Rohit Sharma Memes: ਜਦੋਂ ਭਾਰਤੀ ਕ੍ਰਿਕਟ ਟੀਮ ਪੋਰਟ ਆਫ ਸਪੇਨ 'ਚ ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਦਾ ਦੂਜਾ ਮੈਚ ਖੇਡ ਰਹੀ ਸੀ, ਉਦੋਂ ਖੇਡ ਦੌਰਾਨ ਕੁਝ ਅਜਿਹਾ ਹੋਇਆ ਕਿ ਲੋਕਾਂ ਨੂੰ ਮੀਮਸ ਬਣਾਉਣ ਲਈ ਕੰਟੈਂਟ ਮਿਲ ਗਿਆ। ਦਰਅਸਲ, ਜਦੋਂ ਰੋਹਿਤ ਸ਼ਰਮਾ ਨੇ ਇੰਡੀਆ ਬਨਾਮ ਵੈਸਟਇੰਡੀਜ਼ ਦੀ ਟੈਸਟ ਸੀਰੀਜ਼ ਦੌਰਾਨ ਡ੍ਰੈਸਿੰਗ ਰੂਮ ਦੀ ਖਿੜਕੀ ਤੋਂ ਬਾਹਰ ਦੇਖਿਆ ਤਾਂ ਲੋਕ ਉਨ੍ਹਾਂ ਦੇ ਐਕਸਪ੍ਰੈਸ਼ਨਸ ਦੇਖਦੇ ਹੀ ਰਹਿ ਗਏ। ਦੱਸ ਦਈਏ ਕਿ ਜਦੋਂ ਰੋਹਿਤ ਖਿੜਕੀ ਤੋਂ ਬਾਹਰ ਦੇਖਦੇ ਹਨ ਤਾਂ ਉਹ ਥੋੜੇ ਜਿਹੇ ਉਲਝੇ ਹੋਏ ਨਜ਼ਰ ਆਉਂਦੇ ਹਨ।
ਉੱਥੇ ਹੀ ਉਨ੍ਹਾਂ ਦਾ ਖਿੜਕੀ ਤੋਂ ਬਾਹਰ ਦੇਖਦਿਆਂ ਹੋਇਆਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਲੋਕ ਉਨ੍ਹਾਂ ਦੇ ਇਸ ਵਾਇਰਲ ਕਲਿੱਪ ‘ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੋਈ ਕਹਿੰਦਾ ਹੈ ਕਿ ਭਾਈ ਲਗਤਾ ਹੈ ਬਾਰਿਸ਼ ਹੋਨੇ ਵਾਲੀ ਹੈ, ਤਾਂ ਉੱਥੇ ਹੀ ਇੱਕ ਹੋਰ ਨੇ ਲਿੱਖਿਆ ਪੜੋਸੀਆਂ ਦੀ ਲੜਾਈ ਦੇਖਦੇ ਹੋਏ...ਤਾਂ ਕਿਸੇ ਨੇ ਕਿਹਾ ਕਿ ਨੀਂਦ ਤੋਂ ਜਾਗਣ ਤੋਂ ਬਾਅਦ ਸੰਡੇ-ਮੰਡੇ ਦੀ ਕਨਫਿਊਜ਼ਨ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਗਿਆ ਦੂਜਾ ਅਤੇ ਆਖਰੀ ਟੈਸਟ ਮੈਚ ਖੇਡ ਦੇ ਪੰਜਵੇਂ ਦਿਨ ਮੀਂਹ ਕਾਰਨ ਡਰਾਅ ਹੋ ਗਿਆ ਸੀ। ਟੀਮ ਇੰਡੀਆ ਨੇ ਇਸ ਤਰ੍ਹਾਂ ਦੋ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ, ਪਰ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਤੀਜੇ ਚੱਕਰ ਲਈ ਕੁਝ ਮਹੱਤਵਪੂਰਨ ਅੰਕ ਇਕੱਠੇ ਕਰਨ ਦੀਆਂ ਉਨ੍ਹਾਂ ਦੀਆਂ ਉਮੀਦਾਂ ਨੂੰ ਮੀਂਹ ਨੇ ਧੋ ਦਿੱਤਾ ਸੀ।
ਭਾਰਤ, ਜੋ WTC ਦੇ ਪਹਿਲੇ ਦੋ ਚੱਕਰਾਂ ਵਿੱਚ ਫਾਈਨਲ ਵਿੱਚ ਪਹੁੰਚਿਆ ਸੀ, ਨੇ ਡੋਮਿਨਿਕਾ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਨੂੰ ਇੱਕ ਪਾਰੀ ਅਤੇ 141 ਦੌੜਾਂ ਨਾਲ ਜਿੱਤ ਕੇ ਨਵੇਂ ਚੱਕਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਦੂਜੇ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਸਵੇਰ ਤੋਂ ਹੀ ਭਾਰੀ ਮੀਂਹ ਪਿਆ, ਜਿਸ ਕਾਰਨ ਖਿਡਾਰੀਆਂ ਨੂੰ ਡਰੈਸਿੰਗ ਰੂਮ ਵਿੱਚ ਸਮਾਂ ਬਿਤਾਉਣਾ ਪਿਆ। ਲੰਚ ਦੇ ਨਿਰਧਾਰਤ ਸਮੇਂ ਤੋਂ ਥੋੜ੍ਹੀ ਦੇਰ ਪਹਿਲਾਂ ਮੀਂਹ ਰੁਕ ਗਿਆ ਅਤੇ ਆਸਮਾਨ ਵੀ ਸਾਫ ਹੋ ਗਿਆ, ਜਿਸ ਤੋਂ ਬਾਅਦ ਅੰਪਾਇਰਾਂ ਨੇ ਭਾਰਤੀ ਸਮੇਂ ਅਨੁਸਾਰ 11:10 ਵਜੇ ਖੇਡ ਸ਼ੁਰੂ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: IND vs WI: ਪਹਿਲੇ ਵਨਡੇ 'ਚ ਇਦਾਂ ਦੀ ਹੋ ਸਕਦੀ ਵੈਸਟਇੰਡੀਜ਼ ਦੀ ਪਲੇਇੰਗ ਇਲੈਵਨ, ਲੰਬੇ ਸਮੇਂ ਤੋਂ ਬਾਅਦ ਵਾਪਸੀ ਕਰਨਗੇ ਇਹ ਦੋਵੇਂ ਖਿਡਾਰੀ
ਉਦੋਂ ਹੀ ਖਿਡਾਰੀ ਮੈਦਾਨ 'ਤੇ ਉਤਰ ਸਕੇ ਜਦੋਂ ਬੱਦਲ ਛਾ ਗਏ ਅਤੇ ਫਿਰ ਮੀਂਹ ਸ਼ੁਰੂ ਹੋ ਗਿਆ। ਅੰਪਾਇਰਾਂ ਨੇ ਫਿਰ ਦੋਵਾਂ ਕਪਤਾਨਾਂ ਦੀ ਸਹਿਮਤੀ ਨਾਲ ਭਾਰਤੀ ਸਮੇਂ ਅਨੁਸਾਰ 12.20 ਮਿੰਟ 'ਤੇ ਮੈਚ ਡਰਾਅ ਖਤਮ ਹੋਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: IND vs WI: ਮੀਂਹ ਨੇ ਟੀਮ ਇੰਡੀਆ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ, ਦੂਜਾ ਟੈਸਟ ਡਰਾਅ, ਟੀਮ ਇੰਡੀਆ ਨੇ 1-0 ਨਾਲ ਜਿੱਤੀ ਸੀਰੀਜ਼