Virat Kohli, India vs South Africa 1st Test: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ 26 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਦਾ ਪਹਿਲਾ ਮੈਚ ਸੈਂਚੁਰੀਅਨ ਵਿੱਚ ਖੇਡਿਆ ਜਾਵੇਗਾ। ਵਿਰਾਟ ਕੋਹਲੀ ਪਰਿਵਾਰਕ ਐਮਰਜੈਂਸੀ ਕਾਰਨ ਭਾਰਤ ਪਰਤ ਆਏ ਹਨ। ਪਰ ਹੁਣ ਖਬਰ ਆਈ ਹੈ ਕਿ ਕੋਹਲੀ ਟੀਮ ਇੰਡੀਆ ਨਾਲ ਜੁੜ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਕੋਹਲੀ ਦੇ ਜਾਣ ਦੀ ਪਹਿਲਾਂ ਹੀ ਜਾਣਕਾਰੀ ਸੀ। ਹਾਲਾਂਕਿ ਟੀਮ ਲਈ ਚੰਗੀ ਗੱਲ ਇਹ ਹੈ ਕਿ ਉਸ ਦੀ ਵਾਪਸੀ ਹੋਈ ਹੈ। ਕੋਹਲੀ ਸੈਂਚੁਰੀਅਨ 'ਚ ਹੋਣ ਵਾਲੇ ਮੈਚ 'ਚ ਹਿੱਸਾ ਲੈਣਗੇ।

Continues below advertisement


ਨਿਊਜ਼ 18 ਦੀ ਇੱਕ ਖਬਰ ਮੁਤਾਬਕ ਕੋਹਲੀ ਟੀਮ ਇੰਡੀਆ 'ਚ ਸ਼ਾਮਲ ਹੋ ਗਏ ਹਨ। ਉਹ ਅਚਾਨਕ ਨਹੀਂ ਗਏ ਸੀ। ਬੀਸੀਸੀਆਈ ਨੂੰ ਕੋਹਲੀ ਦੇ ਜਾਣ ਨੂੰ ਲੈ ਪਹਿਲਾਂ ਹੀ ਜਾਣਕਾਰੀ ਸੀ। ਖਾਸ ਗੱਲ ਇਹ ਹੈ ਕਿ ਕੋਹਲੀ ਪਰਿਵਾਰਕ ਐਮਰਜੈਂਸੀ ਕਾਰਨ ਨਹੀਂ ਗਏ ਸਨ। ਉਹ ਲੰਡਨ ਗਏ ਸੀ। ਬੋਰਡ ਨੂੰ ਉਸ ਦੀ ਯੋਜਨਾ ਬਾਰੇ ਪੂਰੀ ਜਾਣਕਾਰੀ ਸੀ। ਇਹ ਕੋਈ ਅਚਾਨਕ ਫੈਸਲਾ ਨਹੀਂ ਸੀ। ਕੋਹਲੀ ਜਲਦੀ ਹੀ ਟੈਸਟ ਮੈਚ ਲਈ ਅਭਿਆਸ ਸ਼ੁਰੂ ਕਰਨਗੇ।


ਧਿਆਨਯੋਗ ਹੈ ਕਿ ਰੁਤੁਰਾਜ ਗਾਇਕਵਾੜ ਭਾਰਤ-ਦੱਖਣੀ ਅਫਰੀਕਾ ਟੈਸਟ ਤੋਂ ਪਹਿਲਾਂ ਜ਼ਖਮੀ ਹੋ ਗਏ ਸਨ। ਉਹ ਵਨਡੇ ਸੀਰੀਜ਼ ਦੌਰਾਨ ਜ਼ਖਮੀ ਹੋ ਗਏ ਸੀ। ਇਸ ਕਾਰਨ ਉਹ ਹੁਣ ਟੈਸਟ ਤੋਂ ਬਾਹਰ ਹੈ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਟੀਮ ਇੰਡੀਆ ਨੇ ਅਭਿਮਨਿਊ ਈਸ਼ਵਰਨ ਨੂੰ ਮੌਕਾ ਦਿੱਤਾ ਹੈ। ਈਸ਼ਾਨ ਕਿਸ਼ਨ ਨੇ ਖੁਦ ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਇਸ ਲਈ ਕੇਐਸ ਭਰਤ ਨੂੰ ਟੀਮ ਇੰਡੀਆ ਵਿੱਚ ਜਗ੍ਹਾ ਮਿਲੀ ਹੈ। ਮੁਹੰਮਦ ਸ਼ਮੀ ਵੀ ਫਿਟਨੈੱਸ ਕਾਰਨ ਨਹੀਂ ਖੇਡ ਸਕਣਗੇ।


ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ 26 ਦਸੰਬਰ ਤੋਂ 30 ਦਸੰਬਰ ਤੱਕ ਖੇਡਿਆ ਜਾਵੇਗਾ। ਇਹ ਮੈਚ ਸੈਂਚੁਰੀਅਨ ਵਿੱਚ ਹੋਵੇਗਾ। ਇਸ ਤੋਂ ਬਾਅਦ ਦੂਜਾ ਮੈਚ ਕੇਪਟਾਊਨ 'ਚ ਖੇਡਿਆ ਜਾਵੇਗਾ। ਇਹ ਮੈਚ 3 ਜਨਵਰੀ ਤੋਂ 7 ਜਨਵਰੀ ਤੱਕ ਖੇਡਿਆ ਜਾਵੇਗਾ। ਟੀਮ ਇੰਡੀਆ ਨੇ ਇਸ ਸੀਰੀਜ਼ ਲਈ ਯਸ਼ਸਵੀ ਜੈਸਵਾਲ ਵਰਗੇ ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।