Jasprit Bumrah: ਭਾਵੇਂ ਭਾਰਤੀ ਟੀਮ ਨੂੰ ਬਾਰਡਰ-ਗਾਵਸਕਰ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੇ ਇਤਿਹਾਸ ਰਚ ਦਿੱਤਾ। ਬੁਮਰਾਹ ਨੇ 32 ਵਿਕਟਾਂ ਲੈ ਕੇ ਵਿਸ਼ਵ ਕ੍ਰਿਕਟ 'ਚ ਹਲਚਲ ਮਚਾ ਦਿੱਤੀ ਹੈ। ਬੁਮਰਾਹ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ 'ਪਲੇਅਰ ਆਫ ਦ ਮੈਚ' ਦਾ ਖਿਤਾਬ ਦਿੱਤਾ ਗਿਆ।  ਇੱਕ ਪਾਸੇ ਬੁਮਰਾਹ ਬਾਰਡਰ-ਗਾਵਸਕਰ ਦੇ ਇਤਿਹਾਸ 'ਚ ਇੱਕ ਸੀਰੀਜ਼ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਇਹ ਰਿਕਾਰਡ ਬਣਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। 


ਦਰਅਸਲ, ਜਸਪ੍ਰੀਤ ਬੁਮਰਾਹ ਹੁਣ ਇਕਲੌਤਾ ਭਾਰਤੀ ਗੇਂਦਬਾਜ਼ ਹੈ ਜੋ ਇੰਗਲੈਂਡ, ਦੱਖਣੀ ਅਫਰੀਕਾ ਤੇ ਆਸਟ੍ਰੇਲੀਆ 'ਚ ਖੇਡੀ ਗਈ ਟੈਸਟ ਸੀਰੀਜ਼ 'ਚ 'ਪਲੇਅਰ ਆਫ ਦਿ ਟੂਰਨਾਮੈਂਟ' ਦਾ ਖਿਤਾਬ ਜਿੱਤਣ 'ਚ ਸਫਲ ਰਿਹਾ ਹੈ। ਬੁਮਰਾਹ ਤੋਂ ਪਹਿਲਾਂ ਤਿੰਨੋਂ ਸਥਾਨਾਂ 'ਤੇ ਖੇਡੀ ਗਈ ਟੈਸਟ ਸੀਰੀਜ਼ 'ਚ ਕਿਸੇ ਵੀ ਭਾਰਤੀ ਗੇਂਦਬਾਜ਼ ਜਾਂ ਕਿਸੇ ਭਾਰਤੀ ਬੱਲੇਬਾਜ਼ ਨੇ 'ਪਲੇਅਰ ਆਫ ਦਿ ਸੀਰੀਜ਼' ਦਾ ਖਿਤਾਬ ਨਹੀਂ ਜਿੱਤਿਆ ਸੀ। ਬੁਮਰਾਹ ਲਈ ਇਹ ਇਤਿਹਾਸਕ ਪ੍ਰਾਪਤੀ ਹੈ।



ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਟੈਸਟ ਮੈਚਾਂ ਵਿੱਚ ਸੇਨਾ ਦੇਸ਼ਾਂ ਵਿੱਚ ਸਾਂਝੇ ਤੌਰ 'ਤੇ ਸਭ ਤੋਂ ਵੱਧ ਪਲੇਅਰ ਆਫ ਦਾ ਸੀਰੀਜ਼ ਐਵਾਰਡ ਜਿੱਤਣ ਵਾਲਾ ਖਿਡਾਰੀ ਬਣ ਗਿਆ ਹੈ, ਉਸ ਨੇ ਇਸ BGT ਵਿੱਚ ਆਪਣਾ ਤੀਜਾ ਪਲੇਅਰ ਆਫ ਦਾ ਸੀਰੀਜ਼ ਦਾ ਖਿਤਾਬ ਜਿੱਤਿਆ ਹੈ। ਰਾਹੁਲ ਦ੍ਰਾਵਿੜ ਨੇ ਵੀ ਤਿੰਨ ਵਾਰ ਪਲੇਅਰ ਆਫ ਦ ਸੀਰੀਜ਼ ਦਾ ਅਵਾਰਡ ਜਿੱਤਿਆ ਹੈ - ਦੋ ਇੰਗਲੈਂਡ ਤੇ ਇੱਕ ਵਾਰ ਆਸਟ੍ਰੇਲੀਆ ਵਿੱਚ।


ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਸਿਡਨੀ ਵਿੱਚ ਆਸਟਰੇਲੀਆ ਅਤੇ ਭਾਰਤ ਵਿਚਾਲੇ ਟੈਸਟ ਮੈਚ ਵਿੱਚ ਟੀਮ ਨੇ ਚੌਥੀ ਪਾਰੀ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤ ਦਰਜ ਕੀਤੀ ਹੈ। ਭਾਰਤ ਨੇ ਆਸਟ੍ਰੇਲੀਆ ਨੂੰ 162 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟਰੇਲੀਆ ਨੇ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ



ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।