Mayank Agarwal Health Update: ਕ੍ਰਿਕਟ ਜਗਤ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਕ੍ਰਿਕਟਰ ਮਯੰਕ ਅਗਰਵਾਲ ਖਿਲਾਫ ਡੂੰਘੀ ਸਾਜ਼ਿਸ਼ ਰਚੀ ਗਈ ਹੈ। ਇਸ ਨਾਲ ਉਸਦੀ ਜਾਨ ਵੀ ਖਤਰੇ ਵਿੱਚ ਪੈ ਸਕਦੀ ਸੀ। ਹਾਲਾਂਕਿ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
 
ਮੰਗਲਵਾਰ ਨੂੰ ਕਰਨਾਟਕ ਦੇ ਕਪਤਾਨ ਅਤੇ ਲੰਬੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਨਵੀਂ ਦਿੱਲੀ ਲਈ ਉਡਾਣ ਭਰਨ ਲਈ ਤਿਆਰ ਜਹਾਜ਼ 'ਚ ਬੀਮਾਰ ਹੋਣ ਤੋਂ ਬਾਅਦ ਅਗਰਤਲਾ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਘਟਨਾ ਨੇ ਕ੍ਰਿਕਟ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਯੰਕ ਨੇ ਕਿਸੇ ਸਾਜ਼ਿਸ਼ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਕੋਲ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਹੈ।


ਰਿਪੋਰਟਾਂ ਮੁਤਾਬਕ ਮਯੰਕ ਨੇ ਪੀਣ ਸਮਝ ਕੇ ਇੱਕ ਪਾਊਚ ਵਾਲਾ ਵਾਲਾ ਪਦਾਰਥ ਪੀ ਲਿਆ ਸੀ, ਜੋ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 'ਚ ਉਸਦੀ ਸੀਟ 'ਤੇ ਰੱਖਿਆ ਹੋਇਆ ਸੀ। ਇਸ ਨੂੰ ਪੀਣ ਤੋਂ ਬਾਅਦ ਉਹ ਬੀਮਾਰ ਹੋ ਗਿਆ। ਉਸ ਦੇ ਗਲੇ ਵਿਚ ਜਲਨ ਸੀ ਅਤੇ ਉਸ ਨੇ ਉਲਟੀਆਂ ਵੀ ਕੀਤੀਆਂ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਹੁਣ ਸਥਿਰ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਮਯੰਕ ਨੇ ਆਪਣੇ ਮੈਨੇਜਰ ਰਾਹੀਂ ਪੁਲਿਸ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ।


ਪੱਛਮੀ ਤ੍ਰਿਪੁਰਾ ਦੇ ਪੁਲਿਸ ਸੁਪਰਡੈਂਟ ਕਿਰਨ ਕੁਮਾਰ ਨੇ ਨਿਊਜ਼ ਏਜੰਸੀ ਪੀਟੀਆਈ-ਭਾਸ਼ਾ ਨੂੰ ਦੱਸਿਆ, ਮਯੰਕ ਅਗਰਵਾਲ ਇੱਕ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਹੁਣ ਉਸਦੀ ਹਾਲਤ ਸਥਿਰ ਹੈ ਪਰ ਉਸਦੇ ਮੈਨੇਜਰ ਨੇ ਮਾਮਲੇ ਦੀ ਜਾਂਚ ਲਈ ਐਨ.ਸੀ.ਸੀ.ਪੀ.ਐਸ.(ਨਿਊ ਕੈਪੀਟਲ ਕੰਪਲੈਕਸ ਪੁਲਿਸ ਸਟੇਸ਼ਨ) ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦੇ ਮੈਨੇਜਰ ਨੇ ਕਿਹਾ ਹੈ ਕਿ ਜਦੋਂ ਉਹ ਜਹਾਜ਼ ਵਿਚ ਸਵਾਰ ਹੋ ਰਿਹਾ ਸੀ ਤਾਂ ਉਸ ਦੇ ਸਾਹਮਣੇ ਇਕ ਥੈਲੀ ਰੱਖਿਆ ਗਿਆ ਸੀ। ਉਸ ਨੇ ਥੋੜ੍ਹਾ ਜਿਹਾ ਪੀਤਾ ਪਰ ਅਚਾਨਕ ਉਸ ਦੇ ਮੂੰਹ 'ਚ ਜਲਣ ਸ਼ੁਰੂ ਹੋ ਗਈ ਅਤੇ ਉਹ ਬੋਲ ਨਹੀਂ ਸਕਿਆ ਅਤੇ ਉਸ ਨੂੰ ਆਈਐੱਲਐੱਸ ਹਸਪਤਾਲ ਲਿਆਂਦਾ ਗਿਆ। ਉਸਦੇ ਮੂੰਹ ਵਿੱਚ ਸੋਜ ਸੀ। ਹਾਲਾਂਕਿ ਉਸ ਦੀ ਹਾਲਤ ਸਥਿਰ ਹੈ।


ਸੂਬੇ ਦੀ ਸਿਹਤ ਸਕੱਤਰ ਕਿਰਨ ਗਿੱਟੇ ਨੇ ਕਿਹਾ, ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਕਰਾਂਗੇ। ਉਸ ਦੇ ਮੈਨੇਜਰ ਅਨੁਸਾਰ, ਉਹ ਹੁਣ ਬੈਂਗਲੁਰੂ ਜਾਵੇਗਾ ਅਤੇ ਇਸ ਦੌਰਾਨ, ਅਗਰਤਲਾ ਵਿੱਚ ਜੋ ਵੀ ਚੰਗਾ ਇਲਾਜ ਉਪਲਬਧ ਹੋਵੇਗਾ, ਅਸੀਂ ਉਸ ਨੂੰ ਮੁਹੱਈਆ ਕਰਵਾਵਾਂਗੇ।


ਪ੍ਰਬੰਧਕ ਮਨੋਜ ਕੁਮਾਰ ਦੇਬਨਾਥ ਨੇ ਆਈਐਲਐਸ ਹਸਪਤਾਲ ਦੀ ਤਰਫੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕ੍ਰਿਕਟਰ ਦੇ ਮੂੰਹ ਵਿੱਚ ਹਲਕੀ ਜਲਨ ਮਹਿਸੂਸ ਹੋਈ ਅਤੇ ਉਸ ਦੇ ਬੁੱਲ੍ਹ ਸੁੱਜ ਗਏ। ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਡਾਕਟਰਾਂ ਵੱਲੋਂ ਜਾਂਚ ਕਰਨ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹੁਣ ਉਸ ਦੀ ਹਾਲਤ ਸਥਿਰ ਹੈ ਅਤੇ ਉਸ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।