Cricketer Retirement: ਆਈਪੀਐਲ 2024 ਤੋਂ ਬਾਅਦ ਹੁਣ ਖਿਡਾਰੀਆਂ ਨੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੂਰੁ ਕਰ ਦਿੱਤੀਆਂ ਹਨ। ਇਸ ਵਿਚਾਲੇ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸਵਿੰਗ ਦਾ ਬਾਦਸ਼ਾਹ ਕਹੇ ਜਾਣ ਵਾਲੇ ਭੁਵਨੇਸ਼ਵਰ ਕੁਮਾਰ ਸਾਲ 2022 ਤੋਂ ਕਦੇ ਵੀ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਨਹੀਂ ਰਹੇ ਹਨ ਅਤੇ ਹੁਣ ਖਬਰਾਂ ਆ ਰਹੀਆਂ ਹਨ ਕਿ ਉਹ ਖੁਦ ਇਸ ਟੀਮ 'ਚ ਵਾਪਸੀ ਨਹੀਂ ਕਰਨਾ ਚਾਹੁੰਦੇ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਅਤੇ ਕਿਉਂ ਕਿਹਾ ਜਾ ਰਿਹਾ ਹੈ ਕਿ ਭੁਵਨੇਸ਼ਵਰ ਕੁਮਾਰ ਟੀਮ ਇੰਡੀਆ ਲਈ ਨਹੀਂ ਖੇਡਣਗੇ।


ਜਲਦ ਹੀ ਸੰਨਿਆਸ ਲੈ ਸਕਦੇ ਭੁਵਨੇਸ਼ਵਰ ਕੁਮਾਰ 


ਦੱਸ ਦੇਈਏ ਕਿ ਭੁਵਨੇਸ਼ਵਰ ਕੁਮਾਰ (Bhuvneshwar Kumar) ਨੂੰ ਆਖਰੀ ਵਾਰ ਸਾਲ 2022 'ਚ ਨਿਊਜ਼ੀਲੈਂਡ ਟੀਮ ਖਿਲਾਫ ਆਪਣਾ ਆਖਰੀ ਟੀ-20 ਮੈਚ ਖੇਡਣ ਦਾ ਮੌਕਾ ਮਿਲਿਆ ਸੀ। ਉਸ ਸੀਰੀਜ਼ ਤੋਂ ਬਾਅਦ ਤੋਂ ਉਸ ਨੂੰ ਇਕ ਵਾਰ ਵੀ ਟੀਮ ਇੰਡੀਆ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਹ ਸੰਨਿਆਸ ਲੈਣ ਬਾਰੇ ਸੋਚ ਰਹੇ ਹਨ ਅਤੇ ਉਹ ਇਸ ਮਹੀਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ। ਇਸ ਦਾ ਕਾਰਨ ਨੌਜਵਾਨਾਂ ਨੂੰ ਮੌਕਾ ਦੇਣਾ ਦੱਸਿਆ ਜਾ ਰਿਹਾ ਹੈ।


ਨੌਜਵਾਨਾਂ ਨੂੰ ਮੌਕਾ ਦੇਣਾ ਚਾਹੁੰਦੇ ਭੁਵਨੇਸ਼ਵਰ


ਮੀਡੀਆ ਰਿਪੋਰਟ 'ਚ ਮਿਲੀ ਜਾਣਕਾਰੀ ਮੁਤਾਬਕ ਭੁਵਨੇਸ਼ਵਰ ਕੁਮਾਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ ਅਤੇ ਉਹ IPL 2024 ਦੇ ਖਤਮ ਹੋਣ ਤੋਂ ਬਾਅਦ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ। ਖਬਰਾਂ ਮੁਤਾਬਕ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਹੁਣ 34 ਸਾਲ ਦੇ ਹੋ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਦੀ ਜਗ੍ਹਾ ਅਜਿਹੇ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਜੋ ਲੰਬੇ ਸਮੇਂ ਤੱਕ ਟੀਮ ਇੰਡੀਆ ਲਈ ਖੇਡ ਸਕਣ ਅਤੇ ਆਪਣੇ ਹੁਨਰ ਨਾਲ ਭਾਰਤ ਲਈ ਕਈ ਟਰਾਫੀਆਂ ਜਿੱਤਾ ਸਕਣ।


ਹਾਲਾਂਕਿ ਭੁਵੀ ਨੇ ਅਜੇ ਅਧਿਕਾਰਤ ਤੌਰ 'ਤੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਹੈ। ਪਰ ਅਜਿਹਾ ਹੋਣ ਦੀ ਪ੍ਰਬਲ ਸੰਭਾਵਨਾ ਹੈ। ਕਿਉਂਕਿ ਉਹ ਇੱਕ ਸਾਫ ਦਿਲ ਵਾਲਾ ਖਿਡਾਰੀ ਹੈ ਅਤੇ ਉਹ ਹਮੇਸ਼ਾ ਆਪਣੇ ਤੋਂ ਜੂਨੀਅਰ ਅਤੇ ਸੀਨੀਅਰ ਸਾਰਿਆਂ ਦਾ ਖਿਆਲ ਰੱਖਦਾ ਹੈ।


ਭੁਵਨੇਸ਼ਵਰ ਕੁਮਾਰ ਦਾ ਕ੍ਰਿਕਟ ਕਰੀਅਰ


ਦੱਸਣਯੋਗ ਹੈ ਕਿ 34 ਸਾਲਾ ਭੁਵਨੇਸ਼ਵਰ ਕੁਮਾਰ ਨੇ ਭਾਰਤ ਲਈ 21 ਟੈਸਟ ਮੈਚਾਂ 'ਚ 63 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ 21 ਵਨਡੇ ਮੈਚਾਂ 'ਚ 141 ਵਿਕਟਾਂ ਅਤੇ 87 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 90 ਵਿਕਟਾਂ ਹਾਸਲ ਕੀਤੀਆਂ ਹਨ। ਮੌਜੂਦਾ ਸਮੇਂ ਵਿੱਚ, ਉਹ ਟੀ-20 ਕ੍ਰਿਕਟ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ। ਇਸ ਸੂਚੀ 'ਚ ਉਨ੍ਹਾਂ ਤੋਂ ਉੱਪਰ ਸਿਰਫ਼ ਯੁਜਵੇਂਦਰ ਚਾਹਲ ਦਾ ਹੀ ਨਾਂ ਸ਼ਾਮਲ ਹੈ। ਇਸ ਦੇ ਨਾਲ ਹੀ ਭੁਵੀ ਨੇ IPL 2024 'ਚ ਹੁਣ ਤੱਕ 12 ਮੈਚਾਂ 'ਚ 11 ਵਿਕਟਾਂ ਲਈਆਂ ਹਨ।



Read More: T20 World Cup: ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ 'ਚ 26 ਸਾਲਾਂ ਖਿਡਾਰੀ ਸ਼ਾਮਲ, ਰੋਹਿਤ ਲਈ ਬਣੇਗਾ ਵੱਡਾ ਹਥਿਆਰ