IND vs PAK ਮੈਚ ਦਾ ਬਾਈਕਾਟ ਖਤਮ ਕਰਨ ਲਈ ਪਾਕਿਸਤਾਨ ਨੇ ICC ਅੱਗੇ ਰੱਖੀਆਂ 3 ਮੰਗਾਂ, ਕੀ ਭਾਰਤ ਮੰਨੇਗਾ...
ਆਈਸੀਸੀ ਮੇਨਜ਼ ਟੀ20 ਵਰਲਡ ਕੱਪ 2026 ਵਿੱਚ ਭਾਰਤ–ਪਾਕਿਸਤਾਨ ਮੈਚ ਨੂੰ ਲੈ ਕੇ ਅਜੇ ਵੀ ਅਣਸ਼ਚਿਤਤਾ ਬਣੀ ਹੋਈ ਹੈ। ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਨੇ ਭਾਰਤ ਦੇ ਖ਼ਿਲਾਫ਼ ਮੈਚ ਖੇਡਣ ਤੋਂ ਇਨਕਾਰ ਕੀਤਾ ਹੋਇਆ ਹੈ।

ਆਈਸੀਸੀ ਮੇਨਜ਼ ਟੀ20 ਵਰਲਡ ਕੱਪ 2026 ਵਿੱਚ ਭਾਰਤ–ਪਾਕਿਸਤਾਨ ਮੈਚ ਨੂੰ ਲੈ ਕੇ ਅਜੇ ਵੀ ਅਣਸ਼ਚਿਤਤਾ ਬਣੀ ਹੋਈ ਹੈ। ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਨੇ ਭਾਰਤ ਦੇ ਖ਼ਿਲਾਫ਼ ਮੈਚ ਖੇਡਣ ਤੋਂ ਇਨਕਾਰ ਕੀਤਾ ਹੋਇਆ ਹੈ। ਹਾਲਾਂਕਿ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਹਾਲੇ ਤੱਕ ਇਸ ਸਬੰਧੀ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨੂੰ ਲਿਖਤੀ ਰੂਪ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਕਰਕੇ ਉਮੀਦ ਜਤਾਈ ਜਾ ਰਹੀ ਹੈ ਕਿ 15 ਫ਼ਰਵਰੀ ਨੂੰ ਭਾਰਤ–ਪਾਕਿਸਤਾਨ ਮੈਚ ਹੋ ਸਕਦਾ ਹੈ।
ਟੀ20 ਵਰਲਡ ਕੱਪ 2026 ਦੇ ਸਭ ਤੋਂ ਵੱਡੇ ਮੁਕਾਬਲੇ ਨੂੰ ਕਰਵਾਉਣ ਲਈ ICC ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਐਤਵਾਰ ਯਾਨੀਕਿ 8 ਫ਼ਰਵਰੀ ਨੂੰ ICC ਅਤੇ PCB ਮੁਖੀ ਮੋਹਸਿਨ ਨਕਵੀ ਵਿਚਾਲੇ ਮੀਟਿੰਗ ਹੋਈ, ਜਿਸ ਵਿੱਚ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਪ੍ਰਧਾਨ ਵੀ ਸ਼ਾਮਲ ਸਨ। ਇਸ ਦੌਰਾਨ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਮੈਚ ਦੇ ਬਾਈਕਾਟ ਨੂੰ ਖਤਮ ਕਰਨ ਲਈ ICC ਅੱਗੇ ਤਿੰਨ ਵੱਡੀਆਂ ਮੰਗਾਂ ਰੱਖੀਆਂ ਹਨ। ਇਨ੍ਹਾਂ ਵਿੱਚੋਂ ਇੱਕ ਮੰਗ ਅਜਿਹੀ ਦੱਸੀ ਜਾ ਰਹੀ ਹੈ, ਜਿਸ ਨੂੰ ਲੈ ਕੇ ਭਾਰਤ ਕਦੇ ਵੀ ਸਹਿਮਤ ਨਹੀਂ ਹੋਵੇਗਾ।
ਪਾਕਿਸਤਾਨ ਨੇ ਆਈਸੀਸੀ ਅੱਗੇ ਤਿੰਨ ਮੁੱਖ ਮੰਗਾਂ ਰੱਖੀਆਂ ਹਨ। ਟੈਲੀਕੌਮ ਏਸ਼ੀਆ ਸਪੋਰਟ ਦੀ ਇੱਕ ਰਿਪੋਰਟ ਮੁਤਾਬਕ, ਪੀਸੀਬੀ ਮੁਖੀ ਮੋਹਸਿਨ ਨਕਵੀ ਨੇ ਭਾਰਤ ਖ਼ਿਲਾਫ਼ ਮੈਚ ਦੇ ਬਹਿਸਕਾਰ ਨੂੰ ਖਤਮ ਕਰਨ ਲਈ ਆਈਸੀਸੀ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ। ਉਨ੍ਹਾਂ ਨੇ ਵਰਲਡ ਬਾਡੀ ਤੋਂ ਵੱਧ ਰੇਵਿਨਿਊ ਸ਼ੇਅਰ ਦੀ ਮੰਗ ਕੀਤੀ ਹੈ ਅਤੇ ਭਾਰਤ ਨਾਲ ਦੋ-ਪੱਖੀ (ਬਾਇਲੇਟਰਲ) ਕ੍ਰਿਕਟ ਮੁੜ ਸ਼ੁਰੂ ਕਰਨ ਦੀ ਵੀ ਗੱਲ ਰੱਖੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਮੰਗ ਵੀ ਕੀਤੀ ਹੈ ਕਿ ਟੀ20 ਵਰਲਡ ਕੱਪ 2026 ਦੌਰਾਨ ਭਾਰਤੀ ਖਿਡਾਰੀ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ।
ਪਹਿਲੀ ਮੰਗ – ਪਾਕਿਸਤਾਨ ਨੂੰ ਆਈਸੀਸੀ ਵਰਲਡ ਬਾਡੀ ਵੱਲੋਂ ਵੱਧ ਰੇਵਿਨਿਊ ਦਿੱਤਾ ਜਾਵੇ।
ਦੂਜੀ ਮੰਗ – ਭਾਰਤ ਨਾਲ ਬਾਇਲੇਟਰਲ ਕ੍ਰਿਕਟ ਮੁੜ ਤੋਂ ਸ਼ੁਰੂ ਕੀਤੀ ਜਾਵੇ।
ਤੀਜੀ ਮੰਗ – ਟੀ20 ਵਰਲਡ ਕੱਪ 2026 ਦੌਰਾਨ ਭਾਰਤੀ ਖਿਡਾਰੀ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ।
ਭਾਰਤ ਪਾਕਿਸਤਾਨ ਦੀ ਦੂਜੀ ਮੰਗ ਕਦੇ ਵੀ ਨਹੀਂ ਮੰਨੇਗਾ
ਪਾਕਿਸਤਾਨ ਵੱਲੋਂ ਆਈਸੀਸੀ ਅੱਗੇ ਰੱਖੀ ਗਈ ਦੂਜੀ ਮੰਗ—ਭਾਰਤ ਨਾਲ ਬਾਇਲੇਟਰਲ ਕ੍ਰਿਕਟ ਮੁੜ ਸ਼ੁਰੂ ਕਰਨ—ਨੂੰ ਭਾਰਤ ਕਦੇ ਵੀ ਸਵੀਕਾਰ ਨਹੀਂ ਕਰੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਆਖਰੀ ਵਾਰ ਦੋਪੱਖੀ ਸੀਰੀਜ਼ ਸਾਲ 2012 ਵਿੱਚ ਖੇਡੀ ਗਈ ਸੀ। ਰਾਜਨੀਤਿਕ ਤਣਾਅ ਕਾਰਨ ਪਿਛਲੇ 16 ਸਾਲਾਂ ਤੋਂ ਦੋਵੇਂ ਟੀਮਾਂ ਸਿਰਫ਼ ਆਈਸੀਸੀ ਟੂਰਨਾਮੈਂਟਾਂ ਵਿੱਚ ਹੀ ਇਕ ਦੂਜੇ ਦੇ ਸਾਹਮਣੇ ਆ ਰਹੀਆਂ ਹਨ।
ਪਿਛਲੇ ਸਾਲ ਭਾਰਤ ਵਿੱਚ ਹੋਏ ਪਹਿਲਗਾਮ ਆਤੰਕਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਪ੍ਰਤੀ ਭਾਰਤ ਦਾ ਰੁਖ ਹੋਰ ਵੀ ਸਖ਼ਤ ਹੋ ਗਿਆ। ਇਸ ਹਮਲੇ ਮਗਰੋਂ ਏਸ਼ੀਆ ਕੱਪ 2025 ਤੋਂ ਹੀ ਟੀਮ ਇੰਡੀਆ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣਾ ਵੀ ਬੰਦ ਕਰ ਦਿੱਤਾ ਹੈ। ਭਾਵੇਂ ਪਾਕਿਸਤਾਨ ਦੀਆਂ ਬਾਕੀ ਦੋ ਮੰਗਾਂ ਮੰਨ ਵੀ ਲਈਆਂ ਜਾਣ, ਪਰ ਭਾਰਤ–ਪਾਕਿਸਤਾਨ ਬਾਇਲੇਟਰਲ ਸੀਰੀਜ਼ ਦਾ ਮੁੜ ਸ਼ੁਰੂ ਹੋਣਾ ਕਾਫ਼ੀ ਮੁਸ਼ਕਲ ਨਜ਼ਰ ਆ ਰਿਹਾ ਹੈ।




















