Ishan Kishan Included Team India Squad For WTC Final As KL Rahul Replacementਭਾਰਤੀ ਕ੍ਰਿਕਟ ਬੋਰਡ (BCCI) ਨੇ ਪੁਸ਼ਟੀ ਕੀਤੀ ਹੈ ਕਿ ਕੇਐੱਲ ਰਾਹੁਲ ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਫਾਈਨਲ ਮੈਚ ਨਹੀਂ ਖੇਡ ਸਕਣਗੇ। ਬੀਸੀਸੀਆਈ ਨੇ ਵੀ ਕੇਐਲ ਰਾਹੁਲ ਦੀ ਥਾਂ ਲੈਣ ਦਾ ਐਲਾਨ ਕੀਤਾ ਹੈ।


ਕੇਐਲ ਰਾਹੁਲ ਦੀ ਥਾਂ ਬੀਸੀਸੀਆਈ ਨੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਟੀਮ ਇੰਡੀਆ ਵਿੱਚ ਸ਼ਾਮਲ ਕੀਤਾ ਹੈ। ਹਾਲਾਂਕਿ ਕੇਐਸ ਭਰਤ ਵੀ ਟੀਮ ਇੰਡੀਆ ਦਾ ਹਿੱਸਾ ਹਨ।


ਗਾਇਕਵਾੜ, ਮੁਕੇਸ਼ ਅਤੇ ਸੂਰਿਆਕੁਮਾਰ ਵੀ ਜਾਣਗੇ ਟੀਮ ਇੰਡੀਆ ਦੇ ਨਾਲ


ਕੇਐਲ ਰਾਹੁਲ ਦੀ ਥਾਂ ਲੈਣ ਦੇ ਨਾਲ ਹੀ ਬੀਸੀਸੀਆਈ ਨੇ ਤਿੰਨ ਸਟੈਂਡਬਾਏ ਖਿਡਾਰੀਆਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਹੈ। ਇਸ ਵਿੱਚ ਓਪਨਰ ਬੱਲੇਬਾਜ਼ ਰੁਤੁਰਾਜ ਗਾਇਕਵਾੜ, ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਅਤੇ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ ਸ਼ਾਮਲ ਹਨ। ਇਹ ਤਿੰਨੇ ਖਿਡਾਰੀ ਟੀਮ ਇੰਡੀਆ ਨਾਲ ਇੰਗਲੈਂਡ ਜਾਣਗੇ।


ਇਹ ਵੀ ਪੜ੍ਹੋ: Wriddhiman Saha: ਰਿਧੀਮਾਨ ਸਾਹਾ ਦਾ ਇਹ ਅੰਦਾਜ਼ ਵਿਰਾਟ ਨੂੰ ਆਇਆ ਪਸੰਦ, ਤਾਰੀਫ਼ ਕਰਨ ਤੋਂ ਖੁਦ ਨੂੰ ਨਹੀਂ ਰੋਕ ਸਕਿਆ ਕੋਹਲੀ


ਜ਼ਿਕਰਯੋਗ ਹੈ ਕਿ IPL 2023 'ਚ ਕੇਐੱਲ ਰਾਹੁਲ ਰਾਇਲ ਚੈਲੰਜਰਸ ਬੈਂਗਲੁਰੂ ਦੇ ਖਿਲਾਫ ਮੈਚ 'ਚ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ ਸਨ। ਉਨ੍ਹਾਂ ਦੀ ਜੰਘ ‘ਚ ਖਿਚਾਅ ਆ ਗਿਆ ਸੀ। ਇਸ ਤੋਂ ਬਾਅਦ ਰਾਹੁਲ ਦਾ ਸਕੈਨ ਕੀਤਾ ਗਿਆ। ਫਿਰ ਰਾਹੁਲ IPL 2023 ਤੋਂ ਬਾਹਰ ਹੋ ਗਏ। ਹਾਲਾਂਕਿ ਉਦੋਂ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ 'ਚ ਹਿੱਸਾ ਨਹੀਂ ਲੈ ਸਕਣਗੇ।






 


ਆਈਪੀਐਲ 2023 ਤੋਂ ਬਾਹਰ ਹੋਣ ਤੋਂ ਬਾਅਦ ਕੇਐਲ ਰਾਹੁਲ ਨੇ ਇੱਕ ਇੰਸਟਾਗ੍ਰਾਮ ਪੋਸਟ ਕੀਤਾ। ਇਸ ਪੋਸਟ 'ਚ ਉਨ੍ਹਾਂ ਨੇ ਆਪਣੀ ਸੱਟ ਬਾਰੇ ਤਾਜ਼ਾ ਅਪਡੇਟ ਦਿੱਤੀ ਹੈ। ਕੇਐਲ ਰਾਹੁਲ ਨੇ ਲਿਖਿਆ ਕਿ ਮੈਡੀਕਲ ਟੀਮ ਦੀ ਸਲਾਹ ਦੇ ਮੁਤਾਬਕ ਮੈਂ ਆਪਣੀ ਸੱਟ ਦੀ ਸਰਜਰੀ ਕਰਾਂਵਾਂਗਾ, ਇਹ ਸਰਜਰੀ ਜਲਦੀ ਹੋ ਸਕਦੀ ਹੈ। ਹਾਲਾਂਕਿ, ਮੇਰਾ ਧਿਆਨ ਰਿਹੈਬਲਿਟੇਸ਼ਨ ਅਤੇ ਰਿਕਵਰੀ 'ਤੇ ਹੈ। ਹਾਲਾਂਕਿ ਇਹ ਮੇਰੇ ਲਈ ਆਸਾਨ ਫੈਸਲਾ ਨਹੀਂ ਸੀ ਪਰ ਮੈਂ ਜਾਣਦਾ ਹਾਂ ਕਿ ਪੂਰੀ ਤਰ੍ਹਾਂ ਠੀਕ ਹੋਣ ਦਾ ਇਹ ਸਹੀ ਸਮਾਂ ਹੈ।


ਇਹ ਵੀ ਪੜ੍ਹੋ: Video: ਅਬਦੁਲ ਸਮਦ ਨੇ ਲਗਾਇਆ ਜ਼ੋਰਦਾਰ ਛੱਕਾ, ਖੁਸ਼ੀ ਨਾਲ ਝੂਮ ਉੱਠੀ ਸਨਰਾਈਜ਼ਰਸ ਹੈਦਰਾਬਾਦ ਦੀ ਮਾਲਕਣ