IND vs AUS, WTC Final 2023 Live Updates: ਆਸਟ੍ਰੇਲੀਆ ਨੇ 86 ਦੇ ਸਕੋਰ 'ਤੇ ਗੁਆਇਆ ਤੀਜਾ ਵਿਕੇਟ, ਸਟੀਵ ਸਮਿਥ 34 ਦੌੜਾਂ ਬਣਾ ਕੇ ਹੋਏ ਆਊਟ

IND vs AUS, WTC Final 2023- LIVE Blog- Day 3: ਇੱਥੇ ਤੁਹਾਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦਾ ਲਾਈਵ ਸਕੋਰ ਅਤੇ ਮੈਚ ਨਾਲ ਸਬੰਧਤ ਸਾਰੀਆਂ ਅਪਡੇਟਸ ਮਿਲਣਗੀਆਂ।

ABP Sanjha Last Updated: 09 Jun 2023 10:55 PM

ਪਿਛੋਕੜ

IND vs AUS WTC Final 2023 LIVE Score Updates:  ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਲੰਡਨ ਦੇ ਓਵਲ 'ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ...More

IND vs AUS Live: ਤੀਜੇ ਦਿਨ ਦਾ ਖ਼ੇਡ ਹੋਇਆ ਖ਼ਤਮ ਮੈਚ 'ਤੇ ਕੰਗਾਰੂਆਂ ਦਾ ਸ਼ਿਕੰਜਾ ਬਰਕਰਾਰ

IND vs AUS Live: ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਦਾ ਸਕੋਰ 4 ਵਿਕਟਾਂ 'ਤੇ 123 ਦੌੜਾਂ ਹੈ। ਕੈਮਰਨ ਗ੍ਰੀਨ ਮਾਰਨਸ ਲਾਬੂਸ਼ੇਨ ਦੇ ਨਾਲ ਅਜੇਤੂ ਪੈਵੇਲੀਅਨ ਪਰਤੇ। ਮਾਰਨਸ ਲਾਬੂਸ਼ੇਨ 41 ਦੌੜਾਂ ਬਣਾ ਕੇ ਨਾਬਾਦ ਪਰਤੇ ਜਦਕਿ ਕੈਮਰੂਨ ਗ੍ਰੀਨ ਨੇ 7 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਲੀਡ 296 ਦੌੜਾਂ ਹੋ ਗਈ ਹੈ।