Syed Mushtaq Ali Trophy 2024: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (mohammed shami ) ਫਾਰਮ ਵਿੱਚ ਹਨ। ਉਸਨੇ ਕਈ ਵਾਰ ਗੇਂਦਬਾਜ਼ੀ ਵਿੱਚ ਕਮਾਲ ਕਰਕੇ ਦਿਖਾਇਆ ਹੈ। ਹੁਣ ਸ਼ਮੀ ਨੇ ਬੱਲੇਬਾਜ਼ੀ 'ਚ ਵੀ ਤਾਕਤ ਦਿਖਾਈ ਹੈ। ਸ਼ਮੀ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ 2024(Syed Mushtaq Ali Trophy 2024) ਦੇ ਪਹਿਲੇ ਪ੍ਰੀ-ਕੁਆਰਟਰ ਫਾਈਨਲ ਵਿੱਚ ਧਮਾਕੇਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਉਸ ਨੇ ਬੰਗਾਲ ਲਈ ਅਜੇਤੂ 32 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਛੱਕੇ ਤੇ ਚੌਕੇ ਵੀ ਲਗਾਏ। ਸ਼ਮੀ ਦੀ ਪਾਰੀ ਦੇ ਦਮ 'ਤੇ ਬੰਗਾਲ ਨੇ ਚੰਡੀਗੜ੍ਹ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ।



ਬੰਗਾਲ ਦੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ। ਚੰਡੀਗੜ੍ਹ ਖ਼ਿਲਾਫ਼ ਪਹਿਲੇ ਪ੍ਰੀ-ਕੁਆਰਟਰ ਫਾਈਨਲ ਵਿੱਚ ਉਨ੍ਹਾਂ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ। ਇਸ ਦੌਰਾਨ ਸਲਾਮੀ ਬੱਲੇਬਾਜ਼ ਕਰਨ ਲਾਲ ਨੇ 33 ਦੌੜਾਂ ਬਣਾਈਆਂ। ਕਰਨ ਨੇ 1 ਚੌਕਾ ਅਤੇ 2 ਛੱਕੇ ਲਗਾਏ। ਰਿਤਿਕ ਚੈਟਰਜੀ ਨੇ 12 ਗੇਂਦਾਂ ਵਿੱਚ 28 ਦੌੜਾਂ ਬਣਾਈਆਂ। ਉਸ ਨੇ 3 ਛੱਕੇ ਅਤੇ 2 ਚੌਕੇ ਲਗਾਏ। ਪ੍ਰਦੀਪਤਾ ਪ੍ਰਮਾਨਿਕ ਨੇ 30 ਦੌੜਾਂ ਦੀ ਪਾਰੀ ਖੇਡੀ।






ਬੰਗਾਲ ਲਈ ਸ਼ਮੀ 10ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਇਆ। ਇਸ ਦੌਰਾਨ ਉਨ੍ਹਾਂ ਨੇ ਕਈ ਗੇਂਦਬਾਜ਼ਾਂ ਨੂੰ ਚਕਮਾ ਦਿੱਤਾ। ਸ਼ਮੀ ਨੇ 17 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 32 ਦੌੜਾਂ ਬਣਾਈਆਂ। ਸ਼ਮੀ ਦੀ ਪਾਰੀ 'ਚ 3 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਉਸ ਨੇ ਆਖਰੀ ਓਵਰ ਵਿੱਚ 18 ਦੌੜਾਂ ਬਣਾਈਆਂ।
ਸ਼ਮੀ ਨੇ ਸੰਦੀਪ ਸ਼ਰਮਾ ਦੇ ਓਵਰ ਦੀ ਦੂਜੀ ਗੇਂਦ 'ਤੇ ਛੱਕਾ ਲਗਾਇਆ। ਇਸ ਤੋਂ ਬਾਅਦ ਚੌਥੀ ਗੇਂਦ 'ਤੇ ਦੋ ਦੌੜਾਂ ਬਣੀਆਂ। ਉਸ ਨੇ ਫਿਰ ਪੰਜਵੀਂ ਗੇਂਦ 'ਤੇ ਛੱਕਾ ਜੜਿਆ। ਸ਼ਮੀ ਨੇ ਆਖਰੀ ਗੇਂਦ 'ਤੇ ਚੌਕਾ ਜੜਿਆ। ਇਸ ਤਰ੍ਹਾਂ ਬੰਗਾਲ ਲਈ ਆਖਰੀ ਓਵਰ ਵਿੱਚ 18 ਦੌੜਾਂ ਬਣੀਆਂ।



ਬੰਗਾਲ ਨੇ ਪ੍ਰੀ-ਕੁਆਰਟਰ ਫਾਈਨਲ ਤੋਂ ਪਹਿਲਾਂ ਲਗਾਤਾਰ ਤਿੰਨ ਮੈਚ ਜਿੱਤੇ ਸਨ। ਉਸ ਨੇ ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ। ਜਦਕਿ ਬਿਹਾਰ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਜਦਕਿ ਮੇਘਾਲਿਆ ਨੂੰ 6 ਵਿਕਟਾਂ ਨਾਲ ਹਰਾਇਆ ਸੀ