IPL 2024 UAE: ਆਈਪੀਐੱਲ 2024 ਦੇ ਸ਼ੁਰੂਆਤੀ ਪੜਾਅ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪਰ ਇਸ ਸੀਜ਼ਨ ਦੇ ਦੂਜੇ ਭਾਗ ਦਾ ਸ਼ੈਡਿਊਲ ਅਜੇ ਜਾਰੀ ਨਹੀਂ ਹੋਇਆ ਹੈ। ਇਕ ਰਿਪੋਰਟ ਮੁਤਾਬਕ IPL 2024 ਦਾ ਦੂਜਾ ਭਾਗ ਯੂਏਈ 'ਚ ਖੇਡਿਆ ਜਾ ਸਕਦਾ ਹੈ। ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ। ਇਸ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਹ ਫੈਸਲਾ ਲੈ ਸਕਦਾ ਹੈ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਸ਼ਨੀਵਾਰ ਨੂੰ ਹੋ ਸਕਦਾ ਹੈ।


'ਟਾਈਮਜ਼ ਆਫ ਇੰਡੀਆ' ਦੀ ਇੱਕ ਖਬਰ ਮੁਤਾਬਕ IPL 2024 ਦਾ ਦੂਜਾ ਭਾਗ UAE 'ਚ ਖੇਡਿਆ ਜਾ ਸਕਦਾ ਹੈ। ਇਹ ਫੈਸਲਾ ਉਦੋਂ ਹੀ ਲਿਆ ਜਾਵੇਗਾ ਜਦੋਂ ਮੈਚ ਦਾ ਸ਼ੈਡਿਊਲ ਅਤੇ ਚੋਣਾਂ ਦੀ ਤਰੀਕ ਲਗਭਗ ਨਾਲੋ-ਨਾਲ ਪੈ ਜਾਵੇਗੀ। ਹਾਲਾਂਕਿ, IPL ਦੇ ਦੂਜੇ ਭਾਗ ਦਾ ਸ਼ੈਡਿਊਲ ਅਜੇ ਨਹੀਂ ਆਇਆ ਹੈ। ਜਦਕਿ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਸ਼ਨੀਵਾਰ ਨੂੰ ਹੋ ਸਕਦਾ ਹੈ। ਇਸ ਤੋਂ ਬਾਅਦ ਹੀ ਆਈਪੀਐਲ ਬਾਰੇ ਫੈਸਲਾ ਲਿਆ ਜਾਵੇਗਾ। ਬੀਸੀਸੀਆਈ ਨੇ ਪਹਿਲੇ 21 ਮੈਚਾਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਬਾਕੀ ਮੈਚ ਦੁਬਈ 'ਚ ਸ਼ਿਫਟ ਕੀਤੇ ਜਾ ਸਕਦੇ ਹਨ।


2014 ਅਤੇ 2020 ਵਿੱਚ ਯੂਏਈ ਵਿੱਚ ਵੀ ਖੇਡੇ ਜਾ ਚੁੱਕੇ ਹਨ ਆਈਪੀਐਲ ਮੈਚ -


ਇਸ ਤੋਂ ਪਹਿਲਾਂ ਵੀ ਯੂਏਈ ਵਿੱਚ ਆਈਪੀਐਲ ਮੈਚ ਕਰਵਾਏ ਜਾ ਚੁੱਕੇ ਹਨ। ਆਈਪੀਐਲ 2020 ਦੇ ਮੈਚ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਵਿੱਚ ਖੇਡੇ ਗਏ ਸਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਫੈਸਲਾ ਕੋਰੋਨਾ ਵਾਇਰਸ ਕਾਰਨ ਲਿਆ ਸੀ। ਜਦੋਂ ਕਿ 2014 ਵਿੱਚ ਚੋਣਾਂ ਕਾਰਨ ਯੂ.ਏ.ਈ. ਵਿੱਚ ਆਈ.ਪੀ.ਐਲ. 2014 ਦੇ ਸੀਜ਼ਨ ਦਾ ਪਹਿਲਾ ਮੈਚ ਆਬੂ ਧਾਬੀ ਵਿੱਚ ਖੇਡਿਆ ਗਿਆ ਸੀ। ਇਸ ਤੋਂ ਬਾਅਦ ਸ਼ਾਰਜਾਹ ਅਤੇ ਦੁਬਈ ਵਿੱਚ ਮੈਚ ਖੇਡੇ ਗਏ ਸਨ। 2014 ਦੇ ਸੀਜ਼ਨ ਦੇ 20 ਮੈਚ ਯੂਏਈ ਵਿੱਚ ਹੋਏ ਸਨ। ਇਸ ਤੋਂ ਬਾਅਦ ਸਾਰੇ ਮੈਚ ਭਾਰਤ ਵਿੱਚ ਖੇਡੇ ਗਏ।


IPL 2024 ਦੇ ਸ਼ੁਰੂਆਤੀ 21 ਮੈਚਾਂ ਦਾ ਜਾਰੀ ਹੋਇਆ ਸ਼ਡਿਊਲ -


IPL 2024 ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਚੇਨਈ ਵਿੱਚ ਹੋਵੇਗਾ। ਬੀਸੀਸੀਆਈ ਨੇ ਸੀਜ਼ਨ ਦੇ ਪਹਿਲੇ 21 ਮੈਚਾਂ ਦਾ ਹੀ ਸ਼ਡਿਊਲ ਜਾਰੀ ਕੀਤਾ ਹੈ। ਇਸ 'ਚ ਚੇਨਈ ਦੇ 4 ਮੈਚ ਹਨ। ਚੇਨਈ ਦਾ ਦੂਜਾ ਮੈਚ ਗੁਜਰਾਤ ਟਾਈਟਨਸ ਨਾਲ ਹੈ। ਇਹ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ। ਮੌਜੂਦਾ ਪ੍ਰੋਗਰਾਮ ਮੁਤਾਬਕ 21ਵਾਂ ਮੈਚ ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ 7 ਅਪ੍ਰੈਲ ਨੂੰ ਹੋਵੇਗਾ।