Match Fixing In T20 World Cup: ਟੀਮ ਇੰਡੀਆ ਇਸ ਸਮੇਂ ਟੀ-20 ਵਿਸ਼ਵ ਕੱਪ ਵਰਗੇ ਵੱਡੇ ਮੁਕਾਬਲਿਆਂ 'ਚ ਹਿੱਸਾ ਲੈ ਰਹੀ ਹੈ ਅਤੇ ਭਾਰਤੀ ਟੀਮ ਇਸ ਟੂਰਨਾਮੈਂਟ 'ਚ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਹੈ। ਹੁਣ ਇਸ ਟੂਰਨਾਮੈਂਟ 'ਚ ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ, ਕੁਝ ਲੋਕਾਂ ਦਾ ਦਾਅਵਾ ਹੈ ਕਿ ਟੀਮ ਇੰਡੀਆ ਤੋਂ ਹਾਰਨ ਲਈ ਕਈ ਟੀਮਾਂ ਨੂੰ ਪੈਸੇ ਦਿੱਤੇ ਗਏ ਹਨ।
ਇਸ ਖਬਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਲੋਕ ਹੁਣ ਭਾਰਤੀ ਟੀਮ 'ਤੇ ਫਿਕਸਿੰਗ ਦਾ ਦੋਸ਼ ਲਗਾ ਰਹੇ ਹਨ। ਇਸ ਦੇ ਨਾਲ ਹੀ ਕਈ ਲੋਕਾਂ ਨੇ ਆਈਸੀਸੀ ਤੋਂ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਹੈ।
ਅਫਗਾਨਿਸਤਾਨ ਖਿਲਾਫ ਮੈਚ ਤੋਂ ਬਾਅਦ ਟੀਮ ਇੰਡੀਆ ਤੇ ਲੱਗੇ ਦੋਸ਼
ਟੀਮ ਇੰਡੀਆ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਸੁਪਰ-8 ਦਾ ਪਹਿਲਾ ਮੁਕਾਬਲਾ 20 ਜੂਨ ਨੂੰ ਖੇਡਿਆ ਗਿਆ ਸੀ ਅਤੇ ਇਸ ਮੈਚ 'ਚ ਭਾਰਤੀ ਟੀਮ ਨੂੰ ਇਕਤਰਫਾ ਜਿੱਤ ਮਿਲੀ ਸੀ। ਅਫਗਾਨਿਸਤਾਨ ਦੀ ਟੀਮ ਨੇ ਇਸ ਮੈਚ 'ਚ ਕਿਤੇ ਵੀ ਇੰਨਟੈਂਟ ਨਹੀਂ ਦਿਖਾਇਆ ਅਤੇ ਇਸੇ ਕਾਰਨ ਪਾਕਿਸਤਾਨੀ ਸਮਰਥਕਾਂ ਵਲੋਂ ਸੋਸ਼ਲ ਮੀਡੀਆ 'ਤੇ ਇਹ ਦੋਸ਼ ਲਗਾਇਆ ਗਿਆ ਕਿ ਅਫਗਾਨਿਸਤਾਨ ਦੇ ਖਿਡਾਰੀਆਂ ਨੇ ਟੀਮ ਇੰਡੀਆ ਖਿਲਾਫ ਖੇਡਦੇ ਹੋਏ ਇੰਨਟੈਂਟ ਨਹੀਂ ਦਿਖਾਇਆ ਅਤੇ ਇਸ ਕਾਰਨ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਆਈ.ਪੀ.ਐੱਲ ਦੀ ਵਜ੍ਹਾ ਨਾਲ ਹਾਰ ਜਾਂਦੇ ਅਫਗਾਨੀ ਖਿਡਾਰੀ
ਅਫਗਾਨਿਸਤਾਨ ਦੀ ਟੀਮ ਨੂੰ ਜਦੋਂ ਭਾਰਤੀ ਟੀਮ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਪਾਕਿਸਤਾਨੀ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਕਿ ਬੀਸੀਸੀਆਈ ਇਸ ਸਮੇਂ ਅਫਗਾਨ ਟੀਮ ਦੀ ਮਦਦ ਕਰ ਰਿਹਾ ਹੈ। ਇਸ ਕਾਰਨ ਅਫਗਾਨ ਟੀਮ ਉਨ੍ਹਾਂ ਖਿਲਾਫ ਹਮੇਸ਼ਾ ਖਰਾਬ ਪ੍ਰਦਰਸ਼ਨ ਕਰਦੀ ਹੈ ਅਤੇ ਦੂਜੇ ਦਰਜੇ ਦੀ ਖੇਡ ਦਿਖਾਉਂਦੀ ਹੈ। ਇਸ ਦੇ ਨਾਲ ਹੀ ਖਬਰ ਇਹ ਵੀ ਆਈ ਹੈ ਕਿ ਹੁਣ ਬੀਸੀਸੀਆਈ ਨੇ ਅਫਗਾਨਿਸਤਾਨ ਨੂੰ ਨੋਇਡਾ ਦੇ ਇੱਕ ਸਟੇਡੀਅਮ ਵਿੱਚ ਅਭਿਆਸ ਅਤੇ ਮੈਚ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ।
ਇਸ ਕਾਰਨ ਪਾਕਿਸਤਾਨ ਨੂੰ ਲੱਗੀ ਮਿਰਚ
ਪਾਕਿਸਤਾਨੀ ਟੀਮ ਪਿਛਲੇ ਕੁਝ ਸਾਲਾਂ ਤੋਂ ਅਫਗਾਨਿਸਤਾਨ ਖਿਲਾਫ ਸੰਘਰਸ਼ ਕਰ ਰਹੀ ਸੀ ਅਤੇ ਪਿਛਲੇ ਸਾਲ ਖੇਡੇ ਗਏ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਅਫਗਾਨਿਸਤਾਨ ਦੀ ਟੀਮ ਨੂੰ ਪਾਕਿਸਤਾਨ ਦੇ ਖਿਲਾਫ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਜ੍ਹਾ ਨਾਲ ਹੁਣ ਪਾਕਿਸਤਾਨ ਦੇ ਸਾਰੇ ਮਾਹਿਰ ਅਤੇ ਖਿਡਾਰੀ ਅਫਗਾਨਿਸਤਾਨ ਟੀਮ ਨੂੰ ਟ੍ਰੋਲ ਕਰਦੇ ਨਜ਼ਰ ਆ ਰਹੇ ਹਨ।