T20 ਤੋਂ ਪਹਿਲਾਂ Team India ਨੂੰ ਲੱਗਿਆ ਵੱਡਾ ਝਟਕਾ, ਸਟਾਰ ਗੇਂਦਬਾਜ਼ ਪੂਰੇ ਟੂਰਨਾਮੈਂਟ ਤੋਂ ਬਾਹਰ; ਜਾਣੋ ਵਜ੍ਹਾ
Harshit Rana Injury: 2026 ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।

2026 ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਵਿੱਚ 24 ਘੰਟਿਆਂ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ। ਇਸ ਗਲੋਬਲ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ। ਸਟਾਰ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਸੱਟ ਲੱਗਣ ਕਰਕੇ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।
2026 ਟੀ-20 ਵਿਸ਼ਵ ਕੱਪ ਕੱਲ੍ਹ 7 ਫਰਵਰੀ ਨੂੰ ਸ਼ੁਰੂ ਹੋਵੇਗਾ। ਟੂਰਨਾਮੈਂਟ ਦੇ ਪਹਿਲੇ ਦਿਨ ਕੁੱਲ ਤਿੰਨ ਮੈਚ ਖੇਡੇ ਜਾਣਗੇ। ਟੀਮ ਇੰਡੀਆ ਵੀ ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ ਸ਼ਨੀਵਾਰ, 7 ਫਰਵਰੀ ਨੂੰ ਖੇਡੇਗੀ। ਭਾਰਤ ਸ਼ਨੀਵਾਰ ਨੂੰ ਟੀ-20 ਵਿਸ਼ਵ ਕੱਪ ਵਿੱਚ ਅਮਰੀਕਾ ਨਾਲ ਭਿੜੇਗਾ। ਹਾਲਾਂਕਿ, ਹਰਸ਼ਿਤ ਰਾਣਾ ਦੇ ਬਦਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹਰਸ਼ਿਤ ਰਾਣਾ ਨੂੰ 4 ਫਰਵਰੀ ਨੂੰ ਸੱਟ ਲੱਗੀ ਸੀ। ਫਿਰ ਉਨ੍ਹਾਂ ਨੂੰ 5 ਫਰਵਰੀ ਨੂੰ ਚੈੱਕਅੱਪ ਲਈ ਇੱਕ ਕਲੀਨਿਕ ਭੇਜਿਆ ਗਿਆ। ਜਾਂਚ ਵਿੱਚ ਉਨ੍ਹਾਂ ਦੇ ਗੋਡਿਆਂ ਵਿੱਚ ਸੋਜ ਹੋਣ ਬਾਰੇ ਪਤਾ ਲੱਗਿਆ, ਜਿਸ ਦੀ ਵਜ੍ਹਾ ਨਾਲ ਮੂਵਮੈਂਟ ਵਿੱਚ ਕਮੀਂ ਆਈ। ਰਾਣਾ ਨੇ ਵੀ ਗੰਭੀਰ ਦਰਦ ਦੀ ਸ਼ਿਕਾਇਤ ਕੀਤੀ। ਬਾਅਦ ਵਿੱਚ ਕੀਤੇ ਗਏ ਸਕੈਨ ਵਿੱਚ ਗੋਡੇ ਦੇ ਬਾਹਰੀ ਹਿੱਸੇ, ਲੈਟਰਲ ਮੇਨਿਸਕਸ ਵਿੱਚ ਸੱਟ ਦਾ ਪਤਾ ਲੱਗਿਆ। ਮਸ਼ਹੂਰ ਆਰਥੋਪੀਡਿਕ ਸਰਜਨ ਡਾ. ਦਿਨਸ਼ਾ ਪਾਰਦੀਵਾਲਾ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੂੰ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ। ਮੈਡੀਕਲ ਟੀਮ ਨੇ ਜਾਂਚ ਤੋਂ ਬਾਅਦ ਪਾਇਆ ਕਿ ਸਰਜਰੀ ਤੋਂ ਬਿਨਾਂ ਰਿਕਵਰੀ ਅਸੰਭਵ ਹੈ।
ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਭਾਰਤੀ ਟੀਮ- ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਸੰਜੂ ਸੈਮਸਨ (ਵਿਕਟਕੀਪਰ), ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਵਾਸ਼ਿੰਗਟਨ ਸੁੰਦਰ ਅਰਸ਼ਦੀਪ ਸਿੰਘ, ਰਿੰਕੂ ਸਿੰਘ, ਇਸ਼ਾਨ ਕਿਸ਼ਨ (ਵਿਕਟਕੀਪਰ), ਹਰਸ਼ਿਤ ਰਾਣਾ (ਬਾਹਰ)
ਮੁਹੰਮਦ ਸਿਰਾਜ ਦੀ ਟੀਮ 'ਚ ਹੋ ਸਕਦੀ ਐਂਟਰੀ
ਖਬਰ ਹੈ ਕਿ ਮੁਹੰਮਦ ਸਿਰਾਜ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਵਿੱਚ ਹਰਸ਼ਿਤ ਰਾਣਾ ਦੀ ਜਗ੍ਹਾ ਲੈ ਸਕਦੇ ਹਨ। ਜਦੋਂ ਕਿ ਰਾਣਾ ਦੇ ਬਦਲ ਦਾ ਅਜੇ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ, ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਸਿਰਾਜ ਭਾਰਤ ਦੀ 15 ਮੈਂਬਰੀ ਟੀਮ ਵਿੱਚ ਰਾਣਾ ਦੀ ਜਗ੍ਹਾ ਲੈ ਸਕਦੇ ਹਨ।




















