Dinesh Karthik On His IPL Retirement: ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰੁਤੁਰਾਜ ਗਾਇਕਵਾੜ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ 26 ਗੇਂਦਾਂ 'ਚ 38 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 3 ਚੌਕੇ ਅਤੇ 2 ਛੱਕੇ ਲਗਾਏ। ਪਰ ਇਸ ਮੈਚ ਤੋਂ ਬਾਅਦ ਦਿਨੇਸ਼ ਕਾਰਤਿਕ ਨੇ IPL ਤੋਂ ਸੰਨਿਆਸ ਲੈਣ ਦੇ ਵੱਡੇ ਸੰਕੇਤ ਦਿੱਤੇ। ਇਸ ਤੋਂ ਬਾਅਦ ਲਗਾਤਾਰ ਦਿਨੇਸ਼ ਕਾਰਤਿਕ ਦੇ ਸੰਨਿਆਸ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
'ਮੈਨੂੰ ਉਮੀਦ ਹੈ ਕਿ ਪਲੇਆਫ ਖੇਡਣ ਲਈ ਵਾਪਸ ਚੌਪਾਕ ਆਉਂਗਾ, ਪਰ...'
ਦਿਨੇਸ਼ ਕਾਰਤਿਕ ਨੂੰ ਸਵਾਲ ਪੁੱਛਿਆ ਗਿਆ ਕਿ ਉਹ ਆਖਰੀ ਵਾਰ ਚੇਪੌਕ ਦੇ ਮੈਦਾਨ 'ਤੇ ਖੇਡੇ? ਇਸ ਸਵਾਲ ਦੇ ਜਵਾਬ 'ਚ ਦਿਨੇਸ਼ ਕਾਰਤਿਕ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਪਲੇਆਫ ਖੇਡਣ ਲਈ ਚੌਪਾਕ 'ਚ ਵਾਪਸੀ ਕਰਾਂਗਾ, ਪਰ ਜੇਕਰ ਅਜਿਹਾ ਨਹੀਂ ਹੋਇਆ ਤਾਂ ਇਸ ਮੈਦਾਨ 'ਤੇ ਇਹ ਮੇਰਾ ਆਖਰੀ ਆਈਪੀਐੱਲ ਮੈਚ ਹੋਵੇਗਾ। ਇਸ ਵਿਕਟਕੀਪਰ ਬੱਲੇਬਾਜ਼ ਨੇ ਸਪੱਸ਼ਟ ਕੀਤਾ ਕਿ ਜੇਕਰ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਪਲੇਆਫ 'ਚ ਪਹੁੰਚਣ 'ਚ ਨਾਕਾਮ ਰਹਿੰਦੀ ਹੈ ਤਾਂ ਇਸ ਤੋਂ ਬਾਅਦ ਉਸ ਨੂੰ ਚੌਪਾਕ 'ਚ ਖੇਡਣ ਦਾ ਮੌਕਾ ਨਹੀਂ ਮਿਲੇਗਾ। ਪਰ ਜੇਕਰ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਪਲੇਆਫ 'ਚ ਪਹੁੰਚ ਜਾਂਦੀ ਹੈ ਤਾਂ ਮੈਂ ਚੌਪਾਕ 'ਚ ਖੇਡਦਾ ਨਜ਼ਰ ਆਵਾਂਗਾ।
ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ
ਸ਼ੁੱਕਰਵਾਰ ਨੂੰ ਆਈਪੀਐੱਲ 2024 ਦੇ ਪਹਿਲੇ ਮੁਕਾਬਲੇ ਵਿੱਚ ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 20 ਓਵਰਾਂ 'ਚ 6 ਵਿਕਟਾਂ 'ਤੇ 173 ਦੌੜਾਂ ਬਣਾਈਆਂ। ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਅਨੁਜ ਰਾਵਤ ਨੇ 25 ਗੇਂਦਾਂ 'ਚ ਸਭ ਤੋਂ ਵੱਧ 48 ਦੌੜਾਂ ਬਣਾਈਆਂ। ਚੇਨਈ ਸੁਪਰ ਕਿੰਗਜ਼ ਲਈ ਮੁਸਤਫਿਜ਼ੁਰ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਚੇਨਈ ਸੁਪਰ ਕਿੰਗਜ਼ ਨੇ 18.4 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਨਾਲ ਟੀਚਾ ਹਾਸਲ ਕਰ ਲਿਆ। ਚੇਨਈ ਸੁਪਰ ਕਿੰਗਜ਼ ਲਈ ਰਚਿਨ ਰਵਿੰਦਰਾ ਨੇ 15 ਗੇਂਦਾਂ ਵਿੱਚ 37 ਦੌੜਾਂ ਦਾ ਸਭ ਤੋਂ ਵੱਧ ਯੋਗਦਾਨ ਪਾਇਆ।
Read More: Sarfaraz Khan: ਸਰਫਰਾਜ਼ ਦੇ ਪਿਤਾ ਨੌਸ਼ਾਦ ਖਾਨ ਨੂੰ ਤੋਹਫੇ ਵਜੋਂ ਮਿਲੀ ਥਾਰ, ਆਨੰਦ ਮਹਿੰਦਰਾ ਨੇ ਨਿਭਾਇਆ ਵਾਅਦਾ