World Cup in 1983: 25 ਜੂਨ 1983 ਦੀ ਤਾਰੀਖ਼ ਭਾਰਤੀ ਕ੍ਰਿਕੇਟ ਫੈਨਸ ਲਈ ਬੇਹੱਦ ਖ਼ਾਸ ਸੀ। ਇਹ ਉਹ ਦਿਨ ਸੀ ਜਦੋਂ ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ। ਇਹ ਭਾਰਤੀ ਕ੍ਰਿਕੇਟ ਲਈ ਇੱਕ ਇਤਿਹਾਸਿਕ ਦਿਨ ਸੀ ਕਿਉਂਕਿ ਕ੍ਰਿਕੇਟ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਮੈਚ ਤੋਂ ਪ੍ਰੇਰਣਾ ਲੈਂਦੀਆਂ ਰਹਿਣਗੀਆਂ। 1975 ਤੇ 1979 ਵਿੱਚ ਪਹਿਲੇ ਦੋ ਵਿਸ਼ਵ ਕੱਪ ਜਿੱਤਣ ਤੋਂ ਬਾਅਦ, ਵੈਸਟ ਇੰਡੀਜ਼ ਖਿਤਾਬ ਦੀ ਹੈਟ੍ਰਿਕ ਦੀ ਤਲਾਸ਼ ਵਿੱਚ ਇੰਗਲੈਂਡ ਪਹੁੰਚੀ ਸੀ। ਟੂਰਨਾਮੈਂਟ ਵਿੱਚ 8 ਟੀਮਾਂ ਸ਼ਾਮਲ ਸਨ ਜਿਸ ਵਿੱਚ ਸ੍ਰੀਲੰਕਾ ਤੇ ਜਿੰਮਬਾਬੇ ਵੀ ਸ਼ਾਮਲ ਸੀ। ਉਨ੍ਹਾਂ ਨੇ 1982 ਆਈਸੀਸੀ ਟ੍ਰਾਫੀ ਜਿੱਤ ਕੇ ਕਵਾਲੀਫਾਈ ਕੀਤਾ ਸੀ।
ਅੱਜ ਫਿਰ ਇੰਡੀਆ ਰਚੇਗੀ ਇਤਿਹਾਸ
1983 ਵਿਸ਼ਵ ਕੱਪ ਵਿੱਚ ਟੀਮਾਂ ਨੂੰ 4-4 ਦੇ 2 ਗਰੁੱਪਾਂ ਵਿੱਚ ਵੰਡਿਆ ਗਿਆ ਸੀ ਜਿਸ ਵਿੱਚ ਹਰ ਟੀਮ ਆਪਣੇ ਗਰੁੱਪ ਵਿੱਚ ਦੋ ਵਾਰੀ ਖੇਡਦੀਆਂ ਸੀ। ਇਸ ਕੱਪ ਦੇ ਸੈਮੀਫਾਇਨਲ ਵਿੱਚ ਇੰਗਲੈਂਡ ਤੇ ਪਾਕਿਸਤਾਨ ਵੀ ਪਹੁੰਚਿਆ ਸੀ। 36 ਸਾਲ ਬਾਅਦ ਕਪਿਲ ਦੇਵ ਦੀ ਪਹਿਲੀ ਵਿਸ਼ਵ ਕੱਪ ਜਿੱਤ ਇੱਕ ਮਾਤਰ ਮੌਕਾ ਹੈ ਜਦੋਂ ਭਾਰਤ ਨੇ ਘਰ ਤੋਂ ਦੂਰ ਟ੍ਰਾਫੀ ਜਿੱਤੀ ਹੈ। ਕਿਉਂਕਿ ਇਸ ਵਾਰ ਇਹ ਮੈਚ ਭਾਰਤ ਦੀ ਧਰਤੀ ਉੱਤੇ ਹੋ ਰਿਹਾ ਹੈ ਤੇ ਇਸ ਵਿੱਚ ਇੰਡੀਆ ਫਾਇਨਲ ਵਿੱਚ ਪਹੁੰਚਿਆ ਹੈ। ਇਸ ਲਈ ਉਮੀਦਾਂ ਹਨ ਕਿ ਭਾਰਤ ਇਹ ਵਿਸ਼ਵ ਕੱਪ ਜਿੱਤੇਗਾ।
ਬੇਹੱਦ ਖ਼ਾਸ ਹੈ ਛੁੱਟੀ ਦਾ ਐਲਾਨ ਕਰਨ ਵਾਲੀ ਕਹਾਣੀ
ਭਾਰਤ ਦੇ ਸਾਬਕਾ ਵਿਕੇਟਕੀਪਰ ਫਾਰੁਖ ਇੰਜੀਨੀਅਰ ਵਿਸ਼ਵ ਕੱਪ ਫਾਈਨਲ ਦੇ ਆਖ਼ਰੀ ਪਲਾ ਦੇ ਇੱਕ ਦਿਲਚਸਪ ਐਪੀਸੋਡ ਵਿੱਚ ਸ਼ਾਮਲ ਸੀ ਜਦੋਂ ਉਹ ਬੀਬੀਸੀ ਰੇਡਿਓ ਦੇ ਲਈ ਮੈਚ ਦੀ ਕਮੈਂਟਰੀ ਕਰ ਰਹੇ ਸੀ। ਜਦੋਂ ਉਨ੍ਹਾਂ ਆਪਣੇ ਸਾਥੀ ਕਮੈਂਟਰ ਬ੍ਰਾਇਨ ਜਾਨਸਟਨ ਨੇ ਦੱਸਿਆ ਕਿ ਭਾਰਤ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਨੂੰ ਮਨਾਉਣ ਲਈ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਫਾਰੁਖ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਹ ਅਜਿਹੇ ਕਰਨਗੇ। ਇਸ ਤੋਂ ਬਾਅਦ ਪੰਜ ਮਿੰਟ ਦੇ ਅੰਦਰ ਹੀ ਬੀਬੀਸੀ ਦੇ ਮੁੱਖ ਦਫ਼ਤਰ ਲੰਦਨ ਵਿੱਚ ਭਾਰਤੀ ਕੇਂਦਰੀ ਕੈਬਨਿਟ ਤੋਂ ਇੱਕ ਫੋਨ ਆਇਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ।