Ind vs Ban 3rd T20: ਬੰਗਲਾਦੇਸ਼ ਟੀਮ ਫਿਲਹਾਲ ਭਾਰਤ ਦੌਰੇ 'ਤੇ ਹੈ। ਜਿੱਥੇ ਦੋਵਾਂ ਟੀਮਾਂ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਅਦ ਹੁਣ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ। ਟੈਸਟ ਸੀਰੀਜ਼ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ।ਕਿਉਂਕਿ, ਟੀਮ ਇੰਡੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ 2-0 ਨਾਲ ਜਿੱਤ ਦਰਜ ਕੀਤੀ ਸੀ। ਜਦਕਿ ਹੁਣ 3 ਮੈਚਾਂ ਦੀ ਟੀ-20 ਸੀਰੀਜ਼ 'ਚ ਭਾਰਤੀ ਟੀਮ ਵੀ 2-0 ਨਾਲ ਅੱਗੇ ਹੈ।


ਜਦਕਿ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ 12 ਅਕਤੂਬਰ ਨੂੰ ਹੈਦਰਾਬਾਦ ਦੇ ਮੈਦਾਨ 'ਤੇ ਖੇਡਿਆ ਜਾਣਾ ਹੈ। ਟੀਮ ਇੰਡੀਆ ਨੇ ਪਹਿਲੇ 2 ਟੀ-20 ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੀਰੀਜ਼ ਜਿੱਤਣ 'ਚ ਸਫਲ ਰਹੀ। ਇਸ ਦੇ ਨਾਲ ਹੀ ਹੁਣ ਤੀਜੇ ਟੀ-20 ਮੈਚ 'ਚ ਭਾਰਤੀ ਟੀਮ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਕੁਝ ਬਦਲਾਅ ਕਰ ਸਕਦੇ ਹਨ।


Read MOre: Sports News: ਪੋ@ਰਨ ਸਟਾਰ ਮੀਆ ਖਲੀਫਾ ਨਾਲ ਨਜ਼ਰ ਆਇਆ ਦਿੱਗਜ ਖਿਡਾਰੀ, ਇੰਟਰਨੈੱਟ 'ਤੇ ਵੀਡੀਓ ਵਾਇਰਲ



ਅਗਰਕਰ ਕਰ ਸਕਦੇ ਹਨ ਬਦਲਾਅ 


ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਜਾ ਰਹੀ ਟੀ-20 ਸੀਰੀਜ਼ 'ਚ ਟੀਮ ਇੰਡੀਆ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਕਰ ਰਹੇ ਹਨ।  ਪਹਿਲੇ 2 ਮੈਚਾਂ 'ਚ ਟੀਮ ਇੰਡੀਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਜਿਸ ਕਾਰਨ ਟੀਮ ਇੰਡੀਆ ਨੇ ਪਹਿਲੇ 2 ਮੈਚ ਜਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਬੰਗਲਾਦੇਸ਼ ਦੇ ਖਿਲਾਫ ਸੀਰੀਜ਼ 'ਚ ਕਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ।


ਜਿਸ 'ਚ ਪਹਿਲੀ ਵਾਰ ਟੀਮ ਇੰਡੀਆ 'ਚ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੂੰ ਵੀ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ ਹੁਣ ਤੀਜੇ ਟੀ-20 ਮੁਕਾਬਲੇ 'ਚ ਟੀਮ ਇੰਡੀਆ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਕੁਝ ਬਦਲਾਅ ਕਰ ਸਕਦੇ ਹਨ। ਹਾਲਾਂਕਿ ਪਹਿਲੇ ਦੋ ਮੈਚਾਂ 'ਚ ਟੀਮ ਇੰਡੀਆ ਦਾ ਕੋਈ ਵੀ ਖਿਡਾਰੀ ਜ਼ਖਮੀ ਨਹੀਂ ਹੋਇਆ ਸੀ। ਜਿਸ ਕਾਰਨ ਹੁਣ ਬਦਲਾਅ ਲਿਆਉਣਾ ਮੁਸ਼ਕਿਲ ਜਾਪ ਰਿਹਾ ਹੈ।


ਦੂਜੇ ਟੀ-20 ਮੈਚ 'ਚ ਵੱਡੀ ਜਿੱਤ


ਟੀ-20 ਸੀਰੀਜ਼ ਦਾ ਦੂਜਾ ਮੈਚ ਬੰਗਲਾਦੇਸ਼ ਦੇ ਖਿਲਾਫ ਦਿੱਲੀ ਦੇ ਮੈਦਾਨ 'ਤੇ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਨੇ ਵੱਡੀ ਜਿੱਤ ਹਾਸਿਲ ਕੀਤੀ ਅਤੇ 86 ਦੌੜਾਂ ਨਾਲ ਜਿੱਤ ਦਰਜ ਕਰਨ ਵਿੱਚ ਸਫਲ ਰਹੀ। ਦੂਜੇ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 221 ਦੌੜਾਂ ਹੀ ਬਣਾ ਸਕੀ। ਜਦਕਿ ਜਵਾਬ 'ਚ ਬੰਗਲਾਦੇਸ਼ ਦੀ ਟੀਮ ਸਿਰਫ 135 ਦੌੜਾਂ ਹੀ ਬਣਾ ਸਕੀ ਅਤੇ ਮੈਚ 86 ਦੌੜਾਂ ਨਾਲ ਹਾਰ ਗਈ ਅਤੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।


ਤੀਜੇ ਟੀ-20 ਮੈਚ ਲਈ ਟੀਮ ਇੰਡੀਆ ਦੀ ਟੀਮ


ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਹਾਰਦਿਕ ਪਾਂਡਿਆ, ਰਿਆਨ ਪਰਾਗ, ਨਿਤੀਸ਼ ਕੁਮਾਰ ਰੈਡੀ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਵਰੁਣ ਚੱਕਰਵਰਤੀ, ਜਿਤੇਸ਼ ਸ਼ਰਮਾ (ਵਿਕਟਕੀਪਰ), ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਮਯੰਕ ਯਾਦਵ।