GT vs PBKS Weather Forecast: ਆਈਪੀਐੱਲ 2024 ਵਿੱਚ ਅੱਜ (21 ਅਪ੍ਰੈਲ, ਐਤਵਾਰ) ਨੂੰ ਡਬਲ ਹੈਡਰ ਦੇਖਿਆ ਜਾਵੇਗਾ। ਦਿਨ ਦਾ ਦੂਜਾ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੋਵੇਗਾ ਕਿਉਂਕਿ ਇਸ ਮੈਚ ਦੇ ਜ਼ਰੀਏ ਗੁਜਰਾਤ ਇਸ ਸੈਸ਼ਨ ਦੀ ਆਪਣੀ ਚੌਥੀ ਜਿੱਤ ਅਤੇ ਪੰਜਾਬ ਨੂੰ ਆਪਣੀ ਤੀਜੀ ਜਿੱਤ ਦੀ ਤਲਾਸ਼ ਹੋਵੇਗੀ। ਪਰ ਕੀ ਮੀਂਹ ਇਸ ਮੈਚ ਦਾ ਖਲਨਾਇਕ ਸਾਬਤ ਹੋਵੇਗਾ? ਤਾਂ ਆਓ ਜਾਣਦੇ ਹਾਂ ਮੈਚ ਦੌਰਾਨ ਚੰਡੀਗੜ੍ਹ ਦਾ ਮੌਸਮ ਕਿਹੋ ਜਿਹਾ ਰਹੇਗਾ।


ਮੈਚ ਦੌਰਾਨ ਕਿਹੋ ਜਿਹਾ ਰਹੇਗਾ ਮੌਸਮ ?


ਗੁਜਰਾਤ ਅਤੇ ਪੰਜਾਬ ਵਿਚਾਲੇ ਮੁੱਲਾਂਪੁਰ 'ਚ, ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਹੋਵੇਗਾ। ਅੱਜ ਯਾਨੀ ਐਤਵਾਰ (21 ਅਪ੍ਰੈਲ) ਨੂੰ ਮੁੱਲਾਂਪੁਰ ਚੰਡੀਗੜ੍ਹ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਸ਼ਾਮ ਯਾਨੀ ਮੈਚ ਦੇ ਸਮੇਂ 20-25 ਫੀਸਦੀ ਨਮੀ ਹੋਵੇਗੀ। ਇਸ ਦੌਰਾਨ ਤਾਪਮਾਨ ਕਰੀਬ 30 ਡਿਗਰੀ ਦੇ ਆਸ-ਪਾਸ ਰਹੇਗਾ, ਜਦਕਿ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਸਕਦੀ ਹੈ। ਅਜਿਹੇ 'ਚ ਇਹ ਸਪੱਸ਼ਟ ਹੈ ਕਿ ਪੰਜਾਬ ਅਤੇ ਗੁਜਰਾਤ ਵਿਚਾਲੇ ਖੇਡੇ ਜਾਣ ਵਾਲੇ ਮੈਚ 'ਚ ਬਾਰਿਸ਼ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਬਣੇਗੀ।


ਇਸ ਸੀਜ਼ਨ ਵਿੱਚ ਹੁਣ ਤੱਕ ਅਜਿਹਾ ਰਿਹਾ ਗੁਜਰਾਤ ਦਾ ਪ੍ਰਦਰਸ਼ਨ 


ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਗੁਜਰਾਤ ਟਾਈਟਨਜ਼ ਨੇ ਇਸ ਸੀਜ਼ਨ 'ਚ ਹੁਣ ਤੱਕ 7 ਮੈਚ ਖੇਡੇ ਹਨ, ਜਿਨ੍ਹਾਂ 'ਚ ਉਸ ਨੇ 3 ਜਿੱਤੇ ਹਨ ਅਤੇ 4 ਹਾਰੇ ਹਨ। ਇਸ ਸਥਿਤੀ ਤੋਂ ਬਾਅਦ ਟੀਮ ਅੰਕ ਸੂਚੀ 'ਚ ਅੱਠਵੇਂ ਸਥਾਨ 'ਤੇ ਹੈ। ਗੁਜਰਾਤ ਨੇ ਹੁਣ ਤੱਕ ਮੁੰਬਈ ਇੰਡੀਅਨਜ਼, ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਖਿਲਾਫ ਜਿੱਤ ਦਰਜ ਕੀਤੀ ਹੈ। ਗੁਜਰਾਤ ਨੇ ਆਪਣਾ ਆਖਰੀ ਮੈਚ ਦਿੱਲੀ ਕੈਪੀਟਲਸ ਦੇ ਖਿਲਾਫ ਖੇਡਿਆ, ਜਿਸ ਵਿੱਚ ਉਨ੍ਹਾਂ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 


ਅਜਿਹਾ ਰਿਹਾ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ 


ਸ਼ਿਖਰ ਧਵਨ ਦੀ ਕਪਤਾਨੀ ਵਾਲੀ ਪੰਜਾਬ ਕਿੰਗਜ਼ ਮੌਜੂਦਾ ਸੀਜ਼ਨ 'ਚ ਹੁਣ ਤੱਕ ਖਰਾਬ ਹਾਲਤ 'ਚ ਨਜ਼ਰ ਆਈ ਹੈ। ਟੀਮ ਨੇ ਹੁਣ ਤੱਕ 7 ਮੈਚ ਖੇਡੇ ਹਨ, ਜਿਨ੍ਹਾਂ 'ਚ ਉਸ ਨੇ ਸਿਰਫ 2 ਜਿੱਤੇ ਹਨ, ਜਦਕਿ 5 ਮੈਚ ਹਾਰੇ ਹਨ। ਪੰਜਾਬ ਨੇ ਹੁਣ ਤੱਕ ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਈਟਨਸ ਖਿਲਾਫ ਜਿੱਤ ਦਰਜ ਕੀਤੀ ਹੈ। ਟੀਮ ਹੈਦਰਾਬਾਦ, ਰਾਜਸਥਾਨ ਅਤੇ ਮੁੰਬਈ ਦੇ ਖਿਲਾਫ ਪਿਛਲੇ ਲਗਾਤਾਰ ਤਿੰਨ ਮੈਚ ਹਾਰ ਚੁੱਕੀ ਹੈ।