IND vs IRE 3rd T20 Score Live: ਭਾਰਤ ਤੇ ਆਇਰਲੈਂਡ ਵਿਚਾਲੇ ਹੋਵੇਗਾ ਤੀਜਾ ਟੀ-20 ਮੁਕਾਬਲਾ, ਜਾਣੋ ਲਾਈਵ ਅਪਡੇਟਸ
IND vs IRE 3rd T20 Score Live: ਭਾਰਤ ਅਤੇ ਆਇਰਲੈਂਡ ਵਿਚਾਲੇ ਖੇਡੇ ਗਏ ਤੀਜੇ ਟੀ-20 ਮੈਚ ਦੇ ਅਪਡੇਟਸ ਪ੍ਰਾਪਤ ਕਰਨ ਲਈ ABP ਨਿਊਜ਼ ਨੂੰ ਫਾਲੋ ਕਰੋ।
ABP Sanjha Last Updated: 23 Aug 2023 09:05 PM
ਪਿਛੋਕੜ
ਭਾਰਤ ਅਤੇ ਆਇਰਲੈਂਡ ਵਿਚਾਲੇ ਤਿੰਨ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਖੇਡਿਆ ਜਾਣਾ ਹੈ। ਟੀਮ ਇੰਡੀਆ ਨੇ ਪਹਿਲੇ ਦੋਵੇਂ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ। ਪਰ ਆਖਰੀ ਟੀ-20...More
ਭਾਰਤ ਅਤੇ ਆਇਰਲੈਂਡ ਵਿਚਾਲੇ ਤਿੰਨ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਖੇਡਿਆ ਜਾਣਾ ਹੈ। ਟੀਮ ਇੰਡੀਆ ਨੇ ਪਹਿਲੇ ਦੋਵੇਂ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ। ਪਰ ਆਖਰੀ ਟੀ-20 ਮੈਚ ਵੀ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੀ ਨਜ਼ਰ ਕਲੀਨ ਸਵੀਪ 'ਤੇ ਹੋਵੇਗੀ। ਹਾਲਾਂਕਿ, ਇਸ ਗੱਲ ਨੂੰ ਲੈ ਕੇ ਸਵਾਲ ਬਰਕਰਾਰ ਹਨ ਕਿ ਕੀ ਕਪਤਾਨ ਜਸਪ੍ਰੀਤ ਬੁਮਰਾਹ ਉਨ੍ਹਾਂ ਖਿਡਾਰੀਆਂ ਨੂੰ ਇਸ ਮੈਚ ਵਿੱਚ ਮੌਕਾ ਦੇਣਗੇ ਜਿਨ੍ਹਾਂ ਨੂੰ ਪਹਿਲੇ ਦੋ ਟੀ-20 ਮੈਚਾਂ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਵਲੋਂ ਇਸ ਸੀਰੀਜ਼ 'ਚ ਤੀਜਾ ਡੈਬਿਊ ਦੇਖਣ ਨੂੰ ਸਕਦਾ ਹੈ।ਭਾਰਤ ਨੇ ਇਸ ਦੌਰੇ 'ਤੇ ਉਨ੍ਹਾਂ ਖਿਡਾਰੀਆਂ ਨੂੰ ਭੇਜਿਆ ਹੈ ਜੋ ਪਿਛਲੇ ਕਈ ਸਾਲਾਂ ਤੋਂ ਆਈਪੀਐੱਲ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। 2023 ਆਈਪੀਐਲ ਦੇ ਹੀਰੋ ਰਿੰਕੂ ਸਿੰਘ ਨੂੰ ਵੀ ਇਸ ਸੀਰੀਜ਼ ਦੌਰਾਨ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਰਿੰਕੂ ਸਿੰਘ ਨੇ ਇਹ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਅਤੇ ਉਹ ਆਪਣੇ ਦੂਜੇ ਟੀ-20 ਮੈਚ ਵਿੱਚ ਹੀ ਪਲੇਅਰ ਆਫ ਦਾ ਮੈਚ ਦਾ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੇ। ਭਾਰਤ ਨੂੰ ਤੀਜੇ ਮੈਚ ਵਿੱਚ ਵੀ ਰਿੰਕੂ ਤੋਂ ਇੱਕ ਹੋਰ ਚੰਗੀ ਪਾਰੀ ਖੇਡਣ ਦੀ ਉਮੀਦ ਹੋਵੇਗੀ।ਇਸ ਸੀਰੀਜ਼ ਦੇ ਦੌਰਾਨ ਜਿਤੇਸ਼ ਸ਼ਰਮਾ ਨੂੰ ਹੁਣ ਤੱਕ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਜਿਤੇਸ਼ ਸ਼ਰਮਾ ਨੇ IPL 'ਚ ਆਪਣੀ ਬੱਲੇਬਾਜ਼ੀ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਕਪਤਾਨ ਬੁਮਰਾਹ ਯਕੀਨੀ ਤੌਰ 'ਤੇ ਆਖਰੀ ਟੀ-20 ਮੈਚ 'ਚ ਜਿਤੇਸ਼ ਸ਼ਰਮਾ ਨੂੰ ਮੌਕਾ ਦੇਣਾ ਚਾਹੁਣਗੇ। ਇਸ ਤੋਂ ਇਲਾਵਾ ਇਸ ਮੈਚ 'ਚ ਯਸ਼ਸਵੀ ਜੈਸਵਾਲ ਤੋਂ ਵੀ ਵੱਡੀ ਪਾਰੀ ਦੀ ਉਮੀਦ ਕੀਤੀ ਜਾਵੇਗੀ। ਸੰਜੂ ਸੈਮਸਨ ਲਈ ਵੀ ਇਹ ਮੈਚ ਆਪਣੇ ਆਪ ਨੂੰ ਸਾਬਤ ਕਰਨ ਦਾ ਆਖਰੀ ਮੌਕਾ ਸਾਬਤ ਹੋ ਸਕਦਾ ਹੈ।ਗੇਂਦਬਾਜ਼ੀ ਵਿਭਾਗ 'ਚ ਵੀ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਸ਼ਾਦਾਬ ਅਹਿਮਦ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ ਨੂੰ ਅਜੇ ਤੱਕ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਇਨ੍ਹਾਂ ਵਿੱਚੋਂ ਕਿਸੇ ਵੀ ਦੋ ਖਿਡਾਰੀਆਂ ਨੂੰ ਇਸ ਮੈਚ ਵਿੱਚ ਪਲੇਇੰਗ 11 ਦਾ ਹਿੱਸਾ ਬਣਾਇਆ ਜਾ ਸਕਦਾ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IND vs IRE Score Live: ਕਦੋਂ ਤੱਕ ਸ਼ੁਰੂ ਹੋ ਸਕਦਾ ਮੁਕਾਬਲਾ
IND vs IRE Score Live: ਡਬਲਿਨ ਵਿੱਚ ਮੀਂਹ ਨਹੀਂ ਰੁਕਿਆ ਹੈ। ਇਸ ਦੇ ਨਾਲ ਹੀ BCCI ਨੇ ਇੱਕ ਟਵੀਟ ਕੀਤਾ ਹੈ, ਇਸ ਟਵੀਟ ਵਿੱਚ ਲਿਖਿਆ ਹੈ ਕਿ ਜੇਕਰ ਮੈਚ 9.15 ਤੱਕ ਸ਼ੁਰੂ ਹੁੰਦਾ ਹੈ ਤਾਂ ਓਵਰ ਘੱਟ ਨਹੀਂ ਕੀਤੇ ਜਾਣਗੇ। ਯਾਨੀ ਦੋਵੇਂ ਟੀਮਾਂ 20-20 ਓਵਰਾਂ ਦੀ ਖੇਡ ਖੇਡਣਗੀਆਂ।