KKR vs RR IPL 2024: ਕੋਲਕਾਤਾ ਨਾਈਟ ਰਾਈਡਰਜ਼ ਨੂੰ ਰਾਜਸਥਾਨ ਰਾਇਲਜ਼ ਖਿਲਾਫ ਆਈਪੀਐਲ 2024 ਦੇ 31ਵੇਂ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਦੀ ਜਿੱਤ ਦੇ ਹੀਰੋ ਰਹੇ ਜੋਸ ਬਟਲਰ ਨੇ ਸੈਂਕੜਾ ਜੜਿਆ। ਰਾਜਸਥਾਨ ਦੀ ਜਿੱਤ ਤੋਂ ਬਾਅਦ ਕੇਕੇਆਰ ਦੇ ਮਾਲਕ ਸ਼ਾਹਰੁਖ ਖਾਨ ਨੇ ਬਟਲਰ ਨੂੰ ਵਧਾਈ ਦਿੱਤੀ। ਸ਼ਾਹਰੁਖ ਨੇ ਜਦੋਂ ਬਟਲਰ ਨੂੰ ਦੇਖਿਆ ਤਾਂ ਉਸ ਨੇ ਖੁਦ ਹੀ ਉਸ ਨੂੰ ਰੋਕਿਆ ਅਤੇ ਗਲ੍ਹੇ ਲਗਾਇਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਬਟਲਰ ਰਾਜਸਥਾਨ ਲਈ ਓਪਨਿੰਗ ਕਰਨ ਆਏ। ਉਨ੍ਹਾਂ ਨੇ 60 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅਜੇਤੂ 107 ਦੌੜਾਂ ਬਣਾਈਆਂ। ਬਟਲਰ ਦੀ ਇਸ ਪਾਰੀ 'ਚ 9 ਚੌਕੇ ਅਤੇ 6 ਛੱਕੇ ਸ਼ਾਮਲ ਸਨ, ਉਨ੍ਹਾਂ ਨੇ ਰਾਜਸਥਾਨ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਮੈਚ ਦੇ ਸਾਰੇ ਖਿਡਾਰੀਆਂ ਨੂੰ ਮਿਲ ਰਹੇ ਸਨ। ਉਨ੍ਹਾਂ ਨੇ ਬਲਟਰ ਨੂੰ ਦੇਖਿਆ ਤਾਂ ਉਹ ਆਪ ਹੀ ਉਸ ਵੱਲ ਵੱਧ ਗਏ। ਸ਼ਾਹਰੁਖ ਨੇ ਬਟਲਰ ਨੂੰ ਜਿੱਤ 'ਤੇ ਵਧਾਈ ਦਿੱਤੀ ਅਤੇ ਗਲੇ ਵੀ ਲਗਾਇਆ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਬਟਲਰ ਅਤੇ ਸ਼ਾਹਰੁਖ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਰਾਜਸਥਾਨ ਰਾਇਲਜ਼ ਨੂੰ ਆਖਰੀ ਓਵਰ ਵਿੱਚ ਜਿੱਤ ਲਈ 9 ਦੌੜਾਂ ਦੀ ਜ਼ਰੂਰਤ ਸੀ। ਕੋਲਕਾਤਾ ਨੇ ਇਹ ਓਵਰ ਵਰੁਣ ਚੱਕਰਵਰਤੀ ਨੂੰ ਸੌਂਪਿਆ। ਪਰ ਵਰੁਣ ਕੇਕੇਆਰ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ। ਬਟਲਰ ਨੇ ਆਖਰੀ ਓਵਰ ਦੀ ਪਹਿਲੀ ਹੀ ਗੇਂਦ 'ਤੇ ਛੱਕਾ ਲਗਾਇਆ ਸੀ। ਇਸ ਤੋਂ ਬਾਅਦ ਲਗਾਤਾਰ ਤਿੰਨ ਗੇਂਦਾਂ ਡਾਟ ਰਹੀਆਂ। ਉਨ੍ਹਾਂ ਨੇ ਪੰਜਵੀਂ ਗੇਂਦ 'ਤੇ ਦੋ ਦੌੜਾਂ ਅਤੇ ਆਖਰੀ ਗੇਂਦ 'ਤੇ ਸਿੰਗਲ ਲੈ ਲਿਆ। ਇਸ ਤਰ੍ਹਾਂ ਰਾਜਸਥਾਨ ਨੇ ਜਿੱਤ ਦਰਜ ਕੀਤੀ।
ਰਾਜਸਥਾਨ ਰਾਇਲਜ਼ ਨੇ ਇਸ ਜਿੱਤ ਨਾਲ ਹੀ 2 ਹੋਰ ਪੁਆਇੰਟ ਹਾਸਲ ਕਰ ਲਏ। ਉਹ IPL 2024 ਦੇ ਪੁਆਇੰਟ ਟੇਬਲ ਵਿੱਚ ਸਿਖਰ 'ਤੇ ਹੈ। ਰਾਜਸਥਾਨ ਨੇ 7 ਵਿੱਚੋਂ 6 ਮੈਚ ਜਿੱਤੇ ਹਨ। ਉਸ ਦੇ 12 ਅੰਕ ਹਨ। ਕੋਲਕਾਤਾ ਨਾਈਟ ਰਾਈਡਰਜ਼ 8 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਉਸ ਨੇ 6 ਵਿੱਚੋਂ 4 ਮੈਚ ਜਿੱਤੇ ਹਨ।