਹੁਣ 40 ਪਾਰੀਆਂ ਤੋਂ ਬਾਅਦ ਉਹ ਟੈਸਟ ਫਾਰਮੈਟ 'ਚ ਸੈਂਕੜਾ ਲਗਾਉਣ 'ਚ ਕਾਮਯਾਬ ਰਹੇ ਹਨ।


ਭਾਰਤ 'ਚ 50ਵੇਂ ਟੈਸਟ 'ਚ 4000 ਦੌੜਾਂ ਪੂਰੀਆਂ ਕੀਤੀਆਂ


ਇਹ ਟੈਸਟ ਮੈਚ ਵਿਰਾਟ ਕੋਹਲੀ ਲਈ ਵੀ ਕਈ ਮਾਇਨਿਆਂ 'ਚ ਖਾਸ ਬਣ ਗਿਆ ਹੈ, ਜਿਸ 'ਚ ਉਹ ਭਾਰਤ 'ਚ ਆਪਣਾ 50ਵਾਂ ਟੈਸਟ ਮੈਚ ਖੇਡ ਰਿਹਾ ਹੈ ਅਤੇ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੁਨੀਲ ਗਾਵਸਕਰ ਅਤੇ ਵੀਵੀਐੱਸ ਲਕਸ਼ਮਣ ਤੋਂ ਬਾਅਦ ਉਸ ਨੇ ਘਰੇਲੂ ਧਰਤੀ 'ਤੇ 4000 ਟੈਸਟ ਦੌੜਾਂ ਪੂਰੀਆਂ ਕਰ ਲਈਆਂ ਹਨ ਜਿਸ ਤੋਂ ਬਾਅਦ ਉਹ 5ਵਾਂ ਭਾਰਤੀ ਖਿਡਾਰੀ ਬਣ ਗਿਆ ਹੈ।


ਇਸ ਦੇ ਨਾਲ ਹੀ ਇਸ ਟੈਸਟ ਮੈਚ 'ਚ ਵਿਰਾਟ ਕੋਹਲੀ ਨੇ ਆਪਣੀਆਂ 25000 ਅੰਤਰਰਾਸ਼ਟਰੀ ਦੌੜਾਂ ਵੀ ਪੂਰੀਆਂ ਕਰ ਲਈਆਂ, ਜਿਸ ਤੋਂ ਬਾਅਦ ਉਹ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ 6ਵੇਂ ਸਥਾਨ 'ਤੇ ਪਹੁੰਚ ਗਏ ਹਨ। ਕੋਹਲੀ ਦਾ ਸਾਲ 2023 ਦਾ ਅੰਤਰਰਾਸ਼ਟਰੀ ਕ੍ਰਿਕਟ 'ਚ ਇਹ ਤੀਜਾ ਸੈਂਕੜਾ ਹੈ, ਇਸ ਤੋਂ ਪਹਿਲਾਂ ਉਹ ਵਨਡੇ ਫਾਰਮੈਟ 'ਚ 2 ਸੈਂਕੜੇ ਲਗਾਉਣ 'ਚ ਕਾਮਯਾਬ ਰਹੇ ਸਨ।