Shahbaz Nadeem: ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੁਕਾਬਲਾ ਵੀਰਵਾਰ 7 ਮਾਰਚ ਤੋਂ ਧਰਮਸ਼ਾਲਾ 'ਚ ਖੇਡਿਆ ਜਾਵੇਗਾ। ਪਰ ਇਸ ਮੈਚ ਤੋਂ ਪਹਿਲਾਂ ਭਾਰਤੀ ਸਪਿਨਰ ਸ਼ਾਹਬਾਜ਼ ਨਦੀਮ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਭਾਰਤ 'ਚ ਖੇਡੇ ਜਾਣ ਵਾਲੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ ਹੈ। ਸ਼ਾਹਬਾਜ਼ ਨੇ ਭਾਰਤ ਲਈ 2 ਟੈਸਟ ਖੇਡੇ ਪਰ ਇਸ ਤੋਂ ਬਾਅਦ ਉਹ ਭਾਰਤੀ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ।


ਨਦੀਮ ਝਾਰਖੰਡ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਖੇਡਦਾ ਸੀ। ਉਨ੍ਹਾਂ ਨੇ ਇਸ ਰਣਜੀ ਸੀਜ਼ਨ (2022-23) ਰਾਜਸਥਾਨ ਦੇ ਖਿਲਾਫ  ਆਪਣਾ ਆਖਰੀ ਫਰਸਟ ਕਲਾਸ ਮੈਚ ਖੇਡਿਆ ਅਤੇ ਫਿਰ ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਨਦੀਮ ਨੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ 542 ਵਿਕਟਾਂ ਲਈਆਂ ਹਨ। ਹੁਣ ਨਦੀਮ ਦੁਨੀਆ ਭਰ 'ਚ ਹੋਣ ਵਾਲੀਆਂ ਸਾਰੀਆਂ ਟੀ-20 ਲੀਗ ਖੇਡਣ ਦਾ ਇੰਤਜ਼ਾਰ ਕਰ ਰਹੇ ਹਨ।


34 ਸਾਲਾ ਨਦੀਮ ਨੇ 'ESPNcricinfo' ਨਾਲ ਗੱਲ ਕਰਦੇ ਹੋਏ ਕਿਹਾ, ''ਮੈਂ ਲੰਬੇ ਸਮੇਂ ਤੋਂ ਇਸ ਫੈਸਲੇ ਬਾਰੇ ਸੋਚ ਰਿਹਾ ਸੀ ਅਤੇ ਹੁਣ ਮੈਂ ਤਿੰਨਾਂ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਮੈਨੂੰ ਹਮੇਸ਼ਾ ਲੱਗਦਾ ਹੈ ਕਿ ਜੇਕਰ ਤੁਹਾਡੇ ਕੋਲ ਕੁਝ ਪ੍ਰੇਰਣਾ (ਭਾਰਤ ਲਈ ਖੇਡਣ ਲਈ), ਤਾਂ ਤੁਹਾਨੂੰ ਆਪਣੇ ਆਪ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਜ਼ੋਰ ਦਿੰਦੇ ਰਹਿਣਾ ਚਾਹੀਦਾ ਹੈ। ਹਾਲਾਂਕਿ, ਹੁਣ ਮੈਨੂੰ ਪਤਾ ਹੈ ਕਿ ਮੈਨੂੰ ਭਾਰਤੀ ਟੀਮ ਵਿੱਚ ਮੌਕਾ ਨਹੀਂ ਮਿਲ ਸਕਦਾ ਇਸ ਲਈ, ਬਿਹਤਰ ਹੈ ਕਿ ਮੈਂ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਵਾਂ। ਮੈਂ ਦੁਨੀਆ 'ਚ ਹੋਣ ਵਾਲੀਆਂ ਟੀ-20 ਲੀਗ ਖੇਡਣ ਦੀ ਯੋਜਨਾ ਬਣਾ ਰਿਹਾ ਹਾਂ।''


ਭਾਰਤ ਲਈ ਖੇਡੇ 2 ਟੈਸਟ 


ਤੁਹਾਨੂੰ ਦੱਸ ਦੇਈਏ ਕਿ ਸ਼ਾਹਬਾਜ਼ ਨੇ ਭਾਰਤ ਲਈ 2019 ਤੋਂ 2021 ਵਿਚਾਲੇ 2 ਟੈਸਟ ਮੈਚ ਖੇਡੇ, 4 ਪਾਰੀਆਂ 'ਚ ਗੇਂਦਬਾਜ਼ੀ ਕਰਦੇ ਹੋਏ 34.12 ਦੀ ਔਸਤ ਨਾਲ 8 ਵਿਕਟਾਂ ਲਈਆਂ, ਜਿਸ 'ਚ ਉਨ੍ਹਾਂ ਦਾ ਮੈਚ ਸਰਵੋਤਮ 4/40 ਰਿਹਾ। ਉਸਨੇ ਅਕਤੂਬਰ 2019 ਵਿੱਚ ਰਾਂਚੀ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਰਵਰੀ 2021 'ਚ ਚੇਨਈ 'ਚ ਇੰਗਲੈਂਡ ਖਿਲਾਫ ਦੂਜਾ ਅਤੇ ਆਖਰੀ ਟੈਸਟ ਖੇਡਿਆ ਸੀ।


ਪਹਿਲੀ ਸ਼੍ਰੇਣੀ ਵਿੱਚ 542 ਵਿਕਟਾਂ ਲਈਆਂ


ਝਾਰਖੰਡ ਲਈ ਖੇਡਣ ਵਾਲੇ ਨਦੀਮ ਨੇ ਆਪਣੇ ਕਰੀਅਰ 'ਚ ਕੁੱਲ 140 ਪਹਿਲੇ ਦਰਜੇ ਦੇ ਮੈਚ ਖੇਡੇ, ਜਿਸ 'ਚ ਉਸ ਨੇ 28.86 ਦੀ ਔਸਤ ਨਾਲ 542 ਵਿਕਟਾਂ ਲਈਆਂ। ਇਸ ਦੌਰਾਨ ਉਸ ਦੀ ਸਰਵੋਤਮ ਪਾਰੀ 7/45 ਰਹੀ। ਇਸ ਤੋਂ ਇਲਾਵਾ 191 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਨਦੀਮ ਨੇ 15.29 ਦੀ ਔਸਤ ਨਾਲ 2784 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 2 ਸੈਂਕੜੇ ਅਤੇ 8 ਅਰਧ ਸੈਂਕੜੇ ਲਗਾਏ।