ODI World Cup 2023 IND Vs PAK: ਭਾਰਤੀ ਸਟਾਰ ਓਪਨਰ ਸ਼ੁਭਮਨ ਗਿੱਲ ਡੇਂਗੂ ਤੋਂ ਪੀੜਤ ਹੈ, ਜਿਸ ਕਾਰਨ ਉਹ ਵਿਸ਼ਵ ਕੱਪ ਦੇ ਪਹਿਲੇ ਦੋ ਮੈਚਾਂ ਤੋਂ ਖੁੰਝ ਗਿਆ ਹੈ। ਹੁਣ ਦਿੱਗਜ ਭਾਰਤੀ ਕੁਮੈਂਟੇਟਰ ਹਰਸ਼ਾ ਭੋਗਲੇ ਵੀ ਡੇਂਗੂ ਦਾ ਸ਼ਿਕਾਰ ਹੋ ਗਏ ਹਨ। ਹਰਸ਼ 14 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਮਿਸ ਕਰਨਗੇ। ਭਾਰਤੀ ਟਿੱਪਣੀਕਾਰ ਨੇ ਇਹ ਜਾਣਕਾਰੀ X.com ਰਾਹੀਂ ਸਾਂਝੀ ਕੀਤੀ ਹੈ। ਉਸ ਨੇ ਕਿਹਾ ਕਿ ਉਹ ਭਾਰਤ-ਪਾਕਿਸਤਾਨ ਮੈਚ ਤੋਂ ਖੁੰਝ ਕੇ ਨਿਰਾਸ਼ ਹੈ।


ਹਰਸ਼ਾ ਭੋਗਲੇ ਨੇ ਲਿਖਿਆ, “ਮੈਂ 14 ਅਕਤੂਬਰ ਨੂੰ ਭਾਰਤ-ਪਾਕਿ ਮੈਚ ਤੋਂ ਖੁੰਝ ਕੇ ਨਿਰਾਸ਼ ਹਾਂ। ਮੈਨੂੰ ਡੇਂਗੂ ਹੈ, ਅਤੇ ਇਸਦੇ ਚੱਲਦੇ ਕਮਜ਼ੋਰੀ, ਅਤੇ ਘੱਟ ਪ੍ਰਤੀਰੋਧਕ ਸ਼ਕਤੀ, ਜੋ ਇਸਨੂੰ ਅਸੰਭਵ ਬਣਾ ਦੇਵੇਗੀ। ਮੈਂ ਉਮੀਦ ਕਰ ਰਿਹਾ ਹਾਂ 19ਵੇਂ ਮੈਚ ਲਈ ਸਮੇਂ ਸਿਰ ਵਾਪਸ ਆ ਜਾਵਾਂਗਾ। ਮੇਰੇ ਸਹਿਯੋਗੀ, ਅਤੇ ਬ੍ਰਾਡਕਾਸਟ ਕਰੂ ਬਹੁਤ ਮਦਦਗਾਰ ਰਿਹਾ ਹੈ (ਭਾਰਤ ਬਨਾਮ ਆਸਟ੍ਰੇਲੀਆ ਦੇ ਦੂਜੇ ਅੱਧ ਦੌਰਾਨ ਵਾਧੂ ਕੰਮ ਨੂੰ ਸੰਭਾਲਿਆ) ਅਤੇ ਮੈਂ ਖੁਦ ਉਨ੍ਹਾਂ ਦਾ ਧੰਨਵਾਦ ਕਰਨ ਦੀ ਉਮੀਦ ਕਰਦਾ ਹਾਂ।"






 



ਗਿੱਲ ਅਹਿਮਦਾਬਾਦ ਪਹੁੰਚ ਗਏ ਹਨ


ਇਸਦੇ ਨਾਲ ਹੀ ਗਿੱਲ ਦੀ ਗੱਲ ਕਰੀਏ ਤਾਂ ਭਾਰਤੀ ਸਲਾਮੀ ਬੱਲੇਬਾਜ਼ ਅਹਿਮਦਾਬਾਦ ਪਹੁੰਚ ਚੁੱਕੇ ਹਨ, ਜਿੱਥੇ ਟੀਮ ਇੰਡੀਆ ਆਪਣਾ ਅਗਲਾ ਮੈਚ 14 ਅਕਤੂਬਰ ਦਿਨ ਸ਼ਨੀਵਾਰ ਨੂੰ ਪਾਕਿਸਤਾਨ ਖਿਲਾਫ ਖੇਡੇਗੀ। ਹਾਲਾਂਕਿ ਗਿੱਲ ਮੈਚ ਦਾ ਹਿੱਸਾ ਹੋਣਗੇ ਜਾਂ ਨਹੀਂ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸ਼ੁਰੂਆਤੀ ਦੋਵੇਂ ਮੈਚਾਂ 'ਚ ਈਸ਼ਾਨ ਕਿਸ਼ਨ ਰੋਹਿਤ ਸ਼ਰਮਾ ਦੇ ਨਾਲ ਸਲਾਮੀ ਬੱਲੇਬਾਜ਼ ਦੇ ਰੂਪ 'ਚ ਨਜ਼ਰ ਆਏ ਹਨ। ਈਸ਼ਾਨ ਆਸਟ੍ਰੇਲੀਆ ਖਿਲਾਫ ਗੋਲਡਨ ਡਕ 'ਤੇ ਆਊਟ ਹੋਇਆ ਸੀ। ਉਸ ਨੇ ਬੰਗਲਾਦੇਸ਼ ਖਿਲਾਫ 47 ਦੌੜਾਂ ਦੀ ਪਾਰੀ ਖੇਡੀ ਸੀ।


ਭਾਰਤ-ਪਾਕਿ ਟੀਮਾਂ ਨੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਹਨ


ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਨੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਹਨ। ਭਾਰਤ ਨੇ ਪਹਿਲਾ ਮੈਚ ਆਸਟ੍ਰੇਲੀਆ ਖਿਲਾਫ ਅਤੇ ਦੂਜਾ ਬੰਗਲਾਦੇਸ਼ ਖਿਲਾਫ ਜਿੱਤਿਆ ਸੀ। ਜਦਕਿ ਪਾਕਿਸਤਾਨ ਦੀ ਟੀਮ ਨੇ ਪਹਿਲੇ ਮੈਚ 'ਚ ਨੀਦਰਲੈਂਡ ਅਤੇ ਦੂਜੇ 'ਚ ਸ਼੍ਰੀਲੰਕਾ ਨੂੰ ਹਰਾਇਆ ਸੀ।