IND vs BAN ,T20 WC 2022 : ਆਸਟ੍ਰੇਲੀਆ 'ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ (T20 World Cup) ਦੇ ਅਹਿਮ ਮੈਚ 'ਚ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੈ। ਸੈਮੀਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਭਾਰਤ ਨੂੰ ਇਹ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਹੋਵੇਗਾ। ਬੰਗਲਾਦੇਸ਼ ਹਾਲਾਂਕਿ ਸੈਮੀਫਾਈਨਲ ਤੋਂ ਪਹਿਲਾਂ ਹੀ ਬਾਹਰ ਹੋ ਚੁੱਕਾ ਹੈ ਪਰ ਬੰਗਲਾਦੇਸ਼ ਦੀ ਟੀਮ ਭਾਰਤ ਦੀ ਖੇਡ ਨੂੰ ਖਰਾਬ ਕਰਨ ਦੀ ਸਮਰੱਥਾ ਰੱਖਦੀ ਹੈ।


ਐਡੀਲੇਡ 'ਚ ਬੱਦਲਵਾਈ ਕਾਰਨ ਮੈਚ ਨੂੰ ਵੀ ਮੀਂਹ ਦਾ ਸੰਕਟ ਝੱਲਣਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਪਰ ਤੇਜ਼ ਹਵਾਵਾਂ ਕਾਰਨ ਪਿੱਚ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰ ਸਕਦੀ ਹੈ, ਜੋ ਟੀਮ ਇੰਡੀਆ ਦੀ ਕਮਜ਼ੋਰੀ ਹੈ।


ਦੱਖਣੀ ਅਫਰੀਕਾ ਦੇ ਖਿਲਾਫ਼ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਨੂੰ ਸੰਭਲਣ ਲਈ ਦੋ ਦਿਨ ਦਾ ਸਮਾਂ ਮਿਲਿਆ ਹੈ। ਟੀਮ ਇੰਡੀਆ 'ਚ ਬਦਲਾਅ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ। ਟੀਮ ਪ੍ਰਬੰਧਨ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਫਾਰਮ 'ਚ ਚੱਲ ਰਹੇ ਕੇਐੱਲ ਰਾਹੁਲ ਦੀ ਵਾਪਸੀ ਕਰਨਗੇ। ਇਸ ਨਾਲ ਹੀ ਕੋਚ ਰਾਹੁਲ ਦ੍ਰਾਵਿੜ ਨੇ ਵੀ ਸਾਫ਼ ਕਰ ਦਿੱਤਾ ਸੀ ਕਿ ਕੇਐਲ ਰਾਹੁਲ ਓਪਨਿੰਗ ਨੂੰ ਸੰਭਾਲਣਾ ਜਾਰੀ ਰੱਖਣਗੇ।


ਹਾਲਾਂਕਿ ਦਿਨੇਸ਼ ਕਾਰਤਿਕ ਦੀ ਜਗ੍ਹਾ ਰਿਸ਼ਭ ਪੰਤ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਦੱਖਣੀ ਅਫਰੀਕਾ ਖਿਲਾਫ਼ ਖੇਡੇ ਗਏ ਮੈਚ 'ਚ ਦਿਨੇਸ਼ ਕਾਰਤਿਕ ਦੀ ਪਿੱਠ 'ਚ ਦਰਦ ਹੋਇਆ ਸੀ। ਟੀਮ ਪ੍ਰਬੰਧਨ ਦਿਨੇਸ਼ ਕਾਰਤਿਕ ਨੂੰ ਆਰਾਮ ਦਾ ਮੌਕਾ ਦੇ ਸਕਦਾ ਹੈ। ਰਿਸ਼ਭ ਪੰਤ ਦੇ ਆਉਣ ਨਾਲ ਭਾਰਤ ਦੇ ਸਿਖਰਲੇ ਕ੍ਰਮ ਵਿੱਚ ਖੱਬੇ ਹੱਥ ਦਾ ਬੱਲੇਬਾਜ਼ ਵੀ ਆ ਜਾਵੇਗਾ।


ਟੀਮ ਇੰਡੀਆ ਯਕੀਨੀ ਤੌਰ 'ਤੇ ਸਪਿਨ ਵਿਭਾਗ 'ਚ ਬਦਲਾਅ ਕਰਨਾ ਚਾਹੇਗੀ। ਪਿਛਲੇ ਮੈਚ ਵਿੱਚ ਅਕਸ਼ਰ ਪਟੇਲ ਦੀ ਥਾਂ ਦੀਪਕ ਹੁੱਡਾ ਨੂੰ ਮੌਕਾ ਦਿੱਤਾ ਗਿਆ ਸੀ ਪਰ ਟੀਮ ਇੰਡੀਆ ਦੀ ਇਹ ਬਾਜ਼ੀ ਕੰਮ ਨਹੀਂ ਆਈ। ਹੁਣ ਅਕਸ਼ਰ ਪਟੇਲ ਦੀ ਵਾਪਸੀ ਤੈਅ ਹੈ। ਆਰ ਅਸ਼ਵਿਨ ਦੀ ਜਗ੍ਹਾ ਯੁਜਵੇਂਦਰ ਚਾਹਲ (Yuzvendra Chahal) ਨੂੰ ਵੀ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਚਾਹਲ ਨੂੰ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।


 


ਬੰਗਲਾਦੇਸ਼ ਨੇ ਟਾਸ ਜਿੱਤਿਆ


ਸੁਪਰ 12 - ਭਾਰਤ ਅਤੇ ਬੰਗਲਾਦੇਸ਼ ਵਿਚਾਲੇ 23ਵਾਂ ਮੈਚ ਐਡੀਲੇਡ ਓਵਲ, ਐਡੀਲੇਡ ਵਿੱਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਚੁਣਿਆ ਹੈ। ਅੱਜ ਦੇ ਮੈਚ ਦੇ ਅੰਪਾਇਰ ਕ੍ਰਿਸ ਬ੍ਰਾਊਨ, ਮੈਰਾਇਸ ਇਰਾਸਮਸ, ਰਿਚਰਡ ਇਲਿੰਗਵਰਥ ਅਤੇ ਰੈਫਰੀ ਡੇਵਿਡ ਬੂਨ ਹਨ।


 


ਬੰਗਲਾਦੇਸ਼ ਦੇ ਪਲੇਇੰਗ 11


ਬੰਗਲਾਦੇਸ਼ ਪਲੇਇੰਗ-11: ਨਜਮੁਲ ਹੁਸੈਨ ਸ਼ਾਂਤੋ, ਲਿਟਨ ਦਾਸ, ਸ਼ਾਕਿਬ ਅਲ ਹਸਨ, ਆਫਿਫ ਹੁਸੈਨ, ਨੂਰੁਲ ਹਸਨ, ਮੋਸਾਦਕ ਹੁਸੈਨ, ਸ਼ਰੀਫੁਲ ਇਸਲਾਮ, ਯਾਸਿਰ ਅਲੀ, ਤਸਕੀਨ ਅਹਿਮਦ, ਮੁਸਤਫਿਜ਼ਰੂ ਰਹਿਮਾਨ, ਹਸਨ ਮਹਿਮੂਦ।



ਭਾਰਤ ਦਾ ਪਲੇਇੰਗ 11


ਟੀਮ ਇੰਡੀਆ ਦੀ ਪਲੇਇੰਗ-11: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਆਰ ਅਸ਼ਵਿਨ, ਮੁਹੰਮਦ ਸ਼ਮੀ, ਭਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ।