IND vs IRE 1st T20I Score Live: ਆਇਰਲੈਂਡ ਨੇ ਭਾਰਤ ਸਾਹਮਣੇ ਰੱਖਿਆ 140 ਦੌੜਾਂ ਦਾ ਟੀਚਾ, ਮੈਕਕਾਰਥੀ ਦਾ ਸ਼ਾਨਦਾਰ ਅਰਧ ਸੈਂਕੜਾ

IND vs IRE T20I Score Live: ਇੱਥੇ ਤੁਹਾਨੂੰ ਭਾਰਤ ਅਤੇ ਆਇਰਲੈਂਡ ਦੇ ਪਹਿਲੇ ਟੀ-20 ਦਾ ਲਾਈਵ ਸਕੋਰ ਅਤੇ ਮੈਚ ਨਾਲ ਸਬੰਧਤ ਸਾਰੇ ਅਪਡੇਟਸ ਮਿਲਣਗੇ।

ABP Sanjha Last Updated: 18 Aug 2023 10:06 PM

ਪਿਛੋਕੜ

Ireland vs India, 1st T20I: ਹੁਣ ਤੋਂ ਕੁਝ ਸਮੇਂ ਬਾਅਦ ਭਾਰਤ ਅਤੇ ਆਇਰਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਇਹ ਮੈਚ ਡਬਲਿਨ ਦੇ ਦਿ ਵਿਲੇਜ ਵਿੱਚ...More

IND vs IRE 1st T20 Live : ਮੀਂਹ ਕਾਰਨ ਮੈਚ ਰੁਕਿਆ

IND vs IRE 1st T20 Live : ਮੀਂਹ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ ਹੈ। 140 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 6.5 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 47 ਦੌੜਾਂ ਬਣਾਈਆਂ। ਡਕਵਰਥ ਲੁਈਸ ਨਿਯਮ ਦੇ ਤਹਿਤ ਭਾਰਤ ਨਿਰਧਾਰਤ ਸਕੋਰ ਤੋਂ ਦੋ ਦੌੜਾਂ ਅੱਗੇ ਹੈ ਅਤੇ ਹੁਣ ਜੇਕਰ ਮੀਂਹ ਕਾਰਨ ਮੈਚ ਰੱਦ ਹੋ ਜਾਂਦਾ ਹੈ ਤਾਂ ਟੀਮ ਇੰਡੀਆ ਜਿੱਤ ਜਾਵੇਗੀ। ਭਾਰਤ ਦੇ ਯਸ਼ਸਵੀ ਜੈਸਵਾਲ 24 ਦੌੜਾਂ ਬਣਾ ਕੇ ਅਤੇ ਤਿਲਕ ਵਰਮਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਰਿਤੂਰਾਜ ਗਾਇਕਵਾੜ 16 ਗੇਂਦਾਂ ਵਿੱਚ 19 ਅਤੇ ਸੈਮਸਨ ਇੱਕ ਗੇਂਦ ਵਿੱਚ ਇੱਕ ਦੌੜਾਂ ਬਣਾ ਕੇ ਖੇਡ ਰਹੇ ਹਨ। ਆਇਰਲੈਂਡ ਲਈ ਕ੍ਰੇਗ ਯੰਗ ਨੇ ਦੋਵੇਂ ਵਿਕਟਾਂ ਲਈਆਂ।