India vs Bangladesh:  ਇਨ੍ਹੀਂ ਦਿਨੀਂ ਭਾਰਤੀ ਟੀਮ ਆਪਣੇ ਅਗਲੇ ਦੌਰੇ ਲਈ ਬੰਗਲਾਦੇਸ਼ 'ਚ ਮੌਜੂਦ ਹੈ। ਇਸ ਦੌਰੇ 'ਚ 3 ਵਨਡੇ ਸੀਰੀਜ਼ ਖੇਡੀ ਜਾਵੇਗੀ। ਜਿਸ ਦਾ ਪਹਿਲਾ ਮੈਚ ਅੱਜ 4 ਦਸੰਬਰ ਦਿਨ ਐਤਵਾਰ ਨੂੰ ਢਾਕਾ ਦੇ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਖੇਡਿਆ ਜਾਵੇਗਾ।


ਦੋਵੇਂ ਟੀਮਾਂ ਇਸ ਮੈਚ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀਆਂ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਟੀਮ ਇੰਡੀਆ ਦਾ ਰਿਕਾਰਡ ਕਿਸ ਤਰ੍ਹਾਂ ਦਾ ਰਿਹਾ।


ਸ਼ੇਰ-ਏ-ਬੰਗਲਾ 'ਚ ਟੀਮ ਇੰਡੀਆ ਦਾ ਰਿਕਾਰਡ


ਭਾਰਤੀ ਟੀਮ ਨੇ ਢਾਕਾ ਦੇ ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਹੁਣ ਤੱਕ ਕੁੱਲ 19 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਨ੍ਹਾਂ ਮੈਚਾਂ 'ਚ ਭਾਰਤ ਨੂੰ ਮੇਜ਼ਬਾਨ ਬੰਗਲਾਦੇਸ਼ ਹੱਥੋਂ 3 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਜਦਕਿ ਟੀਮ ਇੰਡੀਆ ਨੇ ਇੱਥੇ 8 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਇਸ ਮੈਦਾਨ 'ਤੇ ਬੰਗਲਾਦੇਸ਼ ਤੋਂ ਇਲਾਵਾ ਟੀਮ ਇੰਡੀਆ ਨੇ ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ 2-2 ਵਾਰ ਅਤੇ ਅਫਗਾਨਿਸਤਾਨ ਨੂੰ ਇਕ ਵਾਰ ਹਰਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਟੀਮ ਇੰਡੀਆ ਨੇ ਕੁੱਲ 13 ਮੈਚ ਜਿੱਤੇ ਹਨ ਜਦਕਿ ਟੀਮ ਨੂੰ 6 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


ਉਮਰਾਨ ਮਲਿਕ ਟੀਮ 'ਚ ਹੋਏ ਸ਼ਾਮਲ 


ਭਾਰਤੀ ਟੀਮ ਦੀ ਵਨਡੇ ਸੀਰੀਜ਼ 'ਚ ਸ਼ਾਮਲ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਥਾਂ 'ਤੇ ਸਪੀਡ ਮਾਸਟਰ ਉਮਰਾਨ ਮਲਿਕ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਮਰਾਨ ਨੇ ਹਾਲ ਹੀ 'ਚ ਨਿਊਜ਼ੀਲੈਂਡ ਖਿਲਾਫ ਖੇਡੀ ਗਈ ਵਨਡੇ ਸੀਰੀਜ਼ 'ਚ ਡੈਬਿਊ ਕੀਤਾ ਸੀ। ਸ਼ਮੀ ਦੇ ਮੋਢੇ 'ਤੇ ਸੱਟ ਲੱਗੀ ਹੈ। ਉਮਰਾਨ ਨੇ ਹੁਣ ਤੱਕ ਕੁੱਲ 3 ਵਨਡੇ ਖੇਡੇ ਹਨ।


ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ


ਟੀਮ ਇੰਡੀਆ ਦੀ ਸੰਭਾਵਿਤ ਪਲੇਇੰਗ ਇਲੈਵਨ


ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਦੀਪਕ ਚਾਹਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਕੁਲਦੀਪ ਸੇਨ।


ਬੰਗਲਾਦੇਸ਼ ਦੀ ਸੰਭਾਵਿਤ ਪਲੇਇੰਗ ਇਲੈਵਨ


ਲਿਟਨ ਦਾਸ (ਕਪਤਾਨ, ਵਿਕਟ-ਕੀਪਰ), ਨਜਮੁਲ ਹੁਸੈਨ ਸ਼ਾਂਤੀ, ਯਾਸਿਰ ਅਲੀ, ਆਸਿਫ਼ ਹੁਸੈਨ, ਮਹਿਮਦੁੱਲ੍ਹਾ ਰਿਆਦ, ਮੇਹਿਦੀ ਹਸਨ, ਸ਼ਾਕਿਬ ਅਲ ਹਸਨ, ਮੁਸਤਫਿਜ਼ੁਰ ਰਹਿਮਾਨ, ਨਮਸ ਅਹਿਮਦ, ਇਬਾਦਤ ਹੁਸੈਨ।