Ravichandran Ashwin On MS Dhoni: ਇੰਡੀਅਨ ਪ੍ਰੀਮੀਅਰ ਲੀਗ 'ਚ ਚੇਨਈ ਸੁਪਰ ਕਿੰਗਜ਼ ਲਈ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਖੇਡਣ ਵਾਲੇ ਰਵੀਚੰਦਰਨ ਅਸ਼ਵਿਨ ਨੇ ਵੱਡਾ ਬਿਆਨ ਦਿੱਤਾ ਹੈ। ਦਰਅਸਲ 'ਚ ਟੀਮ ਇੰਡੀਆ ਦੇ ਸਟਾਰ ਆਫ ਸਪਿਨਰ 2011 ਦੇ ਆਈਪੀਐੱਲ ਫਾਈਨਲ 'ਚ ਉਨ੍ਹਾਂ ਉੱਪਰ ਕੀਤੇ ਗਏ ਧੋਨੀ ਦੇ ਭਰੋਸੇ ਨੂੰ ਅਜੇ ਵੀ ਨਹੀਂ ਭੁੱਲੇ ਹਨ। ਉਹ ਮੰਨਦੇ ਹਨ ਕਿ ਧੋਨੀ ਦੇ ਅਟੁੱਟ ਵਿਸ਼ਵਾਸ ਨੇ ਉਨ੍ਹਾਂ ਦੇ ਕਰੀਅਰ ਨੂੰ ਨਵੀਂ ਦਿਸ਼ਾ ਦਿੱਤੀ। ਇਸ ਕਾਰਨ ਅਸ਼ਵਿਨ ਨੇ ਕਿਹਾ ਹੈ ਕਿ ਧੋਨੀ ਨੇ ਉਨ੍ਹਾਂ ਲਈ ਜੋ ਵੀ ਕੀਤਾ ਹੈ, ਉਹ ਉਮਰ ਭਰ ਉਨ੍ਹਾਂ ਦੇ ਕਰਜ਼ਦਾਰ ਰਹਿਣਗੇ।


ਆਪਣੀ ਸਫਲਤਾ ਦਾ ਸਿਹਰਾ ਧੋਨੀ ਨੂੰ ਦਿੰਦੇ ਹੋਏ ਅਸ਼ਵਿਨ ਨੇ 2008 ਦੇ ਆਈ.ਪੀ.ਐੱਲ. ਦੀ ਯਾਦ ਦਿਵਾਈ। ਉਨ੍ਹਾਂ ਕਿਹਾ, "2008 ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹੋਏ ਮੈਂ ਮਹਿੰਦਰ ਸਿੰਘ ਧੋਨੀ ਅਤੇ ਮੈਥਿਊ ਹੇਡਨ ਵਰਗੇ ਮਹਾਨ ਖਿਡਾਰੀਆਂ ਨੂੰ ਮਿਲਿਆ। ਉਦੋਂ ਮੈਂ ਕੁਝ ਵੀ ਨਹੀਂ ਸੀ ਅਤੇ ਮੇਰਾ ਉਸ ਜਿਸ ਟੀਮ ਵਿੱਚ ਖੇਡਣਾ, ਜਿਸ ਵਿੱਚ ਮੁਥੱਈਆ ਮੁਰਲੀਧਰਨ ਸੀ, ਮੇਰੇ ਲਈ ਬਹੁਤ ਵੱਡੀ ਗੱਲ ਸੀ।"


'ਪੂਰੀ ਜ਼ਿੰਦਗੀ ਧੋਨੀ ਦਾ ਕਰਜ਼ਦਾਰ ਰਹਾਂਗਾ'


ਉਨ੍ਹਾਂ ਨੇ ਅੱਗੇ ਕਿਹਾ, "ਐੱਮ.ਐੱਸ. ਧੋਨੀ ਨੇ ਮੇਰੇ ਲਈ ਜੋ ਕੁਝ ਵੀ ਕੀਤਾ ਹੈ, ਉਸ ਲਈ ਮੈਂ ਪੂਰੀ ਜ਼ਿੰਦਗੀ ਕਰਜ਼ਦਾਰ ਰਹਾਂਗਾ, ਉਨ੍ਹਾਂ ਨੇ ਮੇਰੇ ਉੱਪਰ ਵਿਸ਼ਵਾਸ਼ ਦਿਖਾਇਆ ਅਤੇ ਆਈਪੀਐੱਲ 2011 ਦੇ ਫਾਈਨਲ 'ਚ ਮੈਨੂੰ ਨਵੀਂ ਗੇਂਦ ਸੌਂਪੀ। ਉਦੋਂ ਸਾਹਮਣੇ ਕ੍ਰਿਸ ਗੇਲ ਸੀ। ਇਹ ਉਹ ਮੌਕਾ ਸੀ, ਜਿਸ ਨੇ ਮੇਰੇ ਕਰੀਅਰ ਨੂੰ ਨਵੀਂ ਦਿਸ਼ਾ ਦਿੱਤੀ।


500 ਵਿਕਟਾਂ ਲੈਣ ਲਈ ਸਨਮਾਨਿਤ ਕੀਤੇ ਗਏ ਅਸ਼ਵਿਨ


ਟੈਸਟ ਕ੍ਰਿਕਟ 'ਚ 100 ਮੈਚ ਖੇਡਣ ਅਤੇ 500 ਵਿਕਟਾਂ ਲੈਣ ਦੀ ਉਪਲੱਬਧੀ ਤੇ ਤਾਮਿਲਨਾਡੂ ਕ੍ਰਿਕਟ ਸੰਘ ਨੇ ਰਵੀਚੰਦਰਨ ਅਸ਼ਵਿਨ ਨੂੰ 1 ਕਰੋੜ ਰੁਪਏ ਦਾ ਚੈੱਕ ਦੇਣ ਤੋਂ ਇਲਾਵਾ ਲਈ ਕਈ ਤੋਹਫੇ ਵੀ ਦਿੱਤੇ ਹਨ। ਅਸ਼ਵਿਨ ਨੂੰ 500 ਵਿਕਟਾਂ ਪੂਰੀਆਂ ਕਰਨ ਲਈ 500 ਸੋਨੇ ਦੇ ਸਿੱਕੇ, ਇੱਕ ਚਾਂਦੀ ਦੀ ਟਰਾਫੀ, ਇੱਕ ਵਿਸ਼ੇਸ਼ ਬਲੇਜ਼ਰ (ਕੋਟ) ਅਤੇ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਸ ਸਨਮਾਨ ਸਮਾਰੋਹ ਦੌਰਾਨ ਉਨ੍ਹਾਂ ਦੇ ਨਾਲ ਰਵੀ ਅਸ਼ਵਿਨ ਦੀ ਪਤਨੀ ਅਤੇ ਬੱਚੇ ਵੀ ਮੰਚ 'ਤੇ ਮੌਜੂਦ ਸਨ। ਇਸੇ ਸਮਾਗਮ ਵਿੱਚ ਅਸ਼ਵਿਨ ਨੇ ਐਮਐਸ ਧੋਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ।