India vs Pakistan: ਭਾਰਤ ਅਤੇ ਪਾਕਿਸਤਾਨ ਦੇ ਮੈਚ ਦਾ ਇੰਤਜ਼ਾਰ ਇਨ੍ਹਾਂ ਦੋਵਾਂ ਦੇਸ਼ਾਂ ਦੇ ਲੋਕ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਕ੍ਰਿਕਟ ਪ੍ਰੇਮੀ ਕਰਦੇ ਹਨ। ਭਾਰਤ-ਪਾਕਿਸਤਾਨ ਦਾ ਮੈਚ ਵਿਸ਼ਵ ਕੱਪ 'ਚ ਵੀ ਹੋਵੇ ਤਾਂ ਵੱਖਰੀ ਗੱਲ ਹੈ। ਇਸ ਵਾਰ ਵਿਸ਼ਵ ਕੱਪ 'ਚ ਭਾਰਤ-ਪਾਕਿਸਤਾਨ ਦਾ ਮੈਚ 14 ਅਕਤੂਬਰ ਦਿਨ ਸ਼ਨੀਵਾਰ ਨੂੰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਜੇਕਰ ਤੁਸੀਂ ਇਸ ਮੈਚ ਦੀ ਲਾਈਵ ਸਟ੍ਰੀਮਿੰਗ ਅਤੇ ਹੋਰ ਡਿਟੇਲ ਜਾਣਨਾ ਚਾਹੁੰਦੇ ਹੋ, ਤਾਂ ਆਓ ਸਾਰੀ ਜਾਣਕਾਰੀ  


ਮੈਚ ਦੀ ਤਰੀਕ ਅਤੇ ਸਮਾਂ: ਸ਼ਨੀਵਾਰ, ਅਕਤੂਬਰ 14, 2023, ਦੁਪਹਿਰ 2 ਵਜੇ  


ਮੈਚ ਸਥਾਨ ਅਤੇ ਸਟੇਡੀਅਮ: ਅਹਿਮਦਾਬਾਦ, ਨਰਿੰਦਰ ਮੋਦੀ ਸਟੇਡੀਅਮ


ਟੈਲੀਕਾਸਟ: ਸਟਾਰ ਸਪੋਰਟਸ ਨੈੱਟਵਰਕ



ਲਾਈਵ ਸਟ੍ਰੀਮਿੰਗ: ਡਿਜ਼ਨੀ ਪਲੱਸ ਹੌਟਸਟਾਰ


ਭਾਰਤ-ਪਾਕਿਸਤਾਨ ਮੈਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਅਹਿਮਦਾਬਾਦ ਜਾਣਾ ਪਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਜੇਕਰ ਤੁਸੀਂ ਸਟੇਡੀਅਮ 'ਚ ਜਾ ਕੇ ਇਸ ਮੈਚ ਨੂੰ ਨਹੀਂ ਦੇਖ ਸਕੋਗੇ ਤਾਂ ਤੁਸੀਂ ਆਪਣੇ ਘਰ ਬੈਠੇ ਇਸ ਵੱਡੇ ਮੈਚ ਦਾ ਟੀਵੀ 'ਤੇ ਆਨੰਦ ਲੈ ਸਕਦੇ ਹੋ। ਇਸ ਮੈਚ ਨੂੰ ਟੀਵੀ 'ਤੇ ਦੇਖਣ ਲਈ ਤੁਸੀ ਸਟਾਰ ਸਪੋਰਟਸ ਚੈਨਲ 'ਤੇ ਜਾ ਸਕਦੇ ਹੋ। ਤੁਸੀਂ ਇਸ ਮੈਚ ਨੂੰ ਸਟਾਰ ਸਪੋਰਟਸ 1, 2, 3, ਐਚਡੀ, ਹਿੰਦੀ ਸਮੇਤ ਸਾਰੀਆਂ ਖੇਤਰੀ ਭਾਸ਼ਾਵਾਂ ਦੇ ਸਟਾਰ ਸਪੋਰਟਸ ਚੈਨਲਾਂ 'ਤੇ ਦੇਖ ਸਕਦੇ ਹੋ।


ਜੇਕਰ ਤੁਸੀਂ ਇਸ ਮੈਚ ਨੂੰ ਟੀਵੀ 'ਤੇ ਵੀ ਨਹੀਂ ਦੇਖ ਪਾ ਰਹੇ ਹੋ, ਤਾਂ ਤੁਸੀਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਆਪਣੇ ਮੋਬਾਈਲ ਫੋਨ ਐਪ 'ਤੇ ਭਾਰਤ-ਪਾਕਿਸਤਾਨ ਮੈਚ ਦੀ ਲਾਈਵ ਸਟ੍ਰੀਮਿੰਗ ਵੀ ਦੇਖ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਫੋਨ 'ਤੇ ਡਿਜ਼ਨੀ ਪਲੱਸ ਹੌਟਸਟਾਰ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਤੁਸੀਂ ਉਸ ਐਪ ਦੇ ਸਪੋਰਟਸ ਸੈਕਸ਼ਨ ਵਿੱਚ ਜਾ ਕੇ ਇਸ ਮੈਚ ਨੂੰ ਆਸਾਨੀ ਨਾਲ ਦੇਖ ਸਕਦੇ ਹੋ। ਇਸ 'ਚ ਖਾਸ ਗੱਲ ਇਹ ਹੈ ਕਿ ਇਸ ਵਾਰ ਤੁਹਾਨੂੰ ਵਿਸ਼ਵ ਕੱਪ ਦੇ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਲਾਈਵ ਸਟ੍ਰੀਮਿੰਗ ਦੇਖਣ ਲਈ ਡਿਜ਼ਨੀ ਪਲੱਸ ਹੌਟਸਟਾਰ ਦਾ ਸਬਸਕ੍ਰਿਪਸ਼ਨ ਖਰੀਦਣ ਦੀ ਵੀ ਲੋੜ ਨਹੀਂ ਹੋਵੇਗੀ। ਤੁਸੀਂ ਇੱਕ ਵੀ ਰੁਪਿਆ ਖਰਚ ਕੀਤੇ ਬਿਨਾਂ ਇਹ ਮੈਚ ਬਿਲਕੁਲ ਮੁਫਤ ਦੇਖ ਸਕੋਗੇ।