India vs New Zealand Semifinal: 2023 ਵਿਸ਼ਵ ਕੱਪ ਹੁਣ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਕ੍ਰਿਕਟ ਦੇ ਇਸ ਮਹਾਕੁੰਭ ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਕੇ ਇਕ ਨਿਯਮ ਭਾਰਤੀ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਵਾਲਾ ਹੈ। ਦਰਅਸਲ ਜੇਕਰ ਭਾਰਤ ਦਾ ਸੈਮੀਫਾਈਨਲ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਟੀਮ ਇੰਡੀਆ ਫਾਈਨਲ 'ਚ ਪਹੁੰਚ ਜਾਵੇਗੀ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਮੈਚ 15 ਨਵੰਬਰ ਬੁੱਧਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਜਦੋਂ ਦੋਵੇਂ ਟੀਮਾਂ ਲੀਗ ਪੜਾਅ ਵਿੱਚ ਆਹਮੋ-ਸਾਹਮਣੇ ਹੋਈਆਂ ਸਨ ਤਾਂ ਭਾਰਤ ਨੇ ਜਿੱਤ ਦਰਜ ਕੀਤੀ ਸੀ। ਹਾਲਾਂਕਿ, ਨਿਊਜ਼ੀਲੈਂਡ ਹੀ ਇੱਕ ਅਜਿਹੀ ਟੀਮ ਸੀ ਜਿਸ ਨੇ ਲੀਗ ਪੜਾਅ ਵਿੱਚ ਭਾਰਤ ਨੂੰ ਮੁਕਾਬਲਾ ਦਿੱਤਾ ਸੀ। ਅਜਿਹੇ 'ਚ ਸੈਮੀਫਾਈਨਲ ਮੈਚ ਵੀ ਰੋਮਾਂਚਕ ਹੋਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Watch: 'ਭੈਣ ਦੀ...', ਮੁਹੰਮਦ ਆਮਿਰ ਨੇ ਲਾਈਵ ਸ਼ੋਅ 'ਚ ਕੱਢੀ ਗਾਲ੍ਹ? ਵੀਡੀਓ ਵੇਖ ਯੂਜ਼ਰਸ ਬੋਲੇ- ਫਲੋ-ਫਲੋ ਵਿੱਚ...
ਸੈਮੀਫਾਈਨਲ ਲਈ ਰੱਖਿਆ ਗਿਆ ਰਿਜ਼ਰਵ ਡੇ
ਤੁਹਾਨੂੰ ਦੱਸ ਦਈਏ ਕਿ ਆਈਸੀਸੀ ਨੇ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਲਈ ਰਿਜ਼ਰਵ ਡੇ ਰੱਖਿਆ ਹੈ। ਯਾਨੀ ਜੇਕਰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਵਾਲੇ ਦਿਨ 15 ਸਤੰਬਰ ਨੂੰ ਮੀਂਹ ਪੈਂਦਾ ਹੈ ਤਾਂ ਮੈਚ 16 ਨਵੰਬਰ ਵੀਰਵਾਰ ਨੂੰ ਖੇਡਿਆ ਜਾਵੇਗਾ। ਇਸੇ ਤਰ੍ਹਾਂ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਦੇ ਸੈਮੀਫਾਈਨਲ ਲਈ ਵੀ ਰਿਜ਼ਰਵ ਡੇਅ ਹੈ। 19 ਨਵੰਬਰ ਨੂੰ ਖੇਡੇ ਜਾਣ ਵਾਲੇ ਫਾਈਨਲ ਲਈ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ।
ਰਿਜ਼ਰਵ ਡੇਅ 'ਤੇ ਵੀ ਪਿਆ ਮੀਂਹ ਅਤੇ ਰੱਦ ਹੋਇਆ ਮੈਚ...
ਜੇਕਰ 15 ਅਤੇ 16 ਨਵੰਬਰ ਨੂੰ ਬਾਰਿਸ਼ ਹੁੰਦੀ ਹੈ ਅਤੇ ਭਾਰਤ ਦਾ ਸੈਮੀਫਾਈਨਲ ਮੈਚ ਰੱਦ ਹੋ ਜਾਂਦਾ ਹੈ ਤਾਂ ਟੀਮ ਇੰਡੀਆ ਫਾਈਨਲ 'ਚ ਪ੍ਰਵੇਸ਼ ਕਰੇਗੀ। ਦਰਅਸਲ, ਆਈਸੀਸੀ ਦੇ ਨਿਯਮਾਂ ਮੁਤਾਬਕ ਜੇਕਰ ਸੈਮੀਫਾਈਨਲ ਮੈਚ ਰੱਦ ਹੋ ਜਾਂਦਾ ਹੈ ਤਾਂ ਲੀਗ ਪੜਾਅ ਦੀ ਅੰਕ ਸੂਚੀ ਵਿੱਚ ਟਾਪ 'ਤੇ ਰਹਿਣ ਵਾਲੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ। ਇਸ ਤਰ੍ਹਾਂ ਜੇਕਰ ਭਾਰਤ ਦਾ ਮੈਚ ਰੱਦ ਹੁੰਦਾ ਹੈ ਤਾਂ ਉਹ ਫਾਈਨਲ 'ਚ ਪਹੁੰਚ ਜਾਵੇਗਾ ਕਿਉਂਕਿ ਟੀਮ ਇੰਡੀਆ ਅੰਕ ਸੂਚੀ 'ਚ ਟਾਪ 'ਤੇ ਬਣੀ ਹੋਈ ਹੈ।
ਇਹ ਵੀ ਪੜ੍ਹੋ: Babar Azam: ਪਾਕਿ 'ਚ ਬਾਬਰ ਆਜ਼ਮ ਦਾ ਸ਼ਾਨਦਾਰ ਸਵਾਗਤ! ਵਿਸ਼ਵ ਕੱਪ 'ਚ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਫੈਨਜ਼ ਨੇ ਦਿਖਾਇਆ ਪਿਆਰ