BCCI Video: ਬੀਸੀਸੀਆਈ ਵੱਲੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ, ਜਿਸ ਵਿੱਚ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਡਰੈਸਿੰਗ ਰੂਮ ਵਿੱਚ ਬਾਕੀ ਖਿਡਾਰੀਆਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਸਨ। ਇਹ ਵੀਡੀਓ ਭਾਰਤ ਵੱਲੋਂ ਬੰਗਲਾਦੇਸ਼ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਚੌਥੀ ਜਿੱਤ ਦਰਜ ਕਰਨ ਤੋਂ ਬਾਅਦ ਦਾ ਹੈ। ਵੀਡੀਓ 'ਚ ਗਿੱਲ ਸਭ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨਾਲ ਗੱਲ ਕਰਦਾ ਹੈ। ਵੀਡੀਓ ਦੇ ਵਿਚਕਾਰ, ਸੂਰਿਆਕੁਮਾਰ ਯਾਦਵ ਗਿੱਲ ਨੂੰ ਵੀਡੀਓ ਐਡਿਟ ਕਰਵਾਉਣ ਦੀ ਸਲਾਹ ਦਿੰਦਾ ਹੈ। ਇਸ ਦੌਰਾਨ ਵੀਡੀਓ 'ਚ ਈਸ਼ਾਨ ਕਿਸ਼ਨ ਖੂਬ ਹੱਸਦੇ ਹੋਏ ਨਜ਼ਰ ਆ ਰਹੇ ਹਨ।


ਵੀਡੀਓ ਵਿੱਚ ਸਭ ਤੋਂ ਪਹਿਲਾਂ ਗਿੱਲ ਨੇ ਰੋਹਿਤ ਸ਼ਰਮਾ ਨਾਲ ਅਗਲੇ ਮੈਚ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਕਿਸੇ ਨੇ ਉਸ ਨੂੰ ਪ੍ਰੈੱਸ ਕਾਨਫਰੰਸ 'ਚ ਦੱਸਿਆ ਸੀ ਕਿ ਅਸੀਂ 2003 ਤੋਂ ਬਾਅਦ ਆਈਸੀਸੀ ਦੇ ਕਿਸੇ ਟੂਰਨਾਮੈਂਟ 'ਚ ਨਿਊਜ਼ੀਲੈਂਡ ਖਿਲਾਫ ਨਹੀਂ ਜਿੱਤੇ ਹਨ। ਇਸ ਤੋਂ ਬਾਅਦ ਗਿੱਲ ਹਾਰਦਿਕ ਪਾਂਡਿਆ ਵੱਲ ਜਾਂਦਾ ਹੈ ਅਤੇ ਹਾਰਦਿਕ ਉਸ ਨੂੰ ਪੁੱਛਦਾ ਹੈ ਕਿ ਉਹ ਕੀ ਕਰ ਰਿਹਾ ਹੈ? ਗਿੱਲ ਨੇ ਜਵਾਬ ਦਿੱਤਾ, "ਜੋ ਤੁਸੀ ਪਿਛਲੇ ਮੈਚ ਵਿੱਚ ਕੀਤਾ ਸੀ।" ਗਿੱਲ ਦਾ ਜਵਾਬ ਸੁਣ ਕੇ ਹਾਰਦਿਕ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਿਆ।


ਇਸ ਤੋਂ ਬਾਅਦ ਗਿੱਲ ਮੁਹੰਮਦ ਸਿਰਾਜ ਨਾਲ ਗੱਲ ਕਰਦਾ ਹੈ ਅਤੇ ਫਿਰ ਉਸ ਦੇ ਕੋਲ ਬੈਠੇ ਸੂਰਿਆਕੁਮਾਰ ਯਾਦਵ ਨੂੰ ਕੁਝ ਕਹਿੰਦਾ ਹੈ, ਜਿਸ ਦੇ ਜਵਾਬ ਵਿੱਚ ਸੂਰਿਆ ਕਹਿੰਦਾ ਹੈ, "ਪੂਰੀ ਤਰ੍ਹਾਂ ਐਡਿਟ ਕਰ ਦੇਣਾ।" ਸੂਰਿਆ ਦਾ ਇਹ ਜਵਾਬ ਸੁਣ ਕੇ ਈਸ਼ਾਨ ਕਿਸ਼ਨ ਹੱਸ ਪੈਂਦੇ ਹਨ। ਇਸੇ ਤਰ੍ਹਾਂ ਵੀਡੀਓ 'ਚ ਮਜ਼ਾਕ ਅਤੇ ਮਸਤੀ ਵੇਖਣ ਨੂੰ ਮਿਲਦੀ ਹੈ।






ਕਿੰਗ ਕੋਹਲੀ ਨੇ ਬੰਗਲਾਦੇਸ਼ ਖਿਲਾਫ ਸੈਂਕੜਾ ਲਗਾਇਆ 


ਪਿਛਲੇ ਵੀਰਵਾਰ (19 ਅਕਤੂਬਰ) ਨੂੰ ਟੀਮ ਇੰਡੀਆ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ 2023 ਦੀ ਆਪਣੀ ਚੌਥੀ ਜਿੱਤ ਹਾਸਲ ਕੀਤੀ। ਦੌੜਾਂ ਦਾ ਪਿੱਛਾ ਕਰਦੇ ਹੋਏ ਵਿਰਾਟ ਕੋਹਲੀ ਨੇ ਬੱਲੇ ਨਾਲ ਸੈਂਕੜਾ ਜੜਿਆ। ਉਸ ਨੇ 97 ਗੇਂਦਾਂ 'ਤੇ 6 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 103 ਦੌੜਾਂ ਦੀ ਪਾਰੀ ਖੇਡੀ। ਇਹ ਉਸ ਦੇ ਵਨਡੇ ਕਰੀਅਰ ਦਾ 48ਵਾਂ ਅਤੇ ਅੰਤਰਰਾਸ਼ਟਰੀ ਸੈਂਕੜਾ ਨੰਬਰ 78 ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਟੂਰਨਾਮੈਂਟ 'ਚ ਕੁਝ ਚੰਗੀਆਂ ਪਾਰੀਆਂ ਖੇਡੀਆਂ ਸਨ।