Pakistan vs England Test Series: ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ 1 ਦਸੰਬਰ ਤੋਂ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਇਸ ਦੇ ਲਈ ਇੰਗਲੈਂਡ ਦੀ ਕ੍ਰਿਕਟ ਟੀਮ ਪਾਕਿਸਤਾਨ ਵਿੱਚ ਹੈ। ਇਸ ਸੀਰੀਜ਼ ਤੋਂ ਠੀਕ ਪਹਿਲਾਂ ਇੰਗਲੈਂਡ ਦੀ ਟੀਮ 'ਤੇ ਸੰਕਟ ਆ ਗਿਆ ਹੈ। ਕਪਤਾਨ ਬੇਨ ਸਟੋਕਸ ਸਮੇਤ ਟੀਮ ਦੇ 14 ਮੈਂਬਰ ਕਿਸੇ ਅਣਜਾਣ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇੰਗਲੈਂਡ ਦੇ ਖਿਡਾਰੀ ਰਾਵਲਪਿੰਡੀ 'ਚ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਸੰਕਰਮਿਤ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਆਰਾਮ ਕਰਨ ਲਈ ਕਿਹਾ ਗਿਆ ਹੈ।
ਖਿਡਾਰੀਆਂ ਦਾ ਸੰਕਰਮਿਤ ਹੋਣਾ ਇੰਗਲੈਂਡ ਲਈ ਬੁਰੀ ਖ਼ਬਰ ਹੈ। ਬੀਬੀਸੀ ਨੇ ਇਸ ਸਬੰਧੀ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਬੀਸੀਸੀ ਦੇ ਅਨੁਸਾਰ, ਸੰਕਰਮਿਤ 14 ਲੋਕਾਂ ਵਿੱਚੋਂ ਅੱਧੇ ਸਟਾਫ ਮੈਂਬਰ ਹਨ। ਜਦਕਿ ਅੱਧੇ ਲੋਕ ਖਿਡਾਰੀ ਹਨ। ਇੰਗਲੈਂਡ ਦੀ ਟੀਮ ਟੈਸਟ ਸੀਰੀਜ਼ ਲਈ ਪਾਕਿਸਤਾਨ ਪਹੁੰਚ ਗਈ ਹੈ। ਪਰ ਹੁਣ ਇਨਫੈਕਸ਼ਨ ਤੋਂ ਪੀੜਤ ਹੋਣ ਕਾਰਨ ਸੰਕਟ ਆ ਗਿਆ ਹੈ। ਇਨ੍ਹਾਂ ਸਾਰੇ ਖਿਡਾਰੀਆਂ ਅਤੇ ਮੈਂਬਰਾਂ ਨੂੰ ਹੋਟਲ ਵਿੱਚ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਖਬਰਾਂ ਮੁਤਾਬਕ ਕਪਤਾਨ ਬੇਨ ਸਟੋਕਸ ਵੀ ਵਾਇਰਸ ਦੀ ਲਪੇਟ 'ਚ ਹਨ।
'ਆਜ ਤਕ' 'ਤੇ ਛਪੀ ਖਬਰ ਮੁਤਾਬਕ ਇੰਗਲੈਂਡ ਕ੍ਰਿਕਟ ਟੀਮ ਦੀ ਹਾਲਤ ਖਰਾਬ ਹੈ। ਟੀਮ ਦੀ ਹਾਲਤ ਇੰਨੀ ਖਰਾਬ ਹੋ ਗਈ ਹੈ ਕਿ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਅਭਿਆਸ ਸੈਸ਼ਨ 'ਚ ਸਿਰਫ 5 ਖਿਡਾਰੀ ਹੀ ਪਹੁੰਚ ਸਕੇ। ਬਿਮਾਰ ਹੋਣ ਕਾਰਨ ਖਿਡਾਰੀ ਅਭਿਆਸ ਲਈ ਨਹੀਂ ਆ ਸਕੇ। ਇੰਗਲੈਂਡ ਦੇ ਖਿਡਾਰੀ ਕਿਸ ਵਾਇਰਸ ਦੀ ਲਪੇਟ 'ਚ ਹਨ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਇਹ ਵਾਇਰਸ ਕੋਰੋਨਾ ਹੈ ਜਾਂ ਕੋਈ ਹੋਰ, ਇਸ ਦੀ ਜਾਂਚ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ 1 ਦਸੰਬਰ ਨੂੰ ਰਾਵਲਪਿੰਡੀ 'ਚ ਖੇਡਿਆ ਜਾਣਾ ਹੈ। ਜਦਕਿ ਦੂਜਾ ਟੈਸਟ 9 ਦਸੰਬਰ ਤੋਂ ਮੁਲਤਾਨ 'ਚ ਹੋਵੇਗਾ। ਇਸ ਦੇ ਨਾਲ ਹੀ ਤੀਜਾ ਅਤੇ ਆਖਰੀ ਮੈਚ 17 ਦਸੰਬਰ ਤੋਂ ਕਰਾਚੀ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਸਤੰਬਰ ਮਹੀਨੇ 'ਚ ਦੋਵਾਂ ਟੀਮਾਂ ਵਿਚਾਲੇ 7 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਗਈ ਸੀ।