MS Dhoni Muscle Tear: ਆਈਪੀਐੱਲ 2024 ਵਿੱਚ, MS ਧੋਨੀ ਬਹੁਤ ਘੱਟ ਸਮੇਂ ਲਈ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਆਉਂਦੇ ਹਨ। ਹੱਦ ਹੋ ਗਈ ਜਦੋਂ ਮਹਿੰਦਰ ਸਿੰਘ ਧੋਨੀ ਪੰਜਾਬ ਕਿੰਗਜ਼ ਦੇ ਖਿਲਾਫ 9ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਕ੍ਰੀਜ਼ 'ਤੇ ਆਏ ਸਨ। ਪਰ ਹੁਣ ਇਸ ਦਾ ਕਾਰਨ ਸਾਹਮਣੇ ਆਇਆ ਹੈ, ਕਿ ਮਾਹੀ ਅਜਿਹਾ ਕਿਉਂ ਕਰ ਰਹੇ ਹਨ। ਧੋਨੀ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਉੱਪਰ ਸੱਟ ਲੱਗੀ ਹੈ।
ਮਾਹੀ ਦਰਦ ਨਾਲ ਜੂਝ ਰਹੇ
'ਟਾਈਮਜ਼ ਆਫ ਇੰਡੀਆ' ਦੀ ਰਿਪੋਰਟ ਮੁਤਾਬਕ ਆਈਪੀਐੱਲ ਦੇ ਸ਼ੁਰੂਆਤੀ ਦਿਨਾਂ 'ਚ ਧੋਨੀ ਦੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਫਟ ਗਈਆਂ ਸਨ। ਪਰ ਟੀਮ ਦੇ ਦੂਜੇ ਵਿਕਟਕੀਪਰ ਬੱਲੇਬਾਜ਼ ਡੇਵੋਨ ਕੋਨਵੇ ਦੇ ਸੱਟ ਕਾਰਨ ਉਸ ਨੂੰ ਖੁਦ ਨੂੰ ਬ੍ਰੇਕ ਦੇਣ ਦਾ ਮੌਕਾ ਨਹੀਂ ਮਿਲਿਆ।
ਸੂਤਰਾਂ ਮੁਤਾਬਕ ਧੋਨੀ ਕਾਫੀ ਦਰਦ 'ਚ ਹਨ ਅਤੇ ਉਨ੍ਹਾਂ ਨੂੰ ਦਵਾਈ ਲੈਣੀ ਪੈ ਰਹੀ ਹੈ। ਉਹ ਘੱਟ ਦੌੜਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਵਿਕਟਕੀਪਿੰਗ ਕਾਰਨ ਉਨ੍ਹਾਂ ਨੂੰ ਮੈਦਾਨ 'ਚ ਉਤਰਨਾ ਪਿਆ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧੋਨੀ ਦੇ ਲਗਾਤਾਰ ਖੇਡਣ ਕਾਰਨ ਉਨ੍ਹਾਂ ਦੀ ਸੱਟ ਵਿਗੜਦੀ ਜਾ ਰਹੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਪਰ ਟੀਮ 'ਚ ਵਿਕਟਕੀਪਰ ਦੀ ਕਮੀ ਕਾਰਨ ਇਹ ਸੰਭਵ ਨਹੀਂ ਹੋ ਸਕਿਆ।
ਧਿਆਨ ਯੋਗ ਹੈ ਕਿ ਧੋਨੀ ਨੇ ਗੋਡੇ ਦੀ ਸੱਟ ਨਾਲ ਪਿਛਲਾ ਆਈਪੀਐਲ ਵੀ ਖੇਡਿਆ ਸੀ। ਜਿਸ ਤੋਂ ਬਾਅਦ ਸੀਐਸਕੇ ਦੇ ਆਈਪੀਐਲ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਅਪਰੇਸ਼ਨ ਕਰਵਾਉਣਾ ਪਿਆ।
IPL 2024 ਵਿੱਚ ਧੋਨੀ ਦਾ ਪ੍ਰਦਰਸ਼ਨ
MS ਧੋਨੀ ਨੇ IPL 2024 ਵਿੱਚ 11 ਮੈਚ ਖੇਡੇ ਹਨ। ਇਨ੍ਹਾਂ 11 ਮੈਚਾਂ 'ਚ ਧੋਨੀ ਨੇ 224.49 ਦੀ ਸਟ੍ਰਾਈਕ ਰੇਟ ਨਾਲ ਧਮਾਕੇਦਾਰ ਤਰੀਕੇ ਨਾਲ 110 ਦੌੜਾਂ ਬਣਾਈਆਂ ਹਨ, ਜਿਸ 'ਚ 10 ਚੌਕੇ ਅਤੇ 9 ਛੱਕੇ ਸ਼ਾਮਲ ਹਨ।
ਧੋਨੀ ਸਭ ਤੋਂ ਵੱਧ ਕੈਚ ਲੈਣ ਵਾਲੇ ਵਿਕਟਕੀਪਰ ਬਣੇ
ਐੱਮਐੱਸ ਧੋਨੀ ਨੇ ਐਤਵਾਰ, 5 ਮਈ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ 150 ਕੈਚ ਪੂਰੇ ਕਰਨ ਵਾਲੇ ਪਹਿਲੇ ਵਿਕਟਕੀਪਰ ਬਣ ਕੇ ਇਤਿਹਾਸ ਰਚ ਦਿੱਤਾ। ਧੋਨੀ ਨੇ ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਦੇ ਖਿਲਾਫ ਚੇਨਈ ਸੁਪਰ ਕਿੰਗਜ਼ ਦੇ ਮੈਚ ਦੌਰਾਨ ਜਿਤੇਸ਼ ਸ਼ਰਮਾ ਦਾ ਕੈਚ ਲੈ ਕੇ ਇੱਕ ਇਤਿਹਾਸਿਕ ਰਿਕਾਰਡ ਆਪਣੇ ਨਾਮ ਕਰ ਲਿਆ।
ਐਮਐਸ ਧੋਨੀ - 150 ਕੈਚ
ਦਿਨੇਸ਼ ਕਾਰਤਿਕ - 141 ਕੈਚ
ਰਿਧੀਮਾਨ ਸਾਹਾ - 119 ਕੈਚ