ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ 19 ਸਤੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਪਰ ਆਈਪੀਐਲ ਮੈਚਾਂ ਦੀ ਅਧਿਕਾਰਤ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ। ਅੱਜ ਜਾਰੀ ਹੋਣ ਵਾਲੇ ਮੈਚਾਂ ਦੀ ਸੂਚੀ ਦੀ ਗੱਲ ਕੀਤੀ ਜਾ ਰਹੀ ਸੀ ਪਰ ਇਹ ਅੱਜ ਜਾਰੀ ਨਹੀਂ ਹੋਵੇਗੀ।

ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਬੀਸੀਸੀਆਈ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਮੈਚਾਂ ਦੀ ਸੂਚੀ ਅੱਜ ਜਾਰੀ ਨਹੀਂ ਕੀਤੀ ਜਾਵੇਗੀ। ਬੀਸੀਸੀਆਈ ਹੁਣ ਕੁਝ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਸਾਰੇ ਆਈਪੀਐਲ ਮੈਚਾਂ ਦੀ ਸੂਚੀ ਲੈ ਕੇ ਆਵੇਗਾ। ਅਧਿਕਾਰੀ ਦਾ ਕਹਿਣਾ ਹੈ ਕਿ ਚੇਨੱਈ ਸੁਪਰ ਕਿੰਗਜ਼ ਦੇ ਖਿਡਾਰੀ ਅਤੇ ਸਹਿਯੋਗੀ ਸਟਾਫ ਕੋਰੋਨਾ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਟੂਰਨਾਮੈਂਟ ਵਿਚ ਕਿਸੇ ਵੀ ਸੰਕਟ ਸਬੰਧੀ ਬੀਸੀਸੀਆਈ ਦੇ ਉੱਚ ਅਧਿਕਾਰੀ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਵਿਚ ਕਿਹਾ ਕਿ ਉਨ੍ਹਾਂ ਕੋਲ ਬਹੁਤ ਸਮਾਂ ਹੈ। ਉਹ ਇਹ ਨਹੀਂ ਮੰਨ ਰਹੇ ਕਿ ਟੂਰਨਾਮੈਂਟ ਵਿਚ ਕੋਈ ਖ਼ਤਰਾ ਹੈ।

ਦੱਸ ਦਈਏ ਕਿ ਆਈਪੀਐਲ 19 ਸਤੰਬਰ ਤੋਂ 10 ਨਵੰਬਰ ਤੱਕ ਖੇਡੀ ਜਾਏਗੀ। ਇਹ ਐਲਾਨ ਹੁੰਦੇ ਹੀ ਸਾਰੀਆਂ ਟੀਮਾਂ ਯੂਏਈ ਪਹੁੰਚ ਗਈਆਂ ਹਨ। ਸਾਰੇ ਖਿਡਾਰੀ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀਆਂ ਨੂੰ ਛੱਡ ਕੇ ਪ੍ਰੈਕਟਿਸ ਕਰ ਰਹੇ ਹਨ। ਆਈਪੀਐਲ ਟੂਰਨਾਮੈਂਟ ਤਿੰਨ ਸਥਾਨਾਂ 'ਤੇ ਹੋਵੇਗਾ।

ਸੁਰੇਸ਼ ਰੈਨਾ ਨਹੀਂ ਹੋਣਗੇ IPL ਦਾ ਹਿੱਸਾ, ਯੂਏਈ ਤੋਂ ਪਰਤੇ ਭਾਰਤ

ਅੱਜ ਹੈ 'ਰਾਸ਼ਟਰੀ ਖੇਡ ਦਿਵਸ', ਜਾਣੋ ਕਿਉਂ ਹਰ ਸਾਲ 29 ਅਗਸਤ ਨੂੰ ਮਨਾਇਆ ਜਾਂਦਾ ਇਹ ਦਿਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904