Jasprit Bumrah and Shreyas Iyer Return: ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੋਵਾਂ ਖਿਡਾਰੀਆਂ ਨੇ ਨੈੱਟ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ।


ਬੁਮਰਾਹ ਆਪਣੀ ਫਿਟਨੈੱਸ 'ਤੇ ਪੂਰਾ ਧਿਆਨ ਦੇ ਰਹੇ ਹਨ ਅਤੇ ਉਹ ਅਗਲੇ ਮਹੀਨੇ ਆਇਰਲੈਂਡ ਖਿਲਾਫ ਹੋਣ ਵਾਲੀ ਵ੍ਹਾਈਟ ਬਾਲ ਦੀ ਸੀਰੀਜ਼ 'ਚ ਭਾਰਤੀ ਟੀਮ ਦਾ ਹਿੱਸਾ ਬਣ ਸਕਦੇ ਹਨ। ਬੁਮਰਾਹ ਇਨ੍ਹੀਂ ਦਿਨੀਂ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਮੌਜੂਦ ਹਨ, ਜਿੱਥੇ ਉਹ ਹੌਲੀ-ਹੌਲੀ ਆਪਣਾ ਵਰਕਲੋਡ ਵਧਾ ਰਹੇ ਹਨ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਵੀ ਅਜਿਹਾ ਹੀ ਕਰ ਰਹੇ ਹਨ।


'ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਮੁਤਾਬਕ ਅਈਅਰ ਅਤੇ ਬੁਮਰਾਹ ਦੋਵੇਂ ਸਟਾਰ ਖਿਡਾਰੀ ਆਇਰਲੈਂਡ ਖਿਲਾਫ ਸੀਰੀਜ਼ ਰਾਹੀਂ ਟੀਮ ਇੰਡੀਆ 'ਚ ਵਾਪਸੀ ਕਰ ਸਕਦੇ ਹਨ। ਬੁਮਰਾਹ ਨੇ ਆਪਣੀ ਪਿੱਠ ਦੀ ਸੱਟ ਕਾਰਨ ਮਾਰਚ 'ਚ ਸਰਜਰੀ ਕਰਵਾਈ ਸੀ। ਰਿਪੋਰਟ 'ਚ ਦੱਸਿਆ ਗਿਆ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਤੋਂ ਗੇਂਦਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ। ਬੁਮਰਾਹ ਨੈੱਟ 'ਤੇ ਪੂਰੀ ਤਾਕਤ ਨਾਲ ਗੇਂਦਬਾਜ਼ੀ ਕਰਦਿਆਂ ਹੋਇਆਂ 8-10 ਓਵਰਾਂ ਦੀ ਗੇਂਦਬਾਜ਼ੀ ਕਰ ਰਹੇ ਹਨ।


ਭਾਰਤੀ ਟੀਮ ਮੈਨੇਜਮੈਂਟ ਅਤੇ ਸਿਲੈਕਟਰਸ ਬੁਮਰਾਹ ਨੂੰ ਏਸ਼ੀਆ 'ਚ ਟੀਮ ਇੰਡੀਆ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਹ ਅਗਲੇ ਮਹੀਨੇ ਆਇਰਲੈਂਡ ਖਿਲਾਫ ਹੋਣ ਵਾਲੀ ਸੀਰੀਜ਼ ਲਈ ਰਵਾਨਾ ਹੋ ਸਕਦੇ ਹਨ। ਰਿਪੋਰਟ 'ਚ ਦੱਸਿਆ ਗਿਆ ਕਿ ਬੁਮਰਾਹ ਆਇਰਲੈਂਡ ਦੌਰੇ 'ਤੇ ਜਾਣਗੇ ਜਾਂ ਨਹੀਂ ਇਸ ਬਾਰੇ ਆਉਣ ਵਾਲੇ ਦਿਨਾਂ 'ਚ ਫੈਸਲਾ ਲਿਆ ਜਾਵੇਗਾ। 


ਉੱਥੇ ਹੀ ਬੁਮਰਾਹ ਨੂੰ ਨੈੱਟ 'ਤੇ ਗੇਂਦਬਾਜ਼ੀ ਕਰਦਿਆਂ ਹੋਇਆਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ। ਉਹ ਰੋਜ਼ਾਨਾ ਅਭਿਆਸ ਕਰ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਐਨਸੀਏ ਵਿੱਚ ਕੁਝ ਪ੍ਰੈਕਟਿਸ ਮੈਚ ਵੀ ਖੇਡ ਸਕਦੇ ਹਨ।


ਇਹ ਵੀ ਪੜ੍ਹੋ: IND vs PAK: ਸਾਬਕਾ ਪਾਕਿ ਕਪਤਾਨ ਨੇ ਦਿੱਤਾ ਵੱਡਾ ਬਿਆਨ, ਕਿਹਾ-ਪਾਕਿਸਤਾਨ ਨੂੰ ਵਰਲਡ ਕੱਪ ਖੇਡਣ ਭਾਰਤ ਜ਼ਰੂਰ ਜਾਣਾ ਚਾਹੀਦਾ


ਅਈਅਰ ਨੇ ਵੀ ਨੈੱਟ 'ਤੇ ਸ਼ੁਰੂ ਕੀਤੀ ਬੱਲੇਬਾਜ਼ੀ


ਉੱਥੇ ਹੀ ਸ਼੍ਰੇਅਸ ਅਈਅਰ ਨੇ ਵੀ ਨੈੱਟ 'ਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਹੈ। ਬੁਮਰਾਹ ਦੇ ਨਾਲ ਅਈਅਰ ਵੀ ਅਗਲੇ ਮਹੀਨੇ ਆਇਰਲੈਂਡ ਦੌਰੇ ਲਈ ਰਵਾਨਾ ਹੋ ਸਕਦੇ ਹਨ। ਅਈਅਰ ਆਪਣੀ ਪਿੱਠ ਦੀ ਸੱਟ ਤੋਂ ਵੀ ਪ੍ਰੇਸ਼ਾਨ ਸਨ, ਜਿਸ ਕਾਰਨ ਉਨ੍ਹਾਂ ਨੂੰ ਆਈਪੀਐਲ ਅਤੇ ਡਬਲਯੂਟੀਸੀ ਫਾਈਨਲਸ ਤੋਂ ਬਾਹਰ ਹੋਣਾ ਪਿਆ ਸੀ। ਅਈਅਰ ਨੇ ਇਸ ਸਾਲ ਫਰਵਰੀ-ਮਾਰਚ 'ਚ ਆਸਟ੍ਰੇਲੀਆ ਖਿਲਾਫ ਖੇਡੀ ਗਈ ਬਾਰਡਰ-ਗਾਵਸਕਰ ਟਰਾਫੀ ਦੌਰਾਨ ਪਿੱਠ ਦਰਦ ਦੀ ਸ਼ਿਕਾਇਤ ਕੀਤੀ ਸੀ।


ਇਹ ਵੀ ਪੜ੍ਹੋ: IND vs WI: ਭਾਰਤੀ ਟੀਮ ਨੂੰ ਮਹਿਸੂਸ ਹੋ ਰਹੀ ਜਸਪ੍ਰੀਤ ਬੁਮਰਾਹ ਦੀ ਕਮੀ, ਬਾਲਿੰਗ ਕੋਚ ਪਾਰਸ ਮਹਾਮਬਰੇ ਨੇ ਵਰਕਲੋਡ ਨੂੰ ਲੈ ਕੇ ਦਿੱਤਾ ਇਹ ਬਿਆਨ