IND vs PAK Live Score: ਮੀਂਹ ਕਾਰਨ ਭਾਰਤ-ਪਾਕਿ ਮੈਚ ਹੋਇਆ ਰੱਦ, ਪਾਕਿਸਤਾਨ ਨੇ ਸੁਪਰ-4 'ਚ ਕੀਤਾ ਕੁਆਲੀਫਾਈ
IND vs PAK Weather Live Update: ਏਸ਼ੀਆ ਕੱਪ 2023 ਦਾ ਤੀਜਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੱਲੇਕੇਲੇ ਵਿੱਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਅਪਡੇਟ ਪੜ੍ਹੋ...
India vs Pakistan Live Updates: ਜੇਕਰ ਮੀਂਹ ਕਾਰਨ 40 ਓਵਰ ਖੇਡੇ ਜਾਂਦੇ ਤਾਂ ਪਾਕਿਸਤਾਨ ਨੂੰ 239 ਦੌੜਾਂ ਦਾ ਟੀਚਾ ਮਿਲਦਾ। ਪਾਕਿਸਤਾਨ ਨੂੰ 30 ਓਵਰਾਂ ਵਿੱਚ 203 ਦੌੜਾਂ ਬਣਾਉਣੀਆਂ ਪੈਣਗੀਆਂ। ਜੇਕਰ ਪਾਕਿਸਤਾਨ ਨੂੰ ਸਿਰਫ 20 ਓਵਰ ਮਿਲੇ ਤਾਂ 155 ਦੌੜਾਂ ਦਾ ਟੀਚਾ ਹੋਵੇਗਾ।
IND vs PAK Live Updates: ਮੀਂਹ ਕਾਰਨ ਪਾਕਿਸਤਾਨ ਦੀ ਪਾਰੀ ਅਜੇ ਸ਼ੁਰੂ ਨਹੀਂ ਹੋ ਸਕੀ ਹੈ। ਹਾਲਾਂਕਿ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਫਿਲਹਾਲ ਮੀਂਹ ਪੂਰੀ ਤਰ੍ਹਾਂ ਰੁੱਕ ਗਿਆ ਹੈ। ਅੰਪਾਇਰ 9 ਵਜੇ ਜਾਂਚ ਕਰਨਗੇ। ਦੱਸ ਦਈਏ ਕਿ ਏਸੀਸੀ ਦੇ ਨਿਯਮਾਂ ਦੇ ਮੁਤਾਬਕ ਹਰ ਮੈਚ ਵਿੱਚ ਇੱਕ ਘੰਟੇ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹੀ ਓਵਰ ਕੱਟੇ ਜਾਣਗੇ। ਫਿਲਹਾਲ ਹੋਰ ਜਾਣਕਾਰੀ 9 ਵਜੇ ਹੀ ਮਿਲ ਸਕੇਗੀ, ਜਦੋਂ ਅੰਪਾਇਰ ਜਾਂਚ ਕਰਨਗੇ।
IND vs PAK Live Updates: ਪੱਲੇਕੇਲੇ ਸਟੇਡੀਅਮ 'ਚ ਇਕ ਵਾਰ ਫਿਰ ਮੀਂਹ ਅੜਿੱਕਾ ਬਣ ਗਿਆ ਹੈ। ਕੈਂਡੀ ਵਿੱਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਪਿੱਚ ਨੂੰ ਕਵਰ ਕੀਤਾ ਗਿਆ ਹੈ। ਉਮੀਦ ਹੈ ਕਿ ਮੀਂਹ ਜਲਦੀ ਹੀ ਰੁਕ ਜਾਵੇਗਾ ਅਤੇ ਫਿਰ ਪਾਕਿਸਤਾਨ ਦੀ ਪਾਰੀ ਸ਼ੁਰੂ ਹੋਵੇਗੀ
IND vs PAK, Innings Highlights: ਭਾਰਤ ਨੇ ਪਾਕਿਸਤਾਨ ਖਿਲਾਫ ਏਸ਼ੀਆ ਕੱਪ 2023 ਦੇ ਤੀਜੇ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 266 ਦੌੜਾਂ ਬਣਾਈਆਂ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਇੱਕ ਸਮੇਂ 66 ਦੇ ਸਕੋਰ ਤੱਕ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ ਈਸ਼ਾਨ ਕਿਸ਼ਨ ਅਤੇ ਹਾਰਦਿਕ ਪਾਂਡਿਆ ਨੇ ਪੰਜਵੇਂ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ। ਪਾਕਿਸਤਾਨ ਲਈ ਇਸ ਮੈਚ 'ਚ ਸ਼ਾਹੀਨ ਅਫਰੀਦੀ ਨੇ 4 ਵਿਕਟਾਂ ਲਈਆਂ ਜਦਕਿ ਨਸੀਮ ਸ਼ਾਹ ਅਤੇ ਹੈਰਿਸ ਰਾਊਫ ਨੇ 3-3 ਵਿਕਟਾਂ ਲਈਆਂ।
Read More: IND vs PAK: ਹਾਰਦਿਕ-ਇਸ਼ਾਨ ਨੇ ਪਾਕਿਸਤਾਨ ਸਾਹਮਣੇ 267 ਦੌੜਾਂ ਦਾ ਰੱਖਿਆ ਟੀਚਾ, ਪਾਕਿਸਤਾਨੀ ਗੇਂਦਬਾਜ਼ ਇੰਝ ਪਏ ਭਾਰੀ
India vs Pakistan Live: ਸ਼ਾਹੀਨ ਅਫਰੀਦੀ ਦੇ 10 ਓਵਰ ਪੂਰੇ ਹੋ ਗਏ ਹਨ। ਉਸ ਨੇ 2 ਮੇਡਨ ਦੇ ਨਾਲ 35 ਦੌੜਾਂ ਦੇ ਕੇ 4 ਵਿਕਟਾਂ ਲਈਆਂ। 48 ਓਵਰਾਂ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ 8 ਵਿਕਟਾਂ 'ਤੇ 261 ਦੌੜਾਂ ਹੈ। ਜਸਪ੍ਰੀਤ ਬੁਮਰਾਹ 12 ਅਤੇ ਕੁਲਦੀਪ ਯਾਦਵ 04 ਦੌੜਾਂ 'ਤੇ ਖੇਡ ਰਹੇ ਹਨ।
IND vs PAK Live Score: ਭਾਰਤ ਦੀ ਛੇਵੀਂ ਵਿਕਟ 44ਵੇਂ ਓਵਰ ਵਿੱਚ ਡਿੱਗੀ। ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਾਰਦਿਕ ਪੰਡਯਾ ਸੈਂਕੜਾ ਬਣਾਉਣ ਤੋਂ ਖੁੰਝ ਗਏ। ਉਹ 90 ਗੇਂਦਾਂ ਵਿੱਚ 87 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਉਸ ਦੇ ਬੱਲੇ 'ਚੋਂ 7 ਚੌਕੇ ਤੇ ਇਕ ਛੱਕਾ ਨਿਕਲਿਆ।
India vs Pakistan Live Match: ਹਾਰਦਿਕ ਪੰਡਯਾ ਵੀ ਆਪਣੇ ਅਰਧ ਸੈਂਕੜੇ ਦੇ ਕਰੀਬ ਪਹੁੰਚ ਗਏ ਹਨ। 32 ਓਵਰਾਂ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ 4 ਵਿਕਟਾਂ 'ਤੇ 160 ਦੌੜਾਂ ਹੈ। ਈਸ਼ਾਨ ਕਿਸ਼ਨ 59 ਅਤੇ ਹਾਰਦਿਕ ਪੰਡਯਾ 45 ਦੌੜਾਂ ਬਣਾ ਕੇ ਖੇਡ ਰਹੇ ਹਨ।
India vs Pakistan Live: 24 ਓਵਰਾਂ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ 4 ਵਿਕਟਾਂ 'ਤੇ 121 ਦੌੜਾਂ ਹੈ। ਈਸ਼ਾਨ ਕਿਸ਼ਨ 45 ਗੇਂਦਾਂ ਵਿੱਚ 42 ਅਤੇ ਹਾਰਦਿਕ ਪੰਡਯਾ 29 ਗੇਂਦਾਂ ਵਿੱਚ 25 ਦੌੜਾਂ ਬਣਾ ਕੇ ਖੇਡ ਰਹੇ ਹਨ। ਦੋਵੇਂ ਆਸਾਨੀ ਨਾਲ ਦੌੜਾਂ ਬਣਾ ਰਹੇ ਹਨ।
IND vs PAK Live Score, Shubhman Gill Out: ਟੀਮ ਇੰਡੀਆ ਨੇ 15ਵੇਂ ਓਵਰ 'ਚ 66 ਦੇ ਸਕੋਰ 'ਤੇ ਆਪਣਾ ਚੌਥਾ ਵਿਕਟ ਗੁਆ ਦਿੱਤਾ। ਸ਼ੁਭਮਨ ਗਿੱਲ 32 ਗੇਂਦਾਂ ਵਿੱਚ 10 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਗਿੱਲ ਨੂੰ ਹਾਰਿਸ ਰਊਫ ਨੇ ਬੋਲਡ ਕੀਤਾ।
IND vs PAK Live Score: ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਕੈਂਡੀ ਵਿੱਚ ਮੀਂਹ ਰੁਕ ਗਿਆ ਹੈ ਅਤੇ ਪਿੱਚ ਤੋਂ ਕਵਰ ਹਟਾ ਦਿੱਤੇ ਗਏ ਹਨ। ਜਲਦੀ ਹੀ ਮੈਚ ਇੱਕ ਵਾਰ ਫਿਰ ਸ਼ੁਰੂ ਹੋਵੇਗਾ।
IND vs PAK Live Score: ਇੱਕ ਵਾਰ ਫਿਰ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ ਹੈ। ਹੁਣ ਤੱਕ 11.2 ਓਵਰ ਖੇਡੇ ਜਾ ਚੁੱਕੇ ਹਨ। ਟੀਮ ਇੰਡੀਆ ਦਾ ਸਕੋਰ 3 ਵਿਕਟਾਂ 'ਤੇ 51 ਦੌੜਾਂ ਹੈ। ਈਸ਼ਾਨ ਕਿਸ਼ਨ 02 ਅਤੇ ਸ਼ੁਭਮਨ ਗਿੱਲ 06ਵੇਂ ਨੰਬਰ 'ਤੇ ਹਨ। ਹੁਣ ਤੱਕ ਰੋਹਿਤ ਸ਼ਰਮਾ 11 ਦੌੜਾਂ, ਵਿਰਾਟ ਕੋਹਲੀ 04 ਅਤੇ ਸ਼੍ਰੇਅਸ ਅਈਅਰ 14 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਚੁੱਕੇ ਹਨ।
IND vs PAK Live Score: ਭਾਰਤ ਨੂੰ ਤੀਜਾ ਝਟਕਾ 10ਵੇਂ ਓਵਰ ਵਿੱਚ ਲੱਗਾ। ਸ਼੍ਰੇਅਸ ਅਈਅਰ 9 ਗੇਂਦਾਂ 'ਚ 14 ਦੌੜਾਂ ਬਣਾ ਕੇ ਆਊਟ ਹੋ ਗਏ। ਹਾਰਿਸ ਰਾਊਫ ਨੇ ਅਈਅਰ ਨੂੰ ਪੈਵੇਲੀਅਨ ਭੇਜਿਆ। ਹੁਣ ਪੰਜਵੇਂ ਨੰਬਰ 'ਤੇ ਈਸ਼ਾਨ ਕਿਸ਼ਨ ਬੱਲੇਬਾਜ਼ੀ ਕਰਨ ਆਏ ਹਨ। ਹੁਣ ਤੱਕ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਆਊਟ ਹੋ ਚੁੱਕੇ ਹਨ।
IND vs PAK Live Score: ਸੱਤਵੇਂ ਓਵਰ ਵਿੱਚ ਟੀਮ ਇੰਡੀਆ ਨੂੰ ਦੂਜਾ ਝਟਕਾ ਲੱਗਿਆ। ਰੋਹਿਤ ਸ਼ਰਮਾ ਤੋਂ ਬਾਅਦ ਸ਼ਾਹੀਨ ਅਫਰੀਦੀ ਨੇ ਵੀ ਵਿਰਾਟ ਕੋਹਲੀ ਨੂੰ ਬੋਲਡ ਆਊਟ ਕੀਤਾ। ਕਿੰਗ ਕੋਹਲੀ ਸਿਰਫ਼ ਚਾਰ ਦੌੜਾਂ ਹੀ ਬਣਾ ਸਕੇ। ਹੁਣ ਸ਼੍ਰੇਅਸ ਅਈਅਰ ਚੌਥੇ ਨੰਬਰ 'ਤੇ ਆ ਗਏ ਹਨ।
IND vs PAK Live Score: 6 ਓਵਰਾਂ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ ਇਕ ਵਿਕਟ 'ਤੇ 26 ਦੌੜਾਂ ਹੈ। ਵਿਰਾਟ ਕੋਹਲੀ ਨੇ ਛੇਵੇਂ ਓਵਰ ਵਿੱਚ ਸ਼ਾਨਦਾਰ ਚੌਕਾ ਜੜਿਆ। ਕਿੰਗ ਕੋਹਲੀ ਨੇ ਸ਼ਾਨਦਾਰ ਕਵਰ ਡਰਾਈਵ ਲਾਇਆ। ਕੋਹਲੀ 4 ਅਤੇ ਸ਼ੁਭਮਨ ਗਿੱਲ ਇਕ ਦੌੜ ਬਣਾ ਕੇ ਖੇਡ ਰਹੇ ਹਨ।
IND vs PAK Live Score: ਪੰਜਵੇਂ ਓਵਰ ਵਿੱਚ ਭਾਰਤ ਦਾ ਪਹਿਲਾ ਵਿਕੇਟ ਡਿੱਗਿਆ। ਰੋਹਿਤ ਸ਼ਰਮਾ ਨੂੰ ਸ਼ਾਹੀਨ ਅਫਰੀਦੀ ਨੇ ਸ਼ਾਨਦਾਰ ਗੇਂਦ 'ਤੇ ਆਊਟ ਕੀਤਾ। ਰੋਹਿਤ ਨੇ 22 ਗੇਂਦਾਂ ਵਿੱਚ 11 ਦੌੜਾਂ ਬਣਾਈਆਂ। ਹੁਣ ਕਿੰਗ ਕੋਹਲੀ ਤੀਜੇ ਨੰਬਰ 'ਤੇ ਆ ਗਏ ਹਨ।
IND vs PAK Live: ਪੰਜਵੇਂ ਓਵਰ ਵਿੱਚ ਅਚਾਨਕ ਤੇਜ਼ ਮੀਂਹ ਸ਼ੁਰੂ ਹੋ ਗਿਆ ਜਿਸ ਕਰਕੇ ਖੇਡ ਨੂੰ ਰੋਕਣਾ ਪਿਆ। ਪਿੱਚ 'ਤੇ ਕਵਰਸ ਆ ਗਏ ਹਨ। ਹੁਣ ਤੱਕ 4.2 ਓਵਰ ਖੇਡੇ ਗਏ ਹਨ, ਜਿਸ 'ਚ ਟੀਮ ਇੰਡੀਆ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਤੋਂ 15 ਦੌੜਾਂ ਹੈ। ਰੋਹਿਤ ਸ਼ਰਮਾ 11 ਅਤੇ ਸ਼ੁਭਮਨ ਗਿੱਲ 00 ਦੌੜਾਂ ਬਣਾ ਕੇ ਖੇਡ ਰਹੇ ਹਨ।
IND vs PAK Live Score: ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਸਮੇਂ ਸਿਰ ਸ਼ੁਰੂ ਹੋ ਗਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰੋਹਿਤ ਸ਼ਰਮਾ ਅਤੇ ਸ਼ੁਮਨ ਗਿਲ ਓਪਨਿੰਗ ਆਏ ਹਨ। ਇਸਦੇ ਨਾਲ ਹੀ ਸ਼ਾਹੀਨ ਸ਼ਾਹ ਅਫਰੀਦੀ ਨੇ ਪਹਿਲਾ ਓਵਰ ਕੀਤਾ।
India vs Pakistan, Asia Cup 2023 Toss Update: ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2023 ਦਾ ਮਹਾਮੁਕਾਬਲਾ ਅੱਜ ਸ਼੍ਰੀਲੰਕਾ ਦੇ ਪੱਲੇਕੇਲੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਲੰਬੇ ਸਮੇਂ ਬਾਅਦ ਭਾਰਤੀ ਟੀਮ ਆਪਣੀ ਪੂਰੀ ਤਾਕਤ ਨਾਲ ਖੇਡਣ ਲਈ ਮੈਦਾਨ 'ਤੇ ਉਤਰ ਰਹੀ ਹੈ। ਪਾਕਿਸਤਾਨ ਨੇ ਇਸ ਮੈਚ ਲਈ ਆਪਣੇ ਪਲੇਇੰਗ 11 'ਚ ਕੋਈ ਬਦਲਾਅ ਨਹੀਂ ਕੀਤਾ ਹੈ।
Read More: IND vs PAK Toss: ਭਾਰਤ ਨੇ ਟਾਸ ਜਿੱਤ ਕੇ ਪਾਕਿਸਤਾਨ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਦੇਖੋ ਪਲੇਇੰਗ ਇਲੈਵਨ
IND vs PAK Live Update: ਭਾਰਤ ਨੇ ਪਾਕਿਸਤਾਨ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
IND vs PAK Live Update: ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਬਾਬਰ ਆਜ਼ਮ ਟਾਸ ਲਈ ਮੈਦਾਨ 'ਤੇ ਪਹੁੰਚੇ ਗਏ ਹਨ। ਮੈਚ ਸਹੀ ਸਮੇਂ 'ਤੇ ਸ਼ੁਰੂ ਹੋਵੇਗਾ।
IND vs PAK Live Update: ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਬਾਬਰ ਆਜ਼ਮ ਟਾਸ ਲਈ ਮੈਦਾਨ 'ਤੇ ਪਹੁੰਚੇ ਗਏ ਹਨ। ਮੈਚ ਸਹੀ ਸਮੇਂ 'ਤੇ ਸ਼ੁਰੂ ਹੋਵੇਗਾ।
IND vs PAK Weather Live Update: ਪੱਲੇਕੇਲੇ ਵਿਖੇ ਮੈਦਾਨ ਤੋਂ ਕਵਰ ਹਟਾਏ ਜਾ ਰਹੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਪਹਿਰ 3 ਵਜੇ ਤੋਂ ਮੈਚ ਖੇਡਿਆ ਜਾਣਾ ਹੈ। ਜੇਕਰ ਮੀਂਹ ਨਹੀਂ ਪੈਂਦਾ ਤਾਂ ਮੈਚ ਸਹੀ ਸਮੇਂ 'ਤੇ ਸ਼ੁਰੂ ਹੋਵੇਗਾ। ਇਸ ਲਈ ਜਲਦੀ ਹੀ ਟਾਸ ਹੋ ਸਕਦਾ ਹੈ।
IND vs PAK Weather Live Update: ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀ ਵੀ ਮੈਦਾਨ 'ਤੇ ਆ ਗਏ ਹਨ। ਉਹ ਟੀਮ ਮੀਟਿੰਗ ਕਰ ਰਹੇ ਹਨ। ਪਾਕਿਸਤਾਨੀ ਖਿਡਾਰੀ ਗੋਲ ਚੱਕਰ ਬਣਾ ਖੜ੍ਹੇ ਹਨ ਅਤੇ ਗੱਲਾਂ ਕਰਦੇ ਨਜ਼ਰ ਆ ਰਹੇ ਹਨ।
IND vs PAK Weather Live Update: ਪਾਕਿਸਤਾਨ ਕ੍ਰਿਕਟ ਟੀਮ ਹੋਟਲ ਤੋਂ ਸਟੇਡੀਅਮ ਲਈ ਰਵਾਨਾ ਹੋ ਗਈ ਹੈ। ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਨੇ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਟੀਮ ਦੇ ਖਿਡਾਰੀ ਨਜ਼ਰ ਆ ਰਹੇ ਹਨ।
IND vs PAK Weather Update: ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2023 ਦਾ ਤੀਜਾ ਮੈਚ ਪੱਲੇਕੇਲੇ 'ਚ ਖੇਡਿਆ ਜਾਵੇਗਾ। ਪਰ ਇਸ ਮੈਚ 'ਤੇ ਮੀਂਹ ਦਾ ਖਤਰਾ ਹੈ। ਇਹ ਮੈਚ ਦੁਪਹਿਰ 3 ਵਜੇ ਸ਼ੁਰੂ ਹੋਣਾ ਹੈ। ਮੌਸਮ ਵਿਭਾਗ ਮੁਤਾਬਕ ਮੈਚ ਦੌਰਾਨ ਮੀਂਹ ਪੈ ਸਕਦਾ ਹੈ। ਕਰੀਬ ਡੇਢ ਵਜੇ ਮੈਚ ਤੋਂ ਪਹਿਲਾਂ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਕਾਰਨ ਮੈਦਾਨ ਨੂੰ ਢੱਕ ਦਿੱਤਾ ਗਿਆ। ਇਸ ਬਾਰੇ 'ਏਬੀਪੀ ਨਿਊਜ਼' 'ਤੇ ਲਾਈਵ ਬਲਾਗ 'ਚ ਲਗਾਤਾਰ ਅਪਡੇਟਸ ਵੀ ਦਿੱਤੀਆਂ ਜਾ ਰਹੀਆਂ ਹਨ।
Read More: IND vs PAK Weather: ਭਾਰਤ-ਪਾਕਿਸਤਾਨ ਮੈਚ ਨੂੰ ਲੈ ਸਾਹਮਣੇ ਆਈ ਬੁਰੀ ਖ਼ਬਰ, ਮੀਂਹ ਕਾਰਨ ਢੱਕਿਆ ਗਿਆ ਮੈਦਾਨ
IND vs PAK Live Update: ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਇੱਕ ਅਹਿਮ ਰਿਕਾਰਡ ਦੇ ਨੇੜੇ ਹਨ। ਉਹ ਪਾਕਿਸਤਾਨ ਲਈ ਸਭ ਤੋਂ ਵੱਧ ਵਨਡੇ ਸੈਂਕੜੇ ਲਗਾਉਣ ਦੇ ਮਾਮਲੇ 'ਚ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਪਹੁੰਚ ਸਕਦੇ ਹਨ। ਇਸ ਦੇ ਲਈ ਉਸ ਨੂੰ ਸੈਂਕੜੇ ਦੀ ਜ਼ਰੂਰਤ ਹੈ। ਬਾਬਰ ਨੇ 19 ਸੈਂਕੜੇ ਲਗਾਏ ਹਨ। ਸਈਦ ਅਨਵਰ ਨੇ 20 ਸੈਂਕੜੇ ਲਗਾਏ ਹਨ।
Top Players To Watch Out In IND vs PAK: ਏਸ਼ੀਆ ਕੱਪ ਦਾ ਤੀਜਾ ਮੁਕਾਬਲਾ 2 ਸਤੰਬਰ ਸ਼ਨਿਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼੍ਰੀਲੰਕਾ ਦੇ ਕੈਂਡੀ 'ਚ ਖੇਡਿਆ ਜਾਵੇਗਾ। ਇਸ ਮੁਕਾਬਲੇ ਦੇ ਜ਼ਰੀਏ ਦੋਵੇਂ ਟੀਮਾਂ ਚਾਰ ਸਾਲ ਬਾਅਦ ਵਨਡੇ ਫਾਰਮੈਟ 'ਚ 2019 ਵਿਸ਼ਵ ਕੱਪ ਦੇ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ 'ਚ ਸਾਰਿਆਂ ਦੀਆਂ ਨਜ਼ਰਾਂ ਦੋਵਾਂ ਟੀਮਾਂ ਦੇ ਕੁਝ ਖਿਡਾਰੀਆਂ 'ਤੇ ਹੋਣਗੀਆਂ। ਆਓ ਜਾਣਦੇ ਹਾਂ ਇਸ ਮੈਚ ਦੇ ਟਾਪ-5 ਖਿਡਾਰੀ ਕੌਣ ਹੋ ਸਕਦੇ ਹਨ।
Read More: IND vs PAK: ਕੋਹਲੀ ਤੋਂ ਲੈ ਕੇ ਬਾਬਰ ਤੱਕ, ਭਾਰਤ-ਪਾਕਿ ਮਹਾਮੁਕਾਬਲੇ 'ਚ ਸਭ ਦੀਆਂ ਨਜ਼ਰਾਂ ਇਨ੍ਹਾਂ ਖਿਡਾਰੀਆਂ 'ਤੇ ਰਹਿਣਗੀਆਂ
IND vs PAK Weather Live: ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਸ਼ਵ ਕੱਪ 2019 ਤੋਂ ਬਾਅਦ ਪਹਿਲੀ ਵਾਰ ਕਿਸੇ ਇੱਕ ਰੋਜ਼ਾ ਮੈਚ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਪਾਕਿਸਤਾਨ ਨੇ ਏਸ਼ੀਆ ਕੱਪ 2023 ਦੇ ਪਹਿਲੇ ਮੈਚ 'ਚ ਨੇਪਾਲ 'ਤੇ ਵੱਡੀ ਜਿੱਤ ਦਰਜ ਕੀਤੀ ਹੈ। ਹੁਣ ਉਹ ਭਾਰਤ ਖਿਲਾਫ ਧਮਾਕੇਦਾਰ ਪ੍ਰਦਰਸ਼ਨ ਕਰ ਸਕਦੀ ਹੈ।
IND vs PAK Weather Live Update: ਕੈਂਡੀ ਤੋਂ ਮੌਸਮ ਦਾ ਤਾਜ਼ਾ ਅਪਡੇਟ ਪ੍ਰਾਪਤ ਹੋਇਆ ਹੈ। ਫਿਲਹਾਲ ਕੈਂਡੀ 'ਚ ਬਾਰਿਸ਼ ਹੋ ਰਹੀ ਹੈ। ਹਾਲਾਂਕਿ ਮੀਂਹ ਬਹੁਤ ਜ਼ਿਆਦਾ ਨਹੀਂ ਹੈ। ਹੁਣ ਤਾਂ ਸਟੇਡੀਅਮ ਦੇ ਆਲੇ-ਦੁਆਲੇ ਸੰਘਣੇ ਬੱਦਲ ਵੀ ਨਜ਼ਰ ਨਹੀਂ ਆ ਰਹੇ ਹਨ। ਮੈਚ ਸਮੇਂ ਸਿਰ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਵਧਦੀਆਂ ਜਾ ਰਹੀਆਂ ਹਨ।
IND vs PAK Weather Live Update: ਕੈਂਡੀ ਤੋਂ ਮੌਸਮ ਦਾ ਤਾਜ਼ਾ ਅਪਡੇਟ ਪ੍ਰਾਪਤ ਹੋਇਆ ਹੈ। ਫਿਲਹਾਲ ਕੈਂਡੀ 'ਚ ਬਾਰਿਸ਼ ਹੋ ਰਹੀ ਹੈ। ਹਾਲਾਂਕਿ ਮੀਂਹ ਬਹੁਤ ਜ਼ਿਆਦਾ ਨਹੀਂ ਹੈ। ਹੁਣ ਤਾਂ ਸਟੇਡੀਅਮ ਦੇ ਆਲੇ-ਦੁਆਲੇ ਸੰਘਣੇ ਬੱਦਲ ਵੀ ਨਜ਼ਰ ਨਹੀਂ ਆ ਰਹੇ ਹਨ। ਮੈਚ ਸਮੇਂ ਸਿਰ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਵਧਦੀਆਂ ਜਾ ਰਹੀਆਂ ਹਨ।
ਪਿਛੋਕੜ
IND vs PAK Weather Live Update: ਏਸ਼ੀਆ ਕੱਪ 2023 ਵਿੱਚ ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਹੈ। ਇਹ ਮੈਚ ਕੈਂਡੀ ਦੇ ਪੱਲੇਕੇਲੇ ਵਿਖੇ ਖੇਡਿਆ ਜਾਣਾ ਹੈ। ਇਹ ਏਸ਼ੀਆ ਕੱਪ ਦਾ ਤੀਜਾ ਮੈਚ ਹੈ। ਪਾਕਿਸਤਾਨ ਨੇ ਆਪਣੇ ਪਹਿਲੇ ਮੈਚ ਵਿੱਚ ਨੇਪਾਲ ਨੂੰ ਹਰਾਇਆ ਸੀ। ਹੁਣ ਉਹ ਦੂਜੇ ਮੈਚ ਵਿੱਚ ਭਾਰਤ ਦੇ ਸਾਹਮਣੇ ਮੈਦਾਨ ਵਿੱਚ ਉਤਰੇਗੀ। ਇਸ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਭਾਰਤ-ਪਾਕਿਸਤਾਨ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਦਿਨ ਦੀ ਸ਼ੁਰੂਆਤ 'ਚ ਪੱਲੇਕਲ 'ਚ ਆਸਮਾਨ 'ਚ ਬੱਦਲ ਛਾਏ ਹੋਏ ਸਨ। ਦੁਪਹਿਰ 2 ਵਜੇ ਤੱਕ ਸਥਿਤੀ ਇਹੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 3 ਵਜੇ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਵੀ 3 ਵਜੇ ਸ਼ੁਰੂ ਹੋਵੇਗਾ। ਜੇਕਰ ਮੀਂਹ ਪੈਂਦਾ ਹੈ ਤਾਂ ਮੈਚ ਵਿੱਚ ਦੇਰੀ ਹੋ ਸਕਦੀ ਹੈ। ਜੇਕਰ ਸ਼ਾਮ 4 ਵਜੇ ਤੱਕ ਮੀਂਹ ਪੈਂਦਾ ਹੈ ਤਾਂ ਇਹ ਰੁਕ ਸਕਦੀ ਹੈ। ਇਸ ਤੋਂ ਬਾਅਦ ਸ਼ਾਮ 6 ਵਜੇ ਤੱਕ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਪਰ ਰਾਤ ਨੂੰ ਮੁੜ ਮੀਂਹ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 2023 ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਗਿਆ। ਪਾਕਿਸਤਾਨ ਨੇ ਇਸ ਨੂੰ 238 ਦੌੜਾਂ ਨਾਲ ਜਿੱਤ ਲਿਆ। ਦੂਜਾ ਮੈਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ। ਸ਼੍ਰੀਲੰਕਾ ਨੇ ਇਸ ਨੂੰ 5 ਵਿਕਟਾਂ ਨਾਲ ਜਿੱਤ ਲਿਆ। ਹੁਣ ਤੀਜਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਦੋਵੇਂ ਟੀਮਾਂ ਲੰਬੇ ਸਮੇਂ ਬਾਅਦ ਮੈਦਾਨ 'ਤੇ ਆਹਮੋ-ਸਾਹਮਣੇ ਹੋਣਗੀਆਂ। ਦੁਨੀਆ ਭਰ ਦੇ ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਪਾਕਿਸਤਾਨ ਲਈ ਪਹਿਲੇ ਮੈਚ 'ਚ ਕਪਤਾਨ ਬਾਬਰ ਆਜ਼ਮ ਨੇ ਸੈਂਕੜਾ ਲਗਾਇਆ ਸੀ। ਉਸ ਨੇ 151 ਦੌੜਾਂ ਦੀ ਪਾਰੀ ਖੇਡੀ ਸੀ। ਬਾਬਰ ਨੇ 131 ਗੇਂਦਾਂ ਦਾ ਸਾਹਮਣਾ ਕਰਦਿਆਂ 14 ਚੌਕੇ ਅਤੇ 4 ਛੱਕੇ ਲਗਾਏ ਸੀ। ਇਫਤਿਖਾਰ ਅਹਿਮਦ 109 ਦੌੜਾਂ ਬਣਾ ਕੇ ਨਾਬਾਦ ਰਿਹਾ। ਉਸ ਨੇ 11 ਚੌਕੇ ਅਤੇ 4 ਛੱਕੇ ਲਗਾਏ। ਇਹ ਦੋਵੇਂ ਬੱਲੇਬਾਜ਼ ਭਾਰਤ ਖਿਲਾਫ ਹਮਲਾਵਰ ਬੱਲੇਬਾਜ਼ੀ ਕਰ ਸਕਦੇ ਹਨ। ਟੀਮ ਇੰਡੀਆ ਦੀ ਗੇਂਦਬਾਜ਼ੀ ਲਾਈਨਅੱਪ ਖਾਸ ਯੋਜਨਾ ਦੇ ਨਾਲ ਉਨ੍ਹਾਂ ਦੇ ਖਿਲਾਫ ਮੈਦਾਨ 'ਚ ਉਤਰ ਸਕਦੀ ਹੈ।
- - - - - - - - - Advertisement - - - - - - - - -