India Vs Afghanistan 1st innings Highlights: ਅਫਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਵਿਸ਼ਵ ਕੱਪ 'ਚ ਭਾਰਤ ਖਿਲਾਫ ਖੇਡੇ ਜਾ ਰਹੇ ਮੈਚ 'ਚ 8 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 80 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਟੀਮ 50 ਓਵਰਾਂ 'ਚ 8 ਵਿਕਟਾਂ 'ਤੇ 272 ਦੌੜਾਂ ਤੱਕ ਪਹੁੰਚ ਸਕੀ। ਉਥੇ ਹੀ ਮਿਡਿਲ ਆਰਡਰ ਦੇ ਬੱਲੇਬਾਜ਼ ਅਜ਼ਮਤੁੱਲਾ ਉਮਰਜ਼ਈ ਨੇ 62 ਦੌੜਾਂ ਦੀ ਅਹਿਮ ਪਾਰੀ ਖੇਡੀ, ਜਿਸ 'ਚ 2 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਇਸ ਤੋਂ ਇਲਾਵਾ ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ।


ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫਗਾਨ ਟੀਮ ਖਾਸ ਸ਼ੁਰੂਆਤ ਨਹੀਂ ਕਰ ਸਕੀ। ਟੀਮ ਨੇ 32 ਦੌੜਾਂ ਦੇ ਸਕੋਰ 'ਤੇ 7ਵੇਂ ਓਵਰ 'ਚ ਇਬਰਾਹਿਮ ਜਰਦਾਨ (21) ਦੇ ਰੂਪ 'ਚ ਪਹਿਲੀ ਵਿਕਟ ਗੁਆ ਦਿੱਤੀ, ਜਿਨ੍ਹਾਂ ਨੂੰ ਜਸਪ੍ਰੀਤ ਬੁਮਰਾਹ ਨੇ ਆਊਟ ਕੀਤਾ। ਫਿਰ 13ਵੇਂ ਓਵਰ 'ਚ ਟੀਮ ਨੇ ਰਹਿਮਾਨਉੱਲ੍ਹਾ ਗੁਰਬਾਜ਼ ਦੇ ਰੂਪ 'ਚ ਦੂਜਾ ਵਿਕਟ ਗਵਾ ਦਿੱਤਾ।


ਇਹ ਵੀ ਪੜ੍ਹੋ: IND vs PAK: ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਸਖਤ ਸੁਰੱਖਿਆ ਪ੍ਰਬੰਧ, ਅਹਿਮਦਾਬਾਦ 'ਚ NSG ਅਤੇ RAF ਕੀਤੇ ਜਾਣਗੇ ਤਾਇਨਾਤ


ਗੁਰਬਾਜ਼ 21 ਦੌੜਾਂ ਦੀ ਪਾਰੀ ਖੇਡ ਕੇ ਹਾਰਦਿਕ ਪੰਡਯਾ ਦਾ ਸ਼ਿਕਾਰ ਬਣੇ। ਟੀਮ ਨੇ 63 ਦੌੜਾਂ ਦੇ ਸਕੋਰ 'ਤੇ ਦੂਜਾ ਵਿਕਟ ਅਤੇ ਫਿਰ ਉਸੇ ਸਕੋਰ 'ਤੇ ਤੀਜਾ ਵਿਕਟ ਗੁਆ ਦਿੱਤਾ। ਟੀਮ ਨੂੰ ਤੀਜਾ ਝਟਕਾ 14ਵੇਂ ਓਵਰ 'ਚ ਰਹਿਮਤ ਸ਼ਾਹ (16) ਦੇ ਰੂਪ 'ਚ ਲੱਗਿਆ।


ਹਸ਼ਮਤੁੱਲਾ ਸ਼ਾਹਿਦੀ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਖੇਡੀਆਂ ਸ਼ਾਨਦਾਰ ਪਾਰੀਆਂ


ਕਪਤਾਨ ਹਸ਼ਮਤੁੱਲਾ ਸ਼ਾਹਿਦੀ ਅਤੇ ਅਜ਼ਮਤੁੱਲਾ ਉਮਰਜ਼ਈ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਟੀਮ ਚੰਗੇ ਸਕੋਰ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ। ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਕਪਤਾਨ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਚੌਥੀ ਵਿਕਟ ਲਈ 121 (128) ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਦੀ ਸਾਂਝੇਦਾਰੀ ਦੀ ਬਦੌਲਤ ਅਫਗਾਨਿਸਤਾਨ 34.2 ਓਵਰਾਂ ਤੱਕ ਵਿਕਟਾਂ ਬਚਾਉਣ 'ਚ ਕਾਮਯਾਬ ਰਿਹਾ। ਫਿਰ ਟੀਮ ਨੂੰ ਚੌਥਾ ਝਟਕਾ ਅਜ਼ਮਤੁੱਲਾ ਉਮਰਜ਼ਈ ਦੇ ਰੂਪ 'ਚ ਲੱਗਿਆ। ਇਸ ਤੋਂ ਬਾਅਦ 43ਵੇਂ ਓਵਰ 'ਚ 225 ਦੌੜਾਂ ਦੇ ਸਕੋਰ 'ਤੇ ਕੁਲਦੀਪ ਯਾਦਵ ਨੇ ਕਪਤਾਨ ਅਜ਼ਮਤੁੱਲਾ ਉਮਰਜ਼ਈ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।


ਇਹ ਵੀ ਪੜ੍ਹੋ: Watch: ਭਾਰਤ ਦੇ ਖਿਲਾਫ ਮੈਚ ਦੇ ਲਈ ਅਹਿਮਦਾਬਾਦ ਪਹੁੰਚੀ ਪਾਕਿਸਤਾਨ ਦੀ ਟੀਮ, ਸਾਹਮਣੇ ਆਈ ਵੀਡੀਓ