Team India for ODI World Cup 2023: ਭਾਰਤੀ ਟੀਮ ਫਿਲਹਾਲ ਏਸ਼ੀਆ ਕੱਪ 2023 'ਚ ਹਿੱਸਾ ਲੈਣ ਲਈ ਸ਼੍ਰੀਲੰਕਾ ਪਹੁੰਚੀ ਹੋਈ ਹੈ। ਜਿਸ ਸਮੇਂ ਇਸ ਟੂਰਨਾਮੈਂਟ ਲਈ 17 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਸੀ, ਉਸ ਸਮੇਂ ਆਗਾਮੀ ਵਨਡੇ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਤਸਵੀਰ ਲਗਭਗ ਹਰ ਕਿਸੇ ਦੇ ਸਾਹਮਣੇ ਸਾਫ ਹੋ ਗਈ ਸੀ। ਹੁਣ ਆਗਾਮੀ ਮੈਗਾ ਈਵੈਂਟ ਲਈ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ 3 ਸਤੰਬਰ ਨੂੰ ਪ੍ਰੈਸ ਰਿਲੀਜ਼ ਰਾਹੀਂ ਕੀਤੇ ਜਾਣ ਦੀ ਉਮੀਦ ਹੈ।


ਏਸ਼ੀਆ ਕੱਪ 2023 ਲਈ ਐਲਾਨੀ ਗਈ 17 ਮੈਂਬਰੀ ਟੀਮ 'ਚ ਤਿਲਕ ਵਰਮਾ ਅਤੇ ਪ੍ਰਸਿੱਧ ਕ੍ਰਿਸ਼ਣਾ ਨੂੰ ਵੀ ਜਗ੍ਹਾ ਮਿਲੀ ਹੈ। ਉੱਥੇ ਹੀ ਸੰਜੂ ਸੈਮਸਨ ਵੀ ਬੈਕਅੱਪ ਖਿਡਾਰੀ ਦੇ ਤੌਰ 'ਤੇ ਟੀਮ ਦਾ ਹਿੱਸਾ ਹਨ। ਭਾਰਤੀ ਟੀਮ ਦੇ ਐਲਾਨ ਨੂੰ ਲੈ ਕੇ ਮੁੱਖ ਚੋਣਕਾਰ ਅਜੀਤ ਅਗਰਕਰ ਸ਼੍ਰੀਲੰਕਾ 'ਚ ਕਪਤਾਨ ਰੋਹਿਤ ਸ਼ਰਮਾ ਨਾਲ ਬੈਠਕ ਕਰ ਸਕਦੇ ਹਨ।


ਇਸ ਵਾਰ ਭਾਰਤ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ, ਇਸ ਲਈ ਉਸ ਨੂੰ ਖਿਤਾਬ ਜਿੱਤਣ ਦਾ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਜੇਕਰ ਅਸੀਂ ਪਿਛਲੇ 3 ਵਨਡੇ ਵਿਸ਼ਵ ਕੱਪ ਦੇ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ ਮੇਜ਼ਬਾਨ ਦੇਸ਼ਾਂ ਨੇ ਖਿਤਾਬ ਜਿੱਤਿਆ ਹੈ।


ਇਹ ਵੀ ਪੜ੍ਹੋ: IND vs PAK: ਹਾਰਦਿਕ-ਇਸ਼ਾਨ ਨੇ ਪਾਕਿਸਤਾਨ ਸਾਹਮਣੇ 267 ਦੌੜਾਂ ਦਾ ਰੱਖਿਆ ਟੀਚਾ, ਪਾਕਿਸਤਾਨੀ ਗੇਂਦਬਾਜ਼ ਇੰਝ ਪਏ ਭਾਰੀ


ਕੇਐਲ ਰਾਹੁਲ ਨੂੰ ਜਗ੍ਹਾ ਮਿਲਣੀ ਲਗਭਗ ਤੈਅ, ਤਿਲਕ ਅਤੇ ਸੈਮਸਨ ‘ਤੇ ਹੋ ਸਕਦਾ ਇਹ ਫੈਸਲਾ


ਜੇਕਰ ਵਿਸ਼ਵ ਕੱਪ ਲਈ ਟੀਮ ਇੰਡੀਆ ਦੇ 15 ਖਿਡਾਰੀਆਂ ਦੀ ਗੱਲ ਕਰੀਏ ਤਾਂ ਏਸ਼ੀਆ ਕੱਪ ਲਈ ਐਲਾਨੀ ਗਈ ਟੀਮ ਨੂੰ ਹੀ ਫਾਈਨਲ ਕੀਤੇ ਜਾਣ ਦੀ ਉਮੀਦ ਹੈ। ਏਸ਼ੀਆ ਕੱਪ ਦੀ 17 ਮੈਂਬਰੀ ਟੀਮ 'ਚੋਂ ਤਿੰਨ ਖਿਡਾਰੀਆਂ ਨੂੰ ਬਾਹਰ ਕੀਤਾ ਜਾ ਸਕਦਾ ਹੈ, ਜਿਸ 'ਚ ਤਿਲਕ ਵਰਮਾ, ਸੰਜੂ ਸੈਮਸਨ ਅਤੇ ਪ੍ਰਸਿਧ ਕ੍ਰਿਸ਼ਣਾ ਦੇ ਨਾਂ ਸ਼ਾਮਲ ਹਨ।


ਉੱਥੇ ਹੀ ਓਪਨਿੰਗ ਬੱਲੇਬਾਜ਼ ਲੋਕੇਸ਼ ਰਾਹੁਲ ਦੇ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਫਿੱਟ ਹੋਣ ਦੀ ਉਮੀਦ ਹੈ, ਉੱਥੇ ਹੀ ਉਨ੍ਹਾਂ ਦੀ ਚੋਣ ਲਗਭਗ ਤੈਅ ਮੰਨੀ ਜਾ ਰਹੀ ਹੈ। ਭਾਰਤੀ ਟੀਮ ਵਨਡੇ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 8 ਅਕਤੂਬਰ ਨੂੰ ਆਸਟਰੇਲੀਆ ਖ਼ਿਲਾਫ਼ ਮੈਚ ਨਾਲ ਕਰੇਗੀ।


ਇਹ ਵੀ ਪੜ੍ਹੋ: IND vs PAK: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਨੇ ਭਾਰਤ ਖਿਲਾਫ ਰਚਿਆ ਇਤਿਹਾਸ, ਏਸ਼ੀਆ ਕੱਪ 'ਚ ਪਹਿਲੀ ਵਾਰ ਹੋਇਆ ਵੱਡਾ ਕਾਰਨਾਮਾ