Hardik Pandya booed again: ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਇੱਕ ਵਾਰ ਫਿਰ ਦਰਸ਼ਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਉਸ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ 'ਚ ਦਰਸ਼ਕਾਂ ਨੇ ਜ਼ੋਰਦਾਰ ਹੂਡਿੰਗ ਕੀਤੀ। ਵਾਨਖੇੜੇ ਸਟੇਡੀਅਮ ਦਾ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਕੀ?
ਹੈਦਰਾਬਾਦ 'ਚ ਭੀੜ ਵਲੋਂ ਹੁੱਲੜਬਾਜ਼ੀ ਕਰਨ ਤੋਂ ਬਾਅਦ MI ਦੇ ਕਪਤਾਨ ਨੂੰ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ 'ਚ ਵੀ ਗਰਮਜੋਸ਼ੀ ਨਹੀਂ ਮਿਲੀ। ਇੱਥੇ ਵੀ ਪ੍ਰਸ਼ੰਸਕ ਉਸ ਦਾ ਪਿੱਛਾ ਨਹੀਂ ਛੱਡ ਰਹੇ ਅਤੇ ਉਨ੍ਹਾਂ ਦੀ ਜ਼ਬਰਦਸਤ ਹੂਡਿੰਗ ਕੀਤੀ। ਸਾਬਕਾ ਭਾਰਤੀ ਖਿਡਾਰੀ ਅਤੇ ਹੁਣ ਕ੍ਰਿਕਟ ਕੁਮੈਂਟੇਟਰ ਸੰਜੇ ਮਾਂਜਰੇਕਰ ਨੂੰ ਸੋਮਵਾਰ ਨੂੰ ਵਾਨਖੇੜੇ ਦੀ ਭੀੜ ਨੂੰ “ਚੁੱਪ” ਰਹਿਣ ਲਈ ਕਹਿਣਾ ਪਿਆ।
ਜਦੋਂ ਮਾਂਜਰੇਕਰ ਨੇ ਟਾਸ ਦੌਰਾਨ ਹਾਰਦਿਕ ਨੂੰ ਐਮਆਈ ਦੇ ਕਪਤਾਨ ਵਜੋਂ ਪੇਸ਼ ਕੀਤਾ ਤਾਂ ਪ੍ਰਸ਼ੰਸਕ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਹਾਰਦਿਕ ਨੂੰ ਹੂਡਿੰਗ ਕਰਨ ਲੱਗ ਪਏ। ਟਾਸ ਦੌਰਾਨ ਦੋਵਾਂ ਟੀਮਾਂ ਦੇ ਕਪਤਾਨਾਂ ਦੀ ਜਾਣ-ਪਛਾਣ ਕਰਦੇ ਹੋਏ ਮਾਂਜਰੇਕਰ ਨੇ ਦਰਸ਼ਕਾਂ ਨੂੰ 'ਸ਼ਾਂਤ ਰਹਿਣ' ਲਈ ਕਿਹਾ। ਕਿਉਂਕਿ ਪ੍ਰਸ਼ੰਸਕ ਲਗਾਤਾਰ ਤੀਸਰੇ ਮੈਚ ਲਈ ਨਵੇਂ MI ਕਪਤਾਨ ਦੀ ਹੂਡਿੰਗ ਕਰ ਰਹੇ ਸਨ।
ਹਾਲਾਂਕਿ, ਕੁਝ ਪ੍ਰਸ਼ੰਸਕ ਅਜਿਹੇ ਸਨ ਜੋ ਹਾਰਦਿਕ ਪਾਂਡਿਆ ਦੀ ਆਲੋਚਨਾ ਕਰਨ ਲਈ ਸਟੇਡੀਅਮ ਦੇ ਅੰਦਰ ਆਪਣੇ ਬੈਨਰ ਲੈ ਗਏ।
ਹਾਰਦਿਕ ਦੀ ਕਿਉਂ ਹੋ ਰਹੀ ਆਲੋਚਨਾ?
ਦਰਅਸਲ, ਦੋ ਸੀਜ਼ਨ ਤੱਕ ਗੁਜਰਾਤ ਟਾਈਟਨਸ ਦੀ ਕਪਤਾਨੀ ਕਰਨ ਤੋਂ ਬਾਅਦ ਵਾਪਸੀ 'ਤੇ ਹਾਰਦਿਕ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਮੁੰਬਈ ਦਾ ਕਪਤਾਨ ਬਣਾਇਆ ਗਿਆ ਸੀ, ਉਦੋਂ ਤੋਂ ਕੁਝ ਪ੍ਰਸ਼ੰਸਕ ਉਨ੍ਹਾਂ ਨੂੰ ਪਸੰਦ ਨਹੀਂ ਕਰ ਰਹੇ ਹਨ। ਇੰਨਾ ਹੀ ਨਹੀਂ ਕੁਝ ਸਾਬਕਾ ਕ੍ਰਿਕਟਰ ਵੀ ਉਨ੍ਹਾਂ ਦੀ ਕਪਤਾਨੀ 'ਤੇ ਸਵਾਲ ਉਠਾ ਰਹੇ ਹਨ।
ਪਾਂਡਿਆ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਆਈਪੀਐਲ 2024 ਦੀ ਸ਼ੁਰੂਆਤ ਉਸ ਲਈ ਖ਼ਰਾਬ ਰਹੀ। ਪਹਿਲੇ ਮੈਚ 'ਚ ਉਸ ਨੂੰ ਆਪਣੀ ਪੁਰਾਣੀ ਟੀਮ ਗੁਜਰਾਤ ਟਾਈਟਨਸ ਅਤੇ ਫਿਰ ਦੂਜੇ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਕਪਤਾਨ ਇਓਨ ਮੋਰਗਨ ਜੀਓ ਸਿਨੇਮਾ 'ਤੇ ਕਹਿ ਰਹੇ ਹਨ, ''ਮੈਂ ਕਦੇ ਵੀ ਕਿਸੇ ਘਰੇਲੂ ਕਪਤਾਨ ਨੂੰ ਇਸ ਤਰ੍ਹਾਂ ਦੀ ਹੂਡ ਹੁੰਦੇ ਨਹੀਂ ਦੇਖਿਆ।