Jasprit Bumrah record in Test: ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਖਿਲਾਫ ਤੀਜੇ ਟੈਸਟ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬੁਮਰਾਹ ਨੇ ਇੱਕ ਵਾਰ ਫਿਰ ਆਪਣੀ ਘਾਤਕ ਗੇਂਦਬਾਜ਼ੀ ਨਾਲ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ ਹੈ। ਬੁਮਰਾਹ ਨੇ 5 ਵਿਕਟਾਂ ਲੈ ਕੇ ਇਕ ਖਾਸ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਬੁਮਰਾਹ ਹੁਣ ਸੇਨਾ ਦੇਸ਼ਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਪੰਜ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਅਜਿਹਾ ਕਰਕੇ ਬੁਮਰਾਹ ਨੇ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ ਹੈ।
ਅੱਠਵੀਂ ਵਾਰ ਸੇਨਾ ਦੇਸ਼ਾਂ (SENA ਦੇਸ਼ਾਂ ਦਾ ਮਤਲਬ - ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ) ਵਿੱਚ 5 ਵਿਕਟਾਂ ਲੈਣ ਦਾ ਰਿਕਾਰਡ ਬੁਮਰਾਹ ਦੇ ਨਾਂਅ ਦਰਜ ਹੋਇਆ ਹੈ। ਇਸ ਦੇ ਨਾਲ ਹੀ ਕਪਿਲ ਦੇਵ (Kapli Dev) ਆਪਣੇ ਟੈਸਟ ਕਰੀਅਰ ਵਿੱਚ ਸੇਨਾ ਦੇਸ਼ਾਂ ਵਿੱਚ 7 ਵਾਰ ਪੰਜ ਵਿਕਟਾਂ ਲੈਣ ਵਿੱਚ ਸਫਲ ਰਹੇ। ਇਸ ਦੇ ਨਾਲ ਹੀ ਜ਼ਹੀਰ ਖ਼ਾਨ (Zahir Khan) ਨੇ ਆਪਣੇ ਟੈਸਟ ਕਰੀਅਰ 'ਚ 6 ਵਾਰ ਅਜਿਹਾ ਕਾਰਨਾਮਾ ਕੀਤਾ ਸੀ।
SENA ਦੇਸ਼ਾਂ 'ਚ ਭਾਰਤੀ ਗੇਂਦਬਾਜ਼ਾਂ ਦਾ 'ਪੰਜਾ'
8 ਵਾਰ - ਜਸਪ੍ਰੀਤ ਬੁਮਰਾਹ7 ਵਾਰ - ਕਪਿਲ ਦੇਵ6 ਵਾਰ - ਜ਼ਹੀਰ ਖਾਨ6 ਵਾਰ - ਬੀ ਚੰਦਰਸ਼ੇਖਰ
ਇਸ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਵੀ ਬੁਮਰਾਹ 5 ਵਿਕਟਾਂ ਲੈਣ 'ਚ ਸਫਲ ਰਹੇ ਸਨ। ਹੁਣ ਤੀਜੇ ਟੈਸਟ ਮੈਚ 'ਚ ਬੁਮਰਾਹ ਨੇ 5 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਹੈ। ਟੈਸਟ 'ਚ ਬੁਮਰਾਹ ਦਾ ਇਹ 12ਵਾਂ ਪੰਜਾ ਹੈ। ਨਾਲ ਹੀ, ਬੁਮਰਾਹ ਭਾਰਤ ਤੋਂ ਬਾਹਰ ਟੈਸਟਾਂ ਵਿੱਚ 10ਵੀਂ ਵਾਰ 5 ਵਿਕਟਾਂ ਲੈਣ ਵਿੱਚ ਸਫਲ ਹੋਇਆ ਹੈ। ਅਜਿਹਾ ਕਰਕੇ ਬੁਮਰਾਹ ਨੇ ਅਨਿਲ ਕੁੰਬਲੇ ਦੀ ਬਰਾਬਰੀ ਕਰ ਲਈ ਹੈ। ਕੁੰਬਲੇ ਨੇ ਵਿਦੇਸ਼ੀ ਧਰਤੀ 'ਤੇ ਟੈਸਟ ਮੈਚਾਂ 'ਚ 10 ਵਾਰ 5 ਵਿਕਟਾਂ ਵੀ ਲਈਆਂ।
ਏਸ਼ੀਅਨ ਗੇਂਦਬਾਜ਼ਾਂ ਦਾ SENA ਦੇਸ਼ਾਂ ਵਿੱਚ 'ਪੰਜਾ'
11 - ਵਸੀਮ ਅਕਰਮ10 - ਮੁਥੱਈਆ ਮੁਰਲੀਧਰਨ 8 - ਇਮਰਾਨ ਖ਼ਾਨ8 - ਜਸਪ੍ਰੀਤ ਬੁਮਰਾਹ*7 - ਕਪਿਲ ਦੇਵ
ਭਾਰਤੀ ਗੇਂਦਬਾਜ਼ ਘਰੇਲੂ ਧਰਤੀ ਤੋਂ ਬਾਹਰ ਟੈਸਟ ਵਿੱਚ ਸਭ ਤੋਂ ਵੱਧ ਪੰਜ ਵਿਕਟਾਂ ਲੈਣ ਵਾਲੇ
12 - ਕਪਿਲ ਦੇਵ10* - ਜਸਪ੍ਰੀਤ ਬੁਮਰਾਹ10 - ਅਨਿਲ ਕੁੰਬਲੇ9 - ਇਸ਼ਾਂਤ ਸ਼ਰਮਾ8 - ਭਾਗਵਤ ਚੰਦਰਸ਼ੇਖਰ8 - ਆਰ ਅਸ਼ਵਿਨ
ਭਾਰਤ ਲਈ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲੇ ਭਾਰਤੀ ਤੇਜ਼ ਗੇਂਦਬਾਜ਼
23 - ਕਪਿਲ ਦੇਵ𝟭𝟙 - ਜਸਪ੍ਰੀਤ ਬੁਮਰਾਹ11 - ਜ਼ਹੀਰ ਖਾਨ11 - ਇਸ਼ਾਂਤ ਸ਼ਰਮਾ10 - ਜਵਾਗਲ ਸ਼੍ਰੀਨਾਥ