Yashasvi Jaiswal Statement: ਭਾਰਤ ਤੇ ਜ਼ਿੰਬਾਬਵੇ ਵਿਚਾਲੇ ਖੇਡਿਆ ਗਿਆ ਚੌਥਾ ਟੀ-20 ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮੈਚ ਵਿੱਚ ਭਾਰਤੀ ਟੀਮ ਨੇ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਨਾਲ ਭਾਰਤ ਨੇ ਸੀਰੀਜ਼ ਵੀ ਜਿੱਤ ਲਈ ਹੈ। ਹਾਲਾਂਕਿ ਇਸ ਮੈਚ ਦੀ ਚਰਚਾ ਭਾਰਤ ਦੀ ਜਿੱਤ ਕਾਰਨ ਨਹੀਂ ਸਗੋਂ ਯਸ਼ਸਵੀ ਜੈਸਵਾਲ (Yashasvi Jaiswal) ਦੇ ਸੈਂਕੜਾ ਨਾ ਬਣਾ ਸਕਣ ਕਾਰਨ ਹੋ ਰਹੀ ਹੈ। ਇਸ ਦੇ ਲਈ ਪ੍ਰਸ਼ੰਸਕ ਸ਼ੁਭਮਨ ਗਿੱਲ(Shubman Gill) ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਖੈਰ, ਮੈਚ ਤੋਂ ਬਾਅਦ ਯਸ਼ਸਵੀ ਜੈਸਵਾਲ ਨੇ ਖੁਦ ਟੀਚੇ ਦਾ ਪਿੱਛਾ ਕਰਦੇ ਹੋਏ ਯੋਜਨਾ ਦਾ ਖੁਲਾਸਾ ਕੀਤਾ। ਬੀਸੀਸੀਆਈ ਨੇ ਵੀ ਇਸ ਦਾ ਵੀਡੀਓ ਸ਼ੇਅਰ ਕੀਤਾ ਹੈ। ਯਸ਼ਸਵੀ ਜੈਸਵਾਲ ਨੇ ਖੁਲਾਸਾ ਕੀਤਾ ਕਿ ਜ਼ਿੰਬਾਬਵੇ ਖਿਲਾਫ ਚੌਥੇ ਟੀ-20 'ਚ ਉਹ ਤੇ ਕਪਤਾਨ ਸ਼ੁਭਮਨ ਗਿੱਲ ਬਿਨਾਂ ਕਿਸੇ ਨੁਕਸਾਨ ਦੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੇ ਸਨ, ਜਿਸ 'ਚ ਉਹ ਸਫਲ ਰਹੇ।
ਜੈਸਵਾਲ ਨੇ ਬੀਸੀਸੀਆਈ ਦੁਆਰਾ ਸ਼ੇਅਰ ਕੀਤੇ ਵੀਡੀਓ ਵਿੱਚ ਕਿਹਾ, ਅਸੀਂ ਸਿਰਫ ਇੱਕ ਸਕਾਰਾਤਮਕ ਨੋਟ 'ਤੇ ਮੈਚ ਨੂੰ ਖਤਮ ਕਰਨ ਬਾਰੇ ਸੋਚ ਰਹੇ ਸੀ ਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਸੀ ਕਿ ਟੀਮ ਜਿੱਤੇ ਅਤੇ ਅਸੀਂ ਬਿਨਾਂ ਕਿਸੇ ਨੁਕਸਾਨ ਦੇ ਟੀਚੇ ਨੂੰ ਪ੍ਰਾਪਤ ਕਰੀਏ।
ਇਸ ਮੈਚ ਵਿੱਚ ਜਿੱਤ ਦੇ ਨਾਲ ਹੀ ਭਾਰਤ ਨੇ ਪੰਜ ਮੈਚਾਂ ਦੀ ਲੜੀ ਵਿੱਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਜੈਸਵਾਲ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਅਤੇ ਨਾਬਾਦ 93 ਦੌੜਾਂ ਬਣਾਈਆਂ, ਜਿਸ ਵਿਚ 12 ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਉਸ ਨੇ ਕਿਹਾ, ਮੈਂ ਖੇਡ ਦਾ ਪੂਰਾ ਆਨੰਦ ਲਿਆ। ਸ਼ੁਭਮਨ ਨਾਲ ਬਹੁਤ ਵਧੀਆ ਅਨੁਭਵ ਹੋਇਆ। ਜਦੋਂ ਵੀ ਮੈਨੂੰ ਭਾਰਤ ਲਈ ਖੇਡਣ ਦਾ ਮੌਕਾ ਮਿਲਿਆ, ਮੈਂ ਇਸ ਦਾ ਪੂਰਾ ਆਨੰਦ ਲਿਆ ਅਤੇ ਮਾਣ ਮਹਿਸੂਸ ਕੀਤਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।