World Cup 2023: ਵਿਸ਼ਵ ਕੱਪ 2023 ਸ਼ੁਰੂ ਹੋ ਗਿਆ ਹੈ। ਉਦਘਾਟਨੀ ਮੈਚ 'ਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇੱਥੇ ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ।


ਟਾਮ ਲੈਥਮ ਨੇ ਟਾਸ ਜਿੱਤਣ ਤੋਂ ਬਾਅਦ ਕਿਹਾ, 'ਇਹ ਚੰਗੀ ਵਿਕਟ ਦਿਖਾਈ ਦੇ ਰਹੀ ਹੈ। ਅਸੀਂ ਇੱਥੇ ਖੁਦ ਨੂੰ ਬਾਅਦ ਵਿੱਚ ਬੱਲੇਬਾਜ਼ੀ ਕਰਨ ਦਾ ਮੌਕਾ ਦੇਵਾਂਗੇ। ਕੇਨ ਵਿਲੀਅਮਸਨ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ, ਉਸ ਦੀ ਸੱਟ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਫਰਗੂਸਨ ਨੂੰ ਵੀ ਮਾਮੂਲੀ ਮੋਚ ਆ ਗਈ ਹੈ। ਅਜਿਹੇ 'ਚ ਉਹ ਕੇਨ, ਸੋਢੀ ਅਤੇ ਟਿਮ ਸਾਊਦੀ ਦੇ ਨਾਲ ਪਲੇਇੰਗ-11 ਦਾ ਹਿੱਸਾ ਨਹੀਂ ਹਨ।

ਇਸ ਵਿਚਾਲੇ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਦੱਸਿਆ ਕਿ, 'ਅਸੀਂ ਵੀ ਪਹਿਲਾਂ ਗੇਂਦਬਾਜ਼ੀ ਕਰਨ ਬਾਰੇ ਸੋਚਿਆ। ਨਿਊਜ਼ੀਲੈਂਡ ਦੇ ਖਿਲਾਫ ਸਾਡੀ ਪਿਛਲੀ ਸੀਰੀਜ਼ ਚੰਗੀ ਸੀ ਅਤੇ ਹਰ ਖਿਡਾਰੀ ਚੰਗੀ ਫਾਰਮ 'ਚ ਹੈ। ਬੇਨ ਸਟੋਕਸ ਅੱਜ ਦੇ ਮੈਚ 'ਚ ਨਹੀਂ ਹਨ, ਉਨ੍ਹਾਂ ਦੀ ਹਲਕੀ ਮੋਚ ਹੈ। ਐਟਕਿੰਸ, ਟੋਪਲੇ ਅਤੇ ਵਿਲੀ ਵੀ ਪਲੇਇੰਗ-11 ਵਿੱਚ ਨਹੀਂ ਹਨ।






 


 


ਦੋਵਾਂ ਟੀਮਾਂ ਦਾ ਪਲੇਇੰਗ-11


ਇੰਗਲੈਂਡ: ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਹੈਰੀ ਬਰੂਕ, ਜੋਸ ਬਟਲਰ (ਕਪਤਾਨ, ਵਿਕਟਕੀਪਰ), ਲਿਆਮ ਲਿਵਿੰਗਸਟੋਨ, ​​ਮੋਇਨ ਅਲੀ, ਸੈਮ ਕੁਰਾਨ, ਕ੍ਰਿਸ ਵੋਕਸ, ਆਦਿਲ ਰਾਸ਼ਿਦ, ਮਾਰਕ ਵੁੱਡ।



ਨਿਊਜ਼ੀਲੈਂਡ: ਡੇਵੋਨ ਕੌਨਵੇ, ਵਿਲ ਯੰਗ, ਡੇਰਿਲ ਮਿਸ਼ੇਲ, ਟਾਮ ਲੈਥਮ (ਕਪਤਾਨ, ਵਿਕਟਕੀਪਰ), ਰਚਿਨ ਰਵਿੰਦਰਾ, ਗਲੇਨ ਫਿਲਿਪਸ, ਮਾਰਕ ਚੈਪਮੈਨ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਟ੍ਰੇਂਟ ਬੋਲਟ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।