IPL: ਸਾਲ 2024 ਭਾਰਤੀ ਕ੍ਰਿਕਟ ਦੇ ਨਾਲ-ਨਾਲ ਰਾਜਨੀਤੀ ਲਈ ਵੀ ਬਹੁਤ ਖਾਸ ਹੋਣ ਵਾਲਾ ਹੈ। ਅਜਿਹਾ ਇਸ ਲਈ ਕਿਉਂਕਿ ਭਾਰਤ 'ਚ ਕ੍ਰਿਕਟ ਦੇ ਮਹਾਕੁੰਭ ਯਾਨੀ IPL ਦੇ ਨਾਲ-ਨਾਲ ਰਾਜਨੀਤੀ ਦਾ ਮਹਾਕੁੰਭ ਯਾਨੀ ਲੋਕ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ, ਜੋ ਹਰ ਪੰਜ ਸਾਲ 'ਚ ਇਕ ਵਾਰ ਹੁੰਦੀਆਂ ਹਨ। ਆਈਪੀਐਲ 2024 ਅਤੇ ਲੋਕ ਸਭਾ ਚੋਣਾਂ ਦੋਵਾਂ ਦਾ ਸਮਾਂ ਲਗਭਗ ਇੱਕੋ ਜਿਹਾ ਹੈ। ਆਈਪੀਐਲ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ, ਅਤੇ ਲੋਕ ਸਭਾ ਜਾਂ ਆਮ ਚੋਣਾਂ ਵੀ ਉਸੇ ਸਮੇਂ ਹੋਣ ਦੀ ਉਮੀਦ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਆਮ ਚੋਣਾਂ ਕਾਰਨ ਭਾਰਤ ਦੀ ਬਜਾਏ ਕਿਸੇ ਹੋਰ ਦੇਸ਼ 'ਚ ਆਈ.ਪੀ.ਐੱਲ. ਦਾ ਆਯੋਜਨ ਕੀਤਾ ਜਾ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਆਈਪੀਐਲ 2009 ਵਿੱਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਈਪੀਐਲ ਦਾ ਟਕਰਾਅ ਹੋਇਆ ਸੀ ਅਤੇ ਉਸ ਸਮੇਂ ਭਾਰਤ ਵਿੱਚ ਚੋਣਾਂ ਕਾਰਨ ਆਈਪੀਐਲ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਆਈਪੀਐਲ 2009 ਨੂੰ ਭਾਰਤ ਤੋਂ ਦੱਖਣੀ ਅਫਰੀਕਾ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਆਈਪੀਐਲ 2024 ਵਿੱਚ ਵੀ ਆਈਪੀਐਲ ਨੂੰ ਭਾਰਤ ਤੋਂ ਕਿਸੇ ਹੋਰ ਦੇਸ਼ ਵਿੱਚ ਤਬਦੀਲ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਪਰ ਆਈਪੀਐਲ ਦੇ ਚੇਅਰਮੈਨ ਨੇ ਇਨ੍ਹਾਂ ਚਰਚਾਵਾਂ ’ਤੇ ਰੋਕ ਲਾ ਦਿੱਤੀ ਹੈ।
ਇਹ ਵੀ ਪੜ੍ਹੋ: IND vs NZ: ਧਰਮਸ਼ਾਲਾ 'ਚ ਹੋਵੇਗੀ ਭਾਰਤ ਤੇ ਨਿਊ ਜ਼ੀਲੈਂਡ ਦੀ ਟੱਕਰ, ਜਾਣੋ ਪਿੱਚ ਰਿਪੋਰਟ ਤੇ ਮੈਚ ਬਾਰੇ ਭਵਿੱਕਬਾਣੀ
IPL ਦੇ ਲਈ ਰੁਕਾਵਟ ਨਹੀਂ ਬਣੇਗੀ ਚੋਣ
ਆਈਪੀਐਲ ਦੇ ਚੇਅਰਮੈਨ ਅਰੁਣ ਸਿੰਘ ਠਾਕੁਰ ਨੇ ਸੰਕੇਤ ਦਿੱਤਾ ਹੈ ਕਿ ਆਈਪੀਐਲ 2024 ਭਾਰਤ ਵਿੱਚ ਹੀ ਆਯੋਜਿਤ ਕੀਤਾ ਜਾਵੇਗਾ। ਜਾਗਰਣ ਨਿਊਜ਼ ਦੀ ਰਿਪੋਰਟ ਮੁਤਾਬਕ ਅਰੁਣ ਠਾਕੁਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਆਈਪੀਐਲ ਲਈ ਕੋਈ ਰੁਕਾਵਟ ਨਹੀਂ ਬਣਨਗੀਆਂ। ਆਈਪੀਐਲ ਦੁਨੀਆ ਦੀ ਸਭ ਤੋਂ ਅਮੀਰ ਟੀ-20 ਲੀਗ ਹੈ। ਇਹ ਲੀਗ ਬੀਸੀਸੀਆਈ ਅਤੇ ਇਸ ਨਾਲ ਜੁੜੇ ਸਾਰੇ ਲੋਕਾਂ ਲਈ ਬਹੁਤ ਪੈਸਾ ਕਮਾਉਂਦੀ ਹੈ। ਦਰਅਸਲ, ਬੋਰਡ ਨੇ ਇਸ ਸਾਲ ਅਪ੍ਰੈਲ ਅਤੇ ਮਈ ਦੌਰਾਨ ਆਈਪੀਐਲ ਦੇ ਆਯੋਜਨ ਲਈ ਵਿਸ਼ਵ ਕੱਪ ਨੂੰ ਮੁਲਤਵੀ ਕਰ ਦਿੱਤਾ ਸੀ।
ਇਸ ਕਰਕੇ ਅਜਿਹਾ ਲਗਦਾ ਹੈ ਕਿ ਭਾਰਤ ਵਿੱਚ ਆਈਪੀਐਲ 2024 ਦੀ ਮੇਜ਼ਬਾਨੀ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੈ, ਕਿਉਂਕਿ ਬੀਸੀਸੀਆਈ ਕੋਲ ਸਥਾਨ ਦੀ ਯੋਜਨਾ ਬਣਾਉਣ ਲਈ ਕਾਫ਼ੀ ਸਮਾਂ ਹੋਵੇਗਾ। ਜੇਕਰ ਲੋਕ ਸਭਾ ਚੋਣਾਂ ਕਾਰਨ ਆਈਪੀਐਲ 2024 ਦਾ ਆਯੋਜਨ ਭਾਰਤ ਵਿੱਚ ਨਹੀਂ ਹੋਵੇਗਾ, ਤਾਂ ਬੀਸੀਸੀਆਈ ਕੋਲ ਦੱਖਣੀ ਅਫਰੀਕਾ ਅਤੇ ਯੂਏਈ ਦੇ ਰੂਪ ਵਿੱਚ ਦੋ ਹੋਰ ਦੇਸ਼ਾਂ ਦੇ ਵਿਕਲਪ ਹੋਣਗੇ।
ਇਹ ਵੀ ਪੜ੍ਹੋ: World Cup: ਨਿਊ ਜ਼ੀਲੈਂਡ ਖਿਲਾਫ ਮੈਚ ਤੋਂ ਪਹਿਲਾਂ ਭਾਰਤ ਨੂੰ ਲੱਗਿਆ ਝਟਕਾ, ਹਾਰਦਿਕ ਪੰਡਯਾ ਤੋਂ ਬਾਅਦ ਰਵਿੰਦਰ ਜਡੇਜਾ ਨੂੰ ਲੱਗੀ ਸੱਟ