IND Vs WI 3rd ODI Score Live: ਈਸ਼ਾਨ ਕਿਸ਼ਨ 77 ਦੌੜਾਂ ਬਣਾ ਕੇ ਹੋਏ ਆਊਟ, ਕ੍ਰੀਜ਼ 'ਤੇ ਡਟੇ ਗਿੱਲ

IND Vs WI ODI Score Live: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ ਤੀਜੇ ਵਨਡੇ ਮੈਚ ਨਾਲ ਸਬੰਧਤ ਹਰ ਅਪਡੇਟ ਪ੍ਰਾਪਤ ਕਰਨ ਲਈ ABP ਨਿਊਜ਼ ਨੂੰ ਫੋਲੋ ਕਰੋ।

ABP Sanjha Last Updated: 01 Aug 2023 10:47 PM
IND Vs WI, 3rd ODI Live: ਵੱਡੀ ਪਾਰੀ ਖੇਡਣ ਤੋਂ ਖੁੰਝੇ ਸੂਰਿਆਕੁਮਾਰ ਯਾਦਵ

IND Vs WI, 3rd ODI Live: ਸੂਰਿਆਕੁਮਾਰ ਯਾਦਵ ਇਕ ਵਾਰ ਫਿਰ ਵੱਡੀ ਪਾਰੀ ਖੇਡਣ ਤੋਂ ਖੁੰਝ ਗਏ। ਸੂਰਿਆਕੁਮਾਰ 36 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਨੇ 309 ਦੇ ਸਕੋਰ 'ਤੇ ਪੰਜਵੀਂ ਵਿਕਟ ਗੁਆ ਦਿੱਤੀ ਹੈ। 46.5 ਓਵਰਾਂ ਤੋਂ ਬਾਅਦ ਟੀਮ ਦਾ ਸਕੋਰ 309 ਦੌੜਾਂ ਹੈ।

IND Vs WI, 3rd ODI Live: 44 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 288 ਦੌੜਾਂ

IND Vs WI, 3rd ODI Live:  ਭਾਰਤ ਆਖਰੀ 6 ਓਵਰਾਂ ਵਿੱਚ ਵੱਡਾ ਸਕੋਰ ਬਣਾਉਣ ਦੀ ਕੋਸ਼ਿਸ਼ ਕਰੇਗਾ। ਭਾਰਤ ਦਾ ਸਕੋਰ 44 ਓਵਰਾਂ ਬਾਅਦ 288 ਦੌੜਾਂ ਹੈ। ਹਾਰਦਿਕ ਪੰਡਯਾ 28 ਦੌੜਾਂ ਬਣਾ ਕੇ ਖੇਡ ਰਹੇ ਹਨ, ਜਦਕਿ ਸੂਰਿਆਕੁਮਾਰ ਯਾਦਵ 24 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।

IND Vs WI, 3rd ODI Live: ਸੈਂਕੜਾ ਬਣਾਉਣ ਤੋਂ ਖੁੰਝੇ ਸ਼ੁਭਮਨ ਗਿੱਲ

IND Vs WI, 3rd ODI Live: ਸ਼ੁਭਮਨ ਗਿੱਲ ਸੈਂਕੜਾ ਨਹੀਂ ਬਣਾ ਸਕੇ। ਸ਼ੁਭਮਨ ਗਿੱਲ 85 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਦੀ ਚੌਥੀ ਵਿਕਟ 244 ਦੇ ਸਕੋਰ 'ਤੇ ਡਿੱਗੀ। ਹਾਰਦਿਕ ਪੰਡਯਾ ਦਾ ਸਮਰਥਨ ਕਰਨ ਲਈ ਸੂਰਿਆਕੁਮਾਰ ਯਾਦਵ ਕ੍ਰੀਜ਼ 'ਤੇ ਆਏ ਹਨ।

IND Vs WI, 3rd ODI Live: ਸੰਜੂ ਸੈਮਸਨ ਹੋਏ ਆਊਟ

IND Vs WI, 3rd ODI Live:  ਸੰਜੂ ਸੈਮਸਨ ਧਮਾਕੇਦਾਰ ਪਾਰੀ ਖੇਡ ਕੇ ਆਊਟ ਹੋਏ। ਸੰਜੂ ਸੈਮਸਨ ਨੇ ਚਾਰ ਛੱਕਿਆਂ ਦੀ ਮਦਦ ਨਾਲ 39 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ। ਪਰ ਉਹ 41 ਗੇਂਦਾਂ ਵਿੱਚ 51 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਦਾ ਸਕੋਰ 32.2 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 224 ਦੌੜਾਂ ਹੈ।

IND Vs WI, 3rd ODI Live: ਸੈਮਸਨ ਦੀ ਤੂਫਾਨੀ ਪੂਰੀ

IND Vs WI, 3rd ODI Live: ਸੰਜੂ ਸੈਮਸਨ ਨੇ ਆਉਂਦੇ ਹੀ ਛੱਕਿਆਂ ਦੀ ਵਰਖਾ ਕਰ ਦਿੱਤੀ ਹੈ। ਸੰਜੂ ਨੇ 18 ਗੇਂਦਾਂ 'ਚ 2 ਦੌੜਾਂ ਬਣਾਈਆਂ। ਸੈਮਸਨ ਨੇ ਇਸ ਛੋਟੀ ਪਾਰੀ 'ਚ ਸਿਰਫ ਤਿੰਨ ਛੱਕੇ ਲਗਾਏ ਹਨ। 27 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ 'ਤੇ 185 ਦੌੜਾਂ ਹੈ। ਗਿੱਲ 62 ਦੌੜਾਂ ਬਣਾ ਕੇ ਖੇਡ ਰਹੇ ਹਨ।

IND Vs WI, 3rd ODI Live: ਰਿਤੂਰਾਜ ਗਾਇਕਵਾੜ 8 ਦੌੜਾਂ ਬਣਾ ਕੇ ਪਰਤੇ ਪੈਵੇਲੀਅਨ

IND Vs WI, 3rd ODI Live: ਰਿਤੂਰਾਜ ਗਾਇਕਵਾੜ ਦੇ ਰੂਪ 'ਚ ਭਾਰਤ ਨੂੰ ਦੂਜਾ ਝਟਕਾ ਲੱਗਿਆ ਹੈ। ਰਿਤੂਰਾਜ ਗਾਇਕਵਾੜ ਨੇ 14 ਗੇਂਦਾਂ 'ਤੇ 8 ਦੌੜਾਂ ਬਣਾਈਆਂ। ਬ੍ਰੈਂਡਨ ਕਿੰਗ ਨੇ ਅਲਜ਼ਾਰੀ ਜੋਸੇਫ ਦੀ ਗੇਂਦ 'ਤੇ ਰਿਤੂਰਾਜ ਗਾਇਕਵਾੜ ਦਾ ਕੈਚ ਫੜਿਆ।

IND Vs WI, 3rd ODI Live: ਈਸ਼ਾਨ ਕਿਸ਼ਨ ਸੈਂਕੜੇ ਦੇ ਕਰੀਬ

IND Vs WI, 3rd ODI Live: 19 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਤੋਂ 141 ਦੌੜਾਂ ਹੈ। ਈਸ਼ਾਨ ਕਿਸ਼ਨ 76 ਦੌੜਾਂ ਬਣਾ ਕੇ ਖੇਡ ਰਹੇ ਹਨ। ਸ਼ੁਭਮਨ ਗਿੱਲ ਨੇ ਵੀ ਫਿਫਟੀ ਪੂਰੀ ਕਰ ਲਈ ਹੈ। ਗਿੱਲ 54 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।

IND Vs WI, 3rd ODI Live: ਈਸ਼ਾਨ ਕਿਸ਼ਨ ਨੇ ਲਗਾਤਾਰ ਲਾਇਆ ਤੀਜਾ ਅਰਧ ਸੈਂਕੜਾ

IND Vs WI, 3rd ODI Live: ਈਸ਼ਾਨ ਕਿਸ਼ਨ ਨੇ ਲਗਾਤਾਰ ਤੀਜਾ ਅਰਧ ਸੈਂਕੜਾ ਲਗਾਇਆ। ਭਾਰਤ ਦਾ ਸਕੋਰ ਵੀ 100 ਨੂੰ ਪਾਰ ਕਰ ਗਿਆ ਹੈ। ਸ਼ੁਭਮਨ ਗਿੱਲ ਵੀ ਅਰਧ ਸੈਂਕੜੇ ਦੇ ਕਰੀਬ ਹਨ। ਕਿਸ਼ਨ ਲਗਾਤਾਰ ਤੀਜੇ ਵਨਡੇ ਵਿੱਚ ਅਰਧ ਸੈਂਕੜਾ ਲਗਾਉਣ ਵਿੱਚ ਕਾਮਯਾਬ ਰਹੇ। ਕਿਸ਼ਨ ਨੇ ਬੈਕਅੱਪ ਓਪਨਰ ਬੱਲੇਬਾਜ਼ ਵਜੋਂ ਆਪਣਾ ਦਾਅਵਾ ਮਜ਼ਬੂਤ ​​ਕੀਤਾ ਹੈ।

IND Vs WI, 3rd ODI Live: ਭਾਰਤ ਦੀ ਸ਼ਾਨਦਾਰ ਸ਼ੁਰੂਆਤ

IND Vs WI, 3rd ODI Live: ਭਾਰਤ ਦੇ ਓਪਨਰਸ ਨੇ ਚੰਗੀ ਸ਼ੁਰੂਆਤ ਕੀਤੀ ਹੈ। 6 ਓਵਰਾਂ ਤੋਂ ਬਾਅਦ ਟੀਮ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਤੋਂ 37 ਦੌੜਾਂ ਹੈ। ਈਸ਼ਾਨ ਕਿਸ਼ਨ 22 ਦੌੜਾਂ ਬਣਾ ਕੇ ਖੇਡ ਰਹੇ ਹਨ। ਸ਼ੁਭਮਨ ਗਿੱਲ ਵੀ 14 ਦੇ ਸਕੋਰ 'ਤੇ ਪਹੁੰਚ ਗਏ ਹਨ। ਜੇਕਰ ਦੋਵੇਂ ਓਪਨਰ ਬੱਲੇਬਾਜ਼ ਚੰਗੀ ਸ਼ੁਰੂਆਤ ਬਰਕਰਾਰ ਰੱਖਣ 'ਚ ਕਾਮਯਾਬ ਰਹੇ ਤਾਂ ਵੱਡਾ ਸਕੋਰ ਹਾਸਲ ਕੀਤਾ ਜਾ ਸਕਦਾ ਹੈ।

IND Vs WI, 3rd ODI Live: ਭਾਰਤ ਦੀ ਹੋਈ ਚੰਗੀ ਸ਼ੁਰੂਆਤ

IND Vs WI, 3rd ODI Live: ਭਾਰਤ ਨੇ ਤਿੰਨ ਓਵਰਾਂ ਤੋਂ ਬਾਅਦ 15 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਗਿੱਲ ਚਾਰ ਅਤੇ ਈਸ਼ਾਨ ਕਿਸ਼ਨ 11 ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤ ਨੂੰ ਮਜ਼ਬੂਤ ​​ਸ਼ੁਰੂਆਤ ਦੀ ਲੋੜ ਹੈ।

IND Vs WI, 3rd ODI Live: ਯੁਜਵੇਂਦਰ ਚਾਹਲ ਨੂੰ ਨਹੀਂ ਮਿਲਿਆ ਮੌਕਾ

IND Vs WI, 3rd ODI Live: ਯੁਜਵੇਂਦਰ ਚਾਹਲ ਨੂੰ ਤੀਜੇ ਵਨਡੇ ਵਿੱਚ ਵੀ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਕੁਲਦੀਪ ਯਾਦਵ ਹੁਣ ਵਨਡੇ 'ਚ ਭਾਰਤ ਦਾ ਪਹਿਲਾ ਪਸੰਦੀਦਾ ਸਪਿਨਰ ਬਣ ਗਏ ਹਵ। ਚਾਹਲ ਨੂੰ ਏਸ਼ੀਆ ਕੱਪ ਅਤੇ ਵਿਸ਼ਵ ਕੱਪ 'ਚ ਵੀ ਮੌਕਾ ਮਿਲੇਗਾ ਜਾਂ ਨਹੀਂ ਇਸ 'ਤੇ ਸਵਾਲ ਖੜ੍ਹੇ ਹਨ।

IND Vs WI, 3rd ODI Live: ਵੈਸਡਇੰਡੀਜ਼ ਦੀ ਪਲੇਇੰਗ ਇਲੈਵਨ

IND Vs WI, 3rd ODI Live: ਬ੍ਰੈਂਡਨ ਕਿੰਗ, ਕਾਈਲ ਮੇਅਰਸ, ਏਲੀਕ ਅਥਾਨਾਜੇ, ਸ਼ਾਈ ਹੋਪ (ਸੀ ਐਂਡ ਡਬਲਯੂਕੇ), ਸ਼ਿਮਰੋਨ ਹੇਟਮਾਇਰ, ਕੀਸੀ ਕਾਰਟੀ, ਰੋਮਰਿਓ ਸ਼ੈਫਰਡ, ਯਾਨਿਕ ਕੈਰੀਆਹ, ਅਲਜ਼ਾਰੀ ਜੋਸੇਫ, ਗੁਡਾਕੇਸ਼ ਮੋਤੀ, ਜੇਡੇਨ ਸੀਲਸ, ਕੇਵਿਨ ਸਿੰਕਲੇਅਰ, ਡੋਮਿਨਿਕ ਡ੍ਰੇਕਸ, ਰੋਵਮੈਨ ਪੌਵੇਲ, ਓਸ਼ਾਨੇ ਥੋਮਸ

INDvsWI live: ਸ਼ੁਭਮਨ ਗਿੱਲ ਨੇ ਵਧਾਈ ਚਿੰਤਾ

INDvsWI live: ਸ਼ੁਭਮਨ ਗਿੱਲ ਦੀ ਫਾਰਮ ਨੇ ਯਕੀਨੀ ਤੌਰ 'ਤੇ ਟੀਮ ਇੰਡੀਆ ਦੀ ਚਿੰਤਾ ਵਧਾ ਦਿੱਤੀ ਹੈ। ਗਿੱਲ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਵੱਡਾ ਸਕੋਰ ਕੀਤਾ ਸੀ। ਪਰ ਆਈਪੀਐਲ ਤੋਂ ਬਾਅਦ ਗਿੱਲ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਰਹੇ ਹਨ। ਕਿਉਂਕਿ ਵਿਸ਼ਵ ਕੱਪ ਸ਼ੁਰੂ ਹੋਣ 'ਚ ਸਿਰਫ ਦੋ ਮਹੀਨੇ ਬਾਕੀ ਹਨ, ਇਸ ਲਈ ਗਿੱਲ ਦਾ ਫਾਰਮ 'ਚ ਵਾਪਸ ਆਉਣਾ ਟੀਮ ਇੰਡੀਆ ਲਈ ਬਹੁਤ ਮਹੱਤਵਪੂਰਨ ਹੈ।

IND Vs WI 3rd ODI Score Live: ਰੋਹਿਤ ਸ਼ਰਮਾ ਤੇ ਵਿਰਟ ਕੋਹਲੀ ਨੂੰ ਖੇਡਣਾ ਚਾਹੀਦਾ

ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫਰ ਦਾ ਮੰਨਣਾ ਹੈ ਕਿ ਅੱਜ ਦੇ ਮੈਚ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਖੇਡਣਾ ਚਾਹੀਦਾ ਹੈ। ਜਾਫਰ ਦਾ ਮੰਨਣਾ ਹੈ ਕਿ ਸੀਰੀਜ਼ ਦਾਅ 'ਤੇ ਹੈ, ਇਸ ਲਈ ਹੁਣ ਐਕਸਪੈਰੀਮੈਂਟ ਕਰਨ ਦਾ ਸਮਾਂ ਨਹੀਂ ਹੈ। ਬਿਹਤਰ ਹੋਵੇਗਾ ਜੇਕਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਖੇਡਣ ਅਤੇ ਭਾਰਤ ਸੀਰੀਜ਼ ਜਿੱਤਣ 'ਚ ਕਾਮਯਾਬ ਰਹੇ।

ਪਿਛੋਕੜ

IND Vs WI ODI Score Live:  ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਦੋ ਮੈਚਾਂ 'ਚ ਵੱਡੇ ਉਲਟਫੇਰ ਦੇਖਣ ਨੂੰ ਮਿਲੇ ਹਨ। ਪਹਿਲੇ ਮੈਚ 'ਚ ਭਾਰਤ ਨੂੰ ਛੋਟੇ ਟੀਚੇ ਦਾ ਪਿੱਛਾ ਕਰਦੇ ਹੋਏ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਮੈਚ ਵਿੱਚ ਵੈਸਟਇੰਡੀਜ਼ ਨੇ ਭਾਰਤ ਨੂੰ ਬੜੀ ਆਸਾਨੀ ਨਾਲ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਹੁਣ ਭਾਰਤ ਕੋਲ ਵੈਸਟਇੰਡੀਜ਼ ਨੂੰ ਤੀਜੇ ਵਨਡੇ 'ਚ ਹਰਾ ਕੇ ਸੀਰੀਜ਼ ਆਪਣੇ ਨਾਂ ਕਰਨ ਦਾ ਆਖਰੀ ਮੌਕਾ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੀ ਟੀਮ ਭਾਰਤ ਨੂੰ ਹਰਾ ਕੇ ਵਿਸ਼ਵ ਕੱਪ ਦੀ ਟਿਕਟ ਨਾ ਮਿਲਣ ਦੇ ਦਰਦ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇਗੀ।


ਭਾਰਤੀ ਪ੍ਰਸ਼ੰਸਕਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਮੈਨੇਜਮੈਂਟ ਦਾ ਪਲੇਇੰਗ ਇਲੈਵਨ ਨਾਲ ਪ੍ਰਯੋਗ ਕਰਨ ਦਾ ਦੌਰ ਆਖਰੀ ਵਨਡੇ 'ਚ ਵੀ ਜਾਰੀ ਰਹੇਗਾ? ਇਸ ਸੀਰੀਜ਼ ਦੇ ਪਹਿਲੇ ਦੋ ਮੈਚਾਂ 'ਚ ਟੀਮ ਇੰਡੀਆ ਨੇ ਬੱਲੇਬਾਜ਼ੀ ਕ੍ਰਮ ਤੋਂ ਲੈ ਕੇ ਪਲੇਇੰਗ 11 ਤੱਕ ਵੱਡੇ ਤਜ਼ਰਬੇ ਕੀਤੇ ਹਨ। ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੂਜੇ ਵਨਡੇ ਵਿੱਚ ਵੀ ਪਲੇਇੰਗ 11 ਦਾ ਹਿੱਸਾ ਨਹੀਂ ਬਣ ਸਕੇ ਸਨ।


ਹਾਲਾਂਕਿ ਕਪਤਾਨ ਰੋਹਿਤ ਸ਼ਰਮਾ ਦੇ ਤੀਜੇ ਵਨਡੇ 'ਚ ਖੇਡਣ ਦੀ ਉਮੀਦ ਹੈ। ਹਾਲਾਂਕਿ ਸਵਾਲ ਕੋਹਵਿਰਾਟ ਲੀ ਦੇ ਖੇਡਣ 'ਤੇ ਬਣਿਆ ਹੋਇਆ ਹੈ। ਏਸ਼ੀਆ ਕੱਪ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਆਰਾਮ ਦੇਣ ਦੀ ਪ੍ਰਕਿਰਿਆ ਜਾਰੀ ਰਹਿ ਸਕਦੀ ਹੈ। ਸੂਰਿਆਕੁਮਾਰ ਯਾਦਵ ਨੂੰ ਵਨਡੇ 'ਚ ਖੁਦ ਨੂੰ ਸਾਬਤ ਕਰਨ ਦਾ ਆਖਰੀ ਮੌਕਾ ਦਿੱਤਾ ਜਾ ਸਕਦਾ ਹੈ। ਸੰਜੂ ਸੈਮਸਨ ਨੂੰ ਵੀ ਟੀਮ ਪ੍ਰਬੰਧਨ ਤੋਂ ਇਕ ਹੋਰ ਮੌਕਾ ਮਿਲਣ ਦੀ ਉਮੀਦ ਹੈ।


ਤੀਜੇ ਵਨਡੇ 'ਚ ਗੇਂਦਬਾਜ਼ੀ ਵਿਭਾਗ 'ਚ ਵੀ ਬਦਲਾਅ ਦੇਖਿਆ ਜਾ ਸਕਦਾ ਹੈ। ਉਮਰਾਨ ਮਲਿਕ ਦੀ ਜਗ੍ਹਾ ਜੈਦੇਵ ਉਨਾਦਕਟ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਉਨਾਦਕਟ ਨੂੰ ਇਸ ਸੀਰੀਜ਼ ਦੇ ਪਹਿਲੇ ਦੋ ਮੈਚਾਂ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਕੁਲਦੀਪ ਯਾਦਵ ਨੂੰ ਆਰਾਮ ਦੇ ਕੇ ਯੁਜਵੇਂਦਰ ਚਾਹਲ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਹਾਲਾਂਕਿ ਅਕਸ਼ਰ ਪਟੇਲ ਤੀਜੇ ਵਨਡੇ 'ਚ ਵੀ ਆਲਰਾਊਂਡਰ ਦੇ ਰੂਪ 'ਚ ਖੇਡਦੇ ਨਜ਼ਰ ਆਉਣਗੇ।


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.