Angelo Mathews : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ, ਜੋ ਆਮ ਤੌਰ 'ਤੇ ਇੱਕ ਸੀਰੀਅਸ  ਰੂਪ ਵਿੱਚ ਦਿਖਾਈ ਦਿੰਦੇ ਹਨ, ਨੇ ਵੀਰਵਾਰ ਨੂੰ ਉਸ ਸਮੇਂ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਜਦੋਂ ਉਸ ਨੇ ਵਿਸ਼ਵ ਕੱਪ ਦੇ ਮੈਚ ਵਿੱਚ ਸਟ੍ਰਾਈਕ ਲੈਣ ਲਈ ਕ੍ਰੀਜ਼ 'ਤੇ ਪਹੁੰਚਣ ਦੇ ਸਮੇਂ ਸ਼੍ਰੀਲੰਕਾ ਦੇ ਐਂਜੇਲੋ ਮੈਥਿਊਜ਼ ਨੂੰ ਉਸ ਦੇ ਹੈਲਮੇਟ ਦੀ ਪੱਟੀ ਬਾਰੇ ਪੁੱਛਿਆ। ਇਸ ਦੀ ਵੀਡੀਓ ਵੀ ਜਮ ਕੇ ਵਾਇਰਲ ਹੋ ਰਹੀ ਹੈ।






ਜ਼ਿਕਰ ਕਰ ਦਈਏ ਕਿ ਸ੍ਰੀਲੰਕਾ ਦਾ ਐਂਜੇਲੋ ਮੈਥਿਊਜ਼ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਟਾਈਮ ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਵਿਸ਼ਵ ਕੱਪ 2023 ਦਾ 38ਵਾਂ ਮੈਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਗਿਆ ਸੀ, ਜਿਸ 'ਚ ਐਂਜੇਲੋ ਮੈਥਿਊਜ਼ ਨੂੰ ਸਮੇਂ 'ਤੇ ਅਗਲੀ ਗੇਂਦ ਦਾ ਸਾਹਮਣਾ ਨਾ ਕਰਨ 'ਤੇ ਟਾਈਮ ਆਊਟ ਐਲਾਨ ਕਰ ਦਿੱਤਾ ਗਿਆ। ਬੰਗਲਾਦੇਸ਼ ਦੀ ਤਰਫੋਂ ਕਪਤਾਨ ਸ਼ਾਕਿਬ ਨੇ ਟਾਇਮ ਆਊਟ ਦੀ ਅਪੀਲ ਕੀਤੀ ਸੀ।





ਐਂਜੇਲੋ ਮੈਥਿਊਜ਼ ਦੀ ਗੱਲ ਕਰੀਏ ਤਾਂ ਉਹ ਸਦਾਰਾ ਸਮਰਾਵਿਕਰਮਾ ਦਾ ਵਿਕਟ ਡਿੱਗਣ ਤੋਂ ਬਾਅਦ ਕ੍ਰੀਜ਼ 'ਤੇ ਆਇਆ ਸੀ ਪਰ ਹੈਲਮੇਟ 'ਚ ਖਰਾਬੀ ਕਾਰਨ ਉਸ ਨੇ ਦੂਜਾ ਹੈਲਮੇਟ ਆਰਡਰ ਕਰ ਦਿੱਤਾ। ਹਾਲਾਂਕਿ ਮੈਥਿਊਜ਼ ਆਪਣੀ ਪਹਿਲੀ ਗੇਂਦ ਦਾ ਸਾਹਮਣਾ ਨਹੀਂ ਕਰ ਸਕੇ। ਸਮਰਾਵਿਕਰਮਾ ਦਾ ਵਿਕਟ ਡਿੱਗਣ ਤੋਂ ਬਾਅਦ ਮੈਥਿਊਜ਼ ਨੂੰ ਤਿੰਨ ਮਿੰਟ ਹੋ ਗਏ ਸਨ ਅਤੇ ਉਸ ਨੇ ਕੋਈ ਗੇਂਦ ਨਹੀਂ ਖੇਡੀ ਸੀ।


ਇਸ ਕਾਰਨ ਵਿਰੋਧੀ ਕਪਤਾਨ ਸ਼ਾਕਿਬ ਅਲ ਹਸਨ ਨੇ ਅੰਪਾਇਰ ਨੂੰ ਮੈਥਿਊਜ਼ ਨੂੰ ਟਾਇਮ ਆਊਟ ਦੀ ਅਪੀਲ ਕੀਤੀ। ਹਾਲਾਂਕਿ ਸ਼ਾਕਿਬ ਦੀ ਅਪੀਲ ਤੋਂ ਬਾਅਦ ਮੈਥਿਊਜ਼ ਨੇ ਅੰਪਾਇਰ ਅਤੇ ਸ਼ਾਕਿਬ ਨੂੰ ਟੁੱਟਿਆ ਹੋਇਆ ਹੈਲਮੇਟ ਦਿਖਾਇਆ, ਜਿਸ ਕਾਰਨ ਉਨ੍ਹਾਂ ਨੂੰ ਪਹਿਲੀ ਗੇਂਦ ਖੇਡਣ 'ਚ ਸਮਾਂ ਲੱਗਾ ਪਰ ਸ਼ਾਕਿਬ ਨੇ ਆਪਣਾ ਫੈਸਲਾ ਨਹੀਂ ਬਦਲਿਆ। ਇਸ ਤਰ੍ਹਾਂ ਮੈਥਿਊਜ਼ ਟਾਈਮ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ।


ਇਹ ਵੀ ਪੜ੍ਹੋ: SL vs BAN: ਟਾਈਮ ਆਊਟ ਦਾ ਕੀ ਹੈ ਨਿਯਮ ਜਿਸ ਕਰਕੇ ਬਿਨਾਂ ਗੇਂਦ ਖੇਡੇ ਹੀ ਆਊਟ ਹੋ ਗਏ ਮੈਥਿਊਜ਼ ?