Moeen Ali Comes Out of Test Retirement: ਏਸ਼ੇਜ਼ ਸੀਰੀਜ਼ 2023 ਲਈ ਇੰਗਲੈਂਡ ਦੀ ਟੀਮ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਟੀਮ ਦੇ ਸਟਾਰ ਆਲਰਾਊਂਡਰ ਮੋਇਨ ਅਲੀ ਨੇ ਟੈਸਟ ਸੰਨਿਆਸ ਤੋਂ ਯੂ-ਟਰਨ ਲੈ ਲਿਆ ਹੈ। ਉਸ ਨੇ ਆਪਣਾ ਟੈਸਟ ਸੰਨਿਆਸ ਵਾਪਸ ਲੈ ਲਿਆ ਹੈ। ਸੰਨਿਆਸ ਲੈਣ ਤੋਂ ਬਾਅਦ ਇਸ ਸਟਾਰ ਆਲਰਾਊਂਡਰ ਨੂੰ ਆਸਟਰੇਲੀਆ ਖਿਲਾਫ ਐਸ਼ੇਜ਼ ਸੀਰੀਜ਼ 2023 ਦੇ ਪਹਿਲੇ ਦੋ ਮੈਚਾਂ ਲਈ ਇੰਗਲੈਂਡ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।


ਮੋਇਨ ਅਲੀ ਨੇ 2021 ਸੀਜ਼ਨ ਦੇ ਅੰਤ 'ਚ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ, ਪਰ ਹੁਣ ਕਪਤਾਨ ਬੇਨ ਸਟੋਕਸ, ਕੋਚ ਬ੍ਰੈਂਡਨ ਮੈਕੁਲਮ ਅਤੇ ਟੀਮ ਮੈਨੇਜਿੰਗ ਡਾਇਰੈਕਟਰ ਰੌਬ ਕੀ ਨਾਲ ਗੱਲਬਾਤ ਤੋਂ ਬਾਅਦ ਉਸ ਨੂੰ ਵਾਪਸ ਲਿਆਂਦਾ ਗਿਆ ਹੈ। ਮੋਇਨ ਅਲੀ ਨੂੰ ਸਪਿਨਰ ਜੈਕ ਲੀਚ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਜੈਕ ਲੀਚ ਹੈਮਸਟ੍ਰਿੰਗ ਦੇ ਖਿਚਾਅ ਕਾਰਨ ਇਸ ਹਫਤੇ ਦੇ ਸ਼ੁਰੂ ਵਿੱਚ ਐਸ਼ੇਜ਼ ਤੋਂ ਬਾਹਰ ਹੋ ਗਏ ਸਨ।


ਰੌਬ ਕੀ ਨੇ ਈਸੀਬੀ ਨੂੰ ਦਿੱਤੇ ਇੱਕ ਬਿਆਨ ਵਿੱਚ ਖੁਲਾਸਾ ਕੀਤਾ ਸੀ, “ਅਸੀਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਮੋਇਨ ਅਲੀ ਨਾਲ ਟੈਸਟ ਕ੍ਰਿਕਟ ਵਿੱਚ ਵਾਪਸੀ ਨੂੰ ਲੈ ਕੇ ਸੰਪਰਕ ਕੀਤਾ ਸੀ। ਕੁਝ ਦਿਨਾਂ ਬਾਅਦ ਜਵਾਬ ਦਿੰਦੇ ਹੋਏ, ਮੋਈਨ ਅਲੀ ਟੀਮ ਨਾਲ ਜੁੜਨ ਅਤੇ ਦੁਬਾਰਾ ਟੈਸਟ ਕ੍ਰਿਕਟ ਖੇਡਣ ਲਈ ਉਤਸ਼ਾਹਿਤ ਹੈ। ਉਸ ਦੇ ਤਜ਼ਰਬੇ ਦੇ ਨਾਲ-ਨਾਲ ਉਸ ਦੀ ਹਰਫ਼ਨਮੌਲਾ ਯੋਗਤਾ ਸਾਡੀ ਐਸ਼ੇਜ਼ ਮੁਹਿੰਮ ਨੂੰ ਲਾਭ ਪਹੁੰਚਾਏਗੀ। ਅਸੀਂ ਮੋਇਨ ਅਤੇ ਬਾਕੀ ਟੀਮ ਨੂੰ ਉਨ੍ਹਾਂ ਦੀ ਐਸ਼ੇਜ਼ ਮੁਹਿੰਮ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ।


ਏਸ਼ੇਜ਼ 2023 ਦਾ ਪਹਿਲਾ ਟੈਸਟ...


ਤੁਹਾਨੂੰ ਦੱਸ ਦੇਈਏ ਕਿ ਐਸ਼ੇਜ਼ 2023 16 ਜੂਨ, ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬਰਮਿੰਘਮ ਦੇ ਐਜਬੈਸਟਨ ਮੈਦਾਨ 'ਤੇ ਖੇਡਿਆ ਜਾਵੇਗਾ, ਜੋ ਮੋਇਨ ਅਲੀ ਦਾ ਘਰੇਲੂ ਮੈਦਾਨ ਹੈ। ਮੋਇਨ ਅਲੀ ਨੇ ਆਪਣੇ ਕਰੀਅਰ 'ਚ 64 ਟੈਸਟ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 111 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਉਸ ਨੇ 28.29 ਦੀ ਔਸਤ ਨਾਲ 2914 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 5 ਸੈਂਕੜੇ ਅਤੇ 14 ਅਰਧ-ਸੈਂਕੜੇ ਲੱਗੇ ਹਨ, ਜਿਸ ਵਿਚ ਉਸ ਦਾ ਉੱਚ ਸਕੋਰ 155 ਨਾਬਾਦ ਰਿਹਾ ਹੈ। ਇਸ ਦੇ ਨਾਲ ਹੀ ਇਸ ਦੌਰਾਨ ਗੇਂਦਬਾਜ਼ੀ ਕਰਦੇ ਹੋਏ ਉਸ ਨੇ 36.66 ਦੀ ਔਸਤ ਨਾਲ 195 ਵਿਕਟਾਂ ਲਈਆਂ ਹਨ।


ਐਸ਼ੇਜ਼ 2023 ਦੇ ਪਹਿਲੇ ਦੋ ਟੈਸਟਾਂ ਲਈ ਇੰਗਲੈਂਡ ਦੀ ਟੀਮ...


ਬੈਨ ਸਟੋਕਸ (ਸੀ), ਜੇਮਸ ਐਂਡਰਸਨ, ਜੌਨੀ ਬੇਅਰਸਟੋ, ਸਟੂਅਰਟ ਬਰਾਡ, ਹੈਰੀ ਬਰੂਕ, ਜੈਕ ਕ੍ਰਾਲੀ, ਬੇਨ ਡਕੇਟ, ਡੈਨ ਲਾਰੈਂਸ, ਓਲੀ ਪੋਪ, ਮੈਥਿਊ ਪੋਟਸ, ਓਲੀ ਰੌਬਿਨਸਨ, ਜੋ ਰੂਟ, ਜੋਸ਼ ਟੰਗ, ਕ੍ਰਿਸ ਵੋਕਸ, ਮਾਰਕ ਵੁੱਡ, ਮੋਇਨ ਅਲੀ..