Hardik Pandya's Reaction: ਵੈਸਟਇੰਡੀਜ਼ ਖਿਲਾਫ ਖੇਡੀ ਜਾ ਰਹੀ ਟੀ-20 ਸੀਰੀਜ਼ ਦਾ ਚੌਥਾ ਮੈਚ ਜਿੱਤ ਕੇ ਭਾਰਤੀ ਟੀਮ ਨੇ ਸੀਰੀਜ਼ 'ਚ 2-2 ਨਾਲ ਬਰਾਬਰੀ ਕਰ ਲਈ ਹੈ। ਚੌਥੇ ਮੈਚ 'ਚ ਟੀਮ ਇੰਡੀਆ ਨੇ 179 ਦੌੜਾਂ ਦਾ ਟੀਚਾ 9 ਵਿਕਟਾਂ ਤੇ 3 ਓਵਰ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਟੀਮ ਦੀ ਇਸ ਜਿੱਤ ਵਿੱਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (77) ਅਤੇ ਯਸ਼ਸਵੀ ਜੈਸਵਾਲ (84*) ਨੇ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਇਸ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਹਾਰਦਿਕ ਪੰਡਯਾ ਕਾਫੀ ਖੁਸ਼ ਨਜ਼ਰ ਆਏ।


ਹਾਰਦਿਕ ਪਾਂਡਿਆ ਨੇ ਮੈਚ ਤੋਂ ਬਾਅਦ ਕਿਹਾ, ''ਇੱਥੇ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੈ। ਜਿਸ ਤਰ੍ਹਾਂ ਉਹ ਸਮਰਥਨ ਕਰ ਰਹੇ ਹਨ, ਉਹ ਵੱਡੀ ਗਿਣਤੀ ਵਿੱਚ ਆ ਰਹੇ ਹਨ, ਉਹ ਯਕੀਨੀ ਬਣਾਉਂਦੇ ਹਨ ਕਿ ਅਸੀਂ ਉਨ੍ਹਾਂ ਨੂੰ ਕੁਝ ਮਨੋਰੰਜਨ ਦੇਵਾਂਗੇ। ਉਨ੍ਹਾਂ (ਗਿੱਲ ਅਤੇ ਜੈਸਵਾਲ) ਦੇ ਹੁਨਰ 'ਤੇ ਕੋਈ ਸ਼ੱਕ ਨਹੀਂ ਹੈ। ਅੱਗੇ ਵੱਧਦੇ ਹੋਏ, ਸਾਨੂੰ ਬੱਲੇਬਾਜ਼ੀ ਸਮੂਹ ਵਜੋਂ ਜ਼ਿੰਮੇਵਾਰੀ ਲੈਣੀ ਪਵੇਗੀ ਅਤੇ ਆਪਣੇ ਗੇਂਦਬਾਜ਼ਾਂ ਦੀ ਮਦਦ ਕਰਨੀ ਹੋਵੇਗੀ। ਗੇਂਦਬਾਜ਼ ਮੈਚ ਜਿੱਤਾਉਂਦੇ ਹਨ। ਜੇਕਰ ਉਹ ਤੁਹਾਨੂੰ ਕੁਝ ਵਿਕਟਾਂ ਹਾਸਿਲ ਕਰਵਾ ਸਕਦੇ ਹਨ, ਤਾਂ ਤੁਸੀਂ ਖੇਡ ਨੂੰ ਕੰਟਰੋਲ ਕਰ ਸਕਦੇ ਹੋ।”


ਹਾਰਦਿਕ ਪਾਂਡਿਆ ਨੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਯਸ਼ਸਵੀ ਜੈਸਵਾਲ ਦੀ ਤਾਰੀਫ ਕੀਤੀ। ਪਾਂਡਿਆ ਨੇ ਕਿਹਾ, ''ਸ਼ੁਭਮਨ ਅਤੇ ਯਸ਼ਸਵੀ ਸ਼ਾਨਦਾਰ ਸੀ। ਇਸ ਗਰਮੀ ਵਿੱਚ ਉਹ ਜਿਸ ਤਰ੍ਹਾਂ ਨਾਲ ਦੌੜੇ... ਅਤੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਨੇ ਕੰਮ ਪੂਰਾ ਕਰ ਲਿਆ ਹੈ। ਇਹ ਦੇਖ ਕੇ ਬਹੁਤ ਖੁਸ਼ੀ ਹੋਈ। ਮੈਂ ਖੇਡ ਦੇ ਹਿਸਾਬ ਨਾਲ ਕਪਤਾਨੀ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਪ੍ਰਵਿਰਤੀ ਨਾਲ ਚੱਲਣਾ ਪਸੰਦ ਕਰਦਾ ਹਾਂ।"


ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਭਾਰਤੀ ਕਪਤਾਨ ਨੇ ਕਿਹਾ ਕਿ ਇਹ ਸਾਡੀ ਗਲਤੀ ਸੀ। ਹਾਰਦਿਕ ਨੇ ਕਿਹਾ, ''ਅਸੀਂ ਦੋ ਮੈਚ ਹਾਰੇ ਗਏ ਪਰ ਪਹਿਲਾ ਮੈਚ ਸਾਡੀ ਆਪਣੀ ਗਲਤੀ ਸੀ। ਅਸੀਂ ਬਹੁਤ ਵਧੀਆ ਖੇਡ ਰਹੇ ਸੀ, ਅਸੀਂ ਆਖਰੀ ਚਾਰ ਓਵਰਾਂ ਵਿੱਚ ਗਲਤੀਆਂ ਕੀਤੀਆਂ ਅਤੇ ਲਾਈਨ ਨੂੰ ਪਾਰ ਨਹੀਂ ਕਰ ਸਕੇ। ਅਸੀਂ ਅਗਲੇ ਦੋ ਮੈਚਾਂ ਵਿੱਚ ਬਹੁਤਾ ਵੱਖਰਾ ਪ੍ਰਦਰਸ਼ਨ ਨਹੀਂ ਕੀਤਾ। ਇਨ੍ਹਾਂ ਸਾਰੇ ਮੈਚਾਂ ਨਾਲ ਸਾਡਾ ਆਤਮਵਿਸ਼ਵਾਸ ਕਾਫੀ ਵਧਿਆ ਹੈ।


ਭਾਰਤੀ ਕਪਤਾਨ ਨੇ ਅੱਗੇ ਕਿਹਾ, “ਸਾਨੂੰ ਆਪਣੀ ਕਮਰ ਕੱਸਣੀ ਪਈ ਅਤੇ ਚੰਗਾ ਕ੍ਰਿਕਟ ਖੇਡਣਾ ਪਿਆ, ਲੜਕਿਆਂ ਨੇ ਵੀ ਅਜਿਹਾ ਹੀ ਕੀਤਾ। ਟੀ-20 ਕ੍ਰਿਕਟ 'ਚ ਕੋਈ ਵੀ ਕਿਸੇ ਦਾ ਪਸੰਦੀਦਾ ਨਹੀਂ ਹੈ। ਤੁਹਾਨੂੰ ਮੈਦਾਨ 'ਤੇ ਉਤਰਕੇ ਚੰਗਾ ਕ੍ਰਿਕਟ ਖੇਡਣਾ ਪਵੇਗਾ। ਤੁਹਾਨੂੰ ਸਾਹਮਣੇ ਟੀਮ ਦਾ ਸਨਮਾਨ ਕਰਨਾ ਹੋਵੇਗਾ। ਉਹ 2-0 ਨਾਲ ਅੱਗੇ ਸਨ ਕਿਉਂਕਿ ਉਨ੍ਹਾਂ ਨੇ ਸਾਡੇ ਤੋਂ ਬਿਹਤਰ ਕ੍ਰਿਕਟ ਖੇਡੀ। ਕੱਲ੍ਹ ਅਸੀਂ ਆਵਾਂਗੇ ਅਤੇ ਉਹੀ ਕਰਾਂਗੇ ਜੋ ਅਸੀਂ ਅੱਜ ਕੀਤਾ ਹੈ ਅਤੇ ਵਧੀਆ ਦੀ ਉਮੀਦ ਕਰਾਂਗੇ।